Punjabi PoP singe

*Amrinder Hundal*

Hundal Hunterz
ਇੱਕ ਦਿੰਨ ਪੰਜਾਬ ਦਾ ਨਾਮਵਰ ਪੋਪ ਗਾਇਕਆਵਦੇ
ਘਰੇ ਬੈਠਾ ਆਵਦੇ ਬਾਪੂ ਦੇ ਨਾਲ ਸ਼ਾਂਮਜਿਹੇ ਨੂੰ ਦਾਰੂ
ਦੇ ਪਿੱਗ ਸਾਂਝੇ ਕਰ ਰਿਹਾ ਸੀ,,,,ਬੋਤਲ ਤਕਰੀਬਨ
ਸਿਰੇ ਲੱਗੀ ਪਈ ਸੀ,,,,ਤਾਂਗਾਇਕ ਸਾਬ ਆਵਦੇ ਬਾਪੁ
ਨੂੰ ਕਹਿੰਦਾ ,,,ਬਾਪੂ ਜੀ ਦੇਖਿਆ ਆਵਦੇ ਪੁੱਤ
ਨੂੰ,,,ਕਿੰਨਾ ਨਾਮ ਬਣਾ ਲਿਆ ਦਿੰਨਾ ਵਿਚ ਹੀ,,,,,ਪੈਸੇ
ਧੇਲੇ ਵਾਲੀ ਹੁਣ ਕੋਈ
ਕਮੀ ਨਹੀਂ ਰਹੀ,,,,,ਆਪਣੀ ਕੋਠੀ ਦੇਖੋ,,,,ਤਿੰਨ ਪਿੰਡ
ਦੂਰੋਂ ਦਿਸ ਪੈਂਦੀ ਆ,,,,,ਬਾਪੂ ਵੀ ਸਰੂਰ ਚ' ਆਇਆ
ਸੀ ਪੂਰਾ,,,ਓਹ ਵੀ ਆਵਦੀਆਂ ਮੁੰਜ ਦੇ ਰੱਸੇ ਵਰਗੀਆਂ
ਮੁਛਾਂ ਨੂੰ ਮਰੋੜ ਮਰੋੜ ਕੇ ਵੱਟ ਚਾੜ੍ਹਨ ਦੀਕੋਸ਼ਿਸ਼
ਕਰ ਰਿਹਾ ਸੀ,,,,ਕਹਿੰਦਾ ਹਾਂ ਸ਼ੇਰਾ ਹੁਣ
ਤਾਂ ਪੂਰੀ ਬਹਿਜਾ ਬਹਿਜਾ ਆ,,,,ਪਹਿਲਾਂ ਦੇਖਲਾ ਕੋਈ
ਸਾਲਾ ਆਪਾਂ ਨੂੰ ਪਿੰਡ ਵਿਚ ਮੰਗਵਾਂ ਸ਼ੇਂਕਲ
ਨਹੀਂ ਸੀ ਦਿੰਦਾਹੁੰਦਾ ,,,ਹੁਣ ਸਾਰੇ ਅਖਾਂ ਅੱਡ ਅੱਡ
ਦੇਖਦੇ ਆ,,,,,,ਕਮਾਲ ਕਰਤੀ ਪੁੱਤ ਤੇੰ ਤਾਂ,,