sachaai

ਸਾਡੀ ਤਾਂ ਸੋਚ ਨੂੰ ਘੁਣ ਲੱਗ ਗਿਆ ਜਿਨਾਂ ਗੱਲਾਂ ਤੇ ਸਾਨੂੰ ਰਿਐਕਸ਼ਨ ਲੈਣਾ ਚਾਹੀਦਾ ਉਹਨਾਂ ਤੇ ਦੰਦ ਕੱਢ ਦਿੰਦੇ ਆ । ਜਿਸ ਦਿਨ ਇਹ ਸੋਚ ਵਿਚਲਾ ਪਾੜਾ ਖਤਮ ਹੋਿੲਆ ਉਸ ਦਿਨ ਵਿਕਾਸ ਦੀ ਦੌੜ ਸ਼ੁਰੂ ਹੋਣੀ ਿੲੱਕ ਵਾਰ ਕਨੇਡਾ ਚ ਿੲਸ ਗੱਲ ਤੇ ਰੋਸ ਪ੍ਰਗਟ ਕੀਤਾ ਗਿਆ ਕਿ ਜੋ ਕਰਾਈਮ ਕਰਦੇ ਉਹਨਾਂ ਨੂੰ ਜੇਲ ਵਿੱਚ ਨਾ ਰੱਖ ਕਿ ਕੋਈ ਹੋਰ ਸਜ਼ਾ ਦਿੱਤੀ ਜਾਵੇ ਗੱਲ ਬੜੀ ਅਟਪਟੀ ਲੱਗਦੀ ਬਈ ਜੇ ਕਰਾਈਮ ਕੀਤਾ ਤਾਂ ਜੇਲ ਕਿਉ ਨਹੀਂ ਅਸਲ ਚ ਿੲਹ ਲੋਕ ਬਹੁਤ ਡੂੰਘਾ ਸੋਚਦੇ ਿੲਹਨਾਂ ਨੂੰ ਹਰ ਸਾਲ ਦਾ ਜੇਲ੍ਹਾਂ ਉੱਪਰ ਤੇ ਕੈਦੀਆਂ ਦੇ ਰੱਖ ਰਖਾਵ ਉੱਪਰ ਖਰਚ ਦਾ ਚੰਗੀ ਤਰਾਂ ਪਤਾ ਬਈ ਇਹਨਾਂ ਕੈਦੀਆ ਉੱਪਰ ਖਰਚ ਹੋਈ ਹਰ ਪੈਨੀ ਇਹਨਾਂ ਦੀ ਜੇਬ ਵਿਚੋਂ ਜਾਂਦੀ ਇਹਨਾਂ ਦਾ ਤਰਕ ਸੀ ਕਰਾਈਮ ਕੋਈ ਕਰੇ ਤੇ ਸਜ਼ਾ ਸਾਰੀ ਦੀ ਸਾਰੀ ਆਮ ਪਬਲਿਕ ਕਿਉਂ ਭੁਗਤੇ ਅਸਲ ਵਿੱਚ ਇਹ ਸੋਚ ਕੋਈ ਅੱਜ ਦੀ ਨਹੀਂ ਇਹਨਾਂ ਲੋਕਾਂ ਦੀ ਸੈਂਕੜੇ ਸਾਲ ਪਹਿਲਾਂ ਦੀ ਹੈ ਤੇ ਇਸੇ ਸੋਚ ਅਧੀਨ ਅਸਟਰੇਲੀਆ ਤੇ ਅੰਡੇਮਾਨ ( ਕਾਲੇਪਾਣੀ ) ਵਰਗੇ ਦੀਪ ਆਬਾਦ ਹੋਏ ਕਦੇ ਇਹਨਾਂ ਦੀਪਾਂ ਨੂੰ ਇਹ ਲੋਕ ਜੇਲ੍ਹ ਦੇ ਰੂਪ ਵਿੱਚ ਵਰਤਦੇ ਰਹੇ ਜਿੱਥੇ ਬੱਸ ਕੈਦੀ ਛੱਡ ਦੇਣਾ ।
ਪਰ ਦੂਜੇ ਬੰਨੇ ਸਾਡੇ ਲੋਕ ਆ ਪੂਰੇ ਦੇਸ਼ ਦੀ ਮੰਜੀ ਠੋਕ ਗਿਆ ਅਗਲਾ ਤੇ ਇਹਨਾਂ ਨੂੰ ਅਹਿਸਾਸ ਵੀ ਨਹੀਂ ਕੋਈ ਰੋਸ ਨਹੀਂ ਬੱਸ ਹੱਸ ਛੱਡਦੇ ਆ ਜਿਵੇਂ ਉਹ ਪੈਸਾ ਕਿਸੇ ਬਾਹਰੀ ਮੁਲਖ ਦਾ ਹੋਵੇ ਥੋਨੂੰ ਕੀ ਲੱਗਦਾ ਤੁਸੀ ਟੈਕਸ ਨਹੀਂ ਭਰਦੇ । ਹਾਂ ਹੋ ਸਕਦਾ ਸਿੱਧੇ ਰੂਪ ਵਿੱਚ ਨਾ ਭਰਦੇ ਹੋਵੋ ਪਰ ਜਦੋਂ ਤੁਸੀ ਸਾਬਣ ਦੀ ਟਿੱਕੀ ਤੌ ਲੈ ਕਿ ਕੋਈ ਵਹੀਕਲ ਤੱਕ ਖਰੀਦਦੇ ਹੋ ਪਤਾ ਨਹੀਂ ਫ਼ੈਕਟਰੀ ਵਿੱਚ ਚੱਲਣ ਤੌ ਬਾਅਦ ਕਿੰਨੇ ਵਾਰ ਟੈਕਸ ਲੱਗਦਾ ਓਸ ਉੱਤੇ ।
ਇਹ ਤਾਂ ਬਹੁਤ ਛੋਟੀ ਮੱਛੀ ਆ ਿੲਸ ਭਾਰਤ ਵਿਚਲੇ ਵਪਾਰੀਆਂ ਦੇ ਰਾਜ ਨੇ ਥੋਨੂੰ ਧਰਮਾਂ ਦਾ ਚੂਪਾ ਚੂਸਣ ਲਈ ਦੇਈ ਰੱਖਣਾ ਕਦੇ ਹਿੰਦੂ ਰਾਸ਼ਟਰ ਕਦੇ ਪੰਥ ਖ਼ਤਰੇ ਚ ਤੇ ਬੱਸ ਦੇਸ਼ ਮੂਧੇ ਮੂੰਹ ਕਰੀ ਰੱਖਣਾ ਪਤਾ ਨਹੀਂ ਕਿੰਨੇ ਵਪਾਰੀ ਨੇ ਜੋ ਅਰਬਾਂ ਰੁਪਏ ਭਾਰਤ ਦੇ ਹੜੱਪੀ ਬੈਠੇ ਇਸ ਸਾਲ ਫ਼ਰਵਰੀ ਮਹੀਨੇ ਸੁਪਰੀਮ ਕੋਰਟ ਨੇ ਸਰਕਾਰ ਤੌ ਇਹਨਾਂ ਦੀ ਡੀਟੇਲ ਵੀ ਪੁੱਛੀ ਪਰ ਕਿੱਥੇ ਜਨਤਕ ਕਰਦੇ ਇਹ ਜਦੋਂ ਕੁੱਤੀ ਚੋਰ ਨਾਲ ਰਲੀ ਹੋਵੇ ਦੂਜੇ ਪਾਸੇ ਮਾਲੀਆ ਵਰਗੇ ਨੇ ਮੀਡੀਆ ਦੇ ਬਾਰੇ ਵੀ ਚਾਨਣਾ ਪਾ ਦਿੱਤਾ ਆਵਦੇ ਟਵੀਟ ਵਿੱਚ ਕਿ ਉਸਦੇ ਪੈਸੇ ਤੇ ਐਸ਼ ਕਰਦੇ ਰਹੇ । ਹੁਣ ਵਲੀ ਵਾਰਸ ਕੌਣ ਆ ਦੇਸ਼ ਦਾ ਮੀਡੀਆ ਰਲ ਗਿਆ ਸਰਕਾਰ ਵਪਾਰੀਆ ਦੀ ਤੁਸੀ ਹੱਸ ਛੱਡਦੇ ਆ ਬਈ ਫਲਾਣਾ ਏਨ੍ਹੀ ਢੂਈ ਕੁੱਟ ਗਿਆ ਦੇਸ਼ ਦੀ l

"ਬੱਸ ਏਨ੍ਹਾ ਕ ਈ ਫਰਕ ਆ ਆਪਣੇ ਚ ਪੈਸੇ ਦੌਨਾਂ ਤੌ ਨਹੀਂ ਮੁੜੇ,
ਤੂੰ ਦੇਸ਼ ਛੱਡ ਗਿਆ ਤੇ ਮੈਂ ਦੁਨੀਆਂ |"
(ਇੱਕ ਆਤਮ ਹੱਤਿਆ ਕਰਨ ਵਾਲਾ ਗ਼ਰੀਬੜਾ)

ਕਿਸੇ ਗਰੀਬ ਕਿਸਾਨ ਜਾ ਦੁਕਾਨਦਾਰ ਨੇ ਬੈਂਕ ਦਾ ਕਰਜ਼ਾ ਦੇਣਾ ਹੋਵੇ ਕਨੂੰਨ ਵੀ ਸਾਲਾ ਠੋਸ ਹੋ ਜਾਂਦਾ ਤੇ ਜਦੋਂ ਮਾਲੀਏ ਵਰਗੇ ਨੇ ਨਿਕਲਣਾ ਹੁੰਦਾ ਲਚਕੀਲਾ ਹੋ ਜਾਂਦਾ ਸੱਚ ਆ ਛੋਟੇ ਹੁੰਦੇ ਪੜਦੇ ਸੀ ਭਾਰਤ ਦਾ ਸੰਵਿਧਾਨ ਠੋਸ ਅਤੇ ਲਚਕੀਲਾ ਤੇ ਗੱਲ ਵੀ ਸੱਚੀ ਪਤਾ ਨਹੀਂ ਕਿੰਨੇ ਮਾਲੀਏ ਦੇਸ਼ ਦੇ ਧਨ ਤੇ ਅਸਲ ਚ ਦੇਸ਼ ਦੇ ਨਹੀਂ ਥੋਡੇ ਧਨ ਤੇ ਐਸ਼ ਕਰਦੇ ਤੇ ਕੁੱਝ ਗ਼ਰੀਬੜੇ ਚੰਦ ਟੁੱਕੜਿਆ ਬਦਲੇ ਦੁਨੀਆ ਵੀ ਛੱਡ ਜਾਂਦੇ ਉਹ ਸੱਚ ਿੲੱਕ ਗੱਲ ਰਹਿ ਗਈ ਕੱਲ ਕਿਸੇ ਅਖਬਾਰ ਦੀ ਹੈਡਲਾਈਨ ਸੀ 31 ਲੱਖ ਤੌ ਘੱਟ ਸਾਲਾਨਾ ਕਮਾਉਣ ਵਾਲੇ ਬਰਤਾਨੀਆ ਛੱਡ ਦੇਣ ਕੋਈ ਨਾ ਬਾਈ ਓਏ ਅਸੀਂ ਦੁਨੀਆ ਛੱਡ ਦੇਵਾਂਗੇ ਤੁਹਾਡੇ ਕੋਲ ਮਾਲੀਆ ਭੇਜਿਆ
ਮਾਲੀਆ ਨੇਂ ਭਾਰਤੀ ਬੈਂਕਾਂ ਦਾ ਕਰੀਬ 9 ਹਜ਼ਾਰ ਕਰੋੜ ਰੁਪੱਈਆ ਵਾਪਸ ਕਰਨਾ ਪਰ ਭਾਰਤ 'ਚ ਹੋਰ ਬਥੇਰੇ ਬੰਦੇਂ ਆ ਜੋ ਵਿਜੇ ਮਾਲੀਆ ਦੇ ਵੀ ਬਾਪ ਆ ਜਿਵੇਂ ਅਨਿਲ ਅੰਬਾਨੀ ਦੀ ਅਗਵਾਈ ਵਾਲਾ ADAG ਗਰੁੱਪ 1.13 ਲੱਖ ਕਰੋੜ ਰੁਪੱਈਏ ਦਾ ਕਰਜ਼ਦਾਰ ਆ, ਅਨਿਲ ਅਗਰਵਾਲ ਦੀ ਅਗਵਾਈ ਵਾਲਾ ਵੇਦਾਂਤਾ ਗਰੁੱਪ 9੦ ਹਜ਼ਾਰ ਕਰੋੜ ਦਾ ਕਰਜ਼ਦਾਰ,
ਜੈ ਪ੍ਰਕਾਸ਼ ਐਸੋਸਿਏਟ ਗਰੁੱਪ 85 ਹਜ਼ਾਰ ਕਰੋੜ ਦਾ ਕਰਜ਼ਦਾਰ,
ਗੌਤਮ ਅਡਾਨੀ ਦਾ ਅੰਡਾਨੀ ਗਰੁੱਪ 72 ਹਜ਼ਾਰ ਕਰੋੜ ਦਾ ਕਰਜ਼ਦਾਰ,
ਸੱਜਣ ਜਿੰਦਲ ਦੀ ਕੰਪਨੀ JSW ਤੇ ਵੀ 58 ਹਜ਼ਾਰ ਕਰੋੜ ਦਾ ਕਰਜ਼ ਆ...
ਕਿਸਾਨਾ ਜਾਂ ਛੋਟੇ ਦੁਕਾਨਦਾਰਾਂ ਦਾ ਕਰਜ਼ਾ ਮਾਫ਼ ਕਰਨ ਵੇਲੇ ਸੌ ਵਾਰੀ ਸੋਚਦੇ ਆ ਬੀ ਕਰੀਏ ਕਿ ਨਾ
9000 ਕਰੋੜ ਦਾ ਮਤਲਬ ਹੁੰਦਾ ਨੌਂ ਹਜ਼ਾਰ ਬੰਦੇ ਸਿਰ ਕਰੋੜ ਦਾ ਕਰਜ਼ਾ ਤੇ ਹਰੇਕ ਦਾ ਕਰੋੜ ਮਾਫ਼ । ਆਤਮ ਹੱਤਿਆ ਵਾਲੇ ਕਿਸਾਨ ਦਾ ਕਰਜ਼ਾ ਤਾਂ ਸ਼ਾਇਦ ਲੱਖਾਂ ਚ ਹੀ ਹੁੰਦਾ ਚਲੋ ਸਾਨੂੰ ਕੀ |
 
Top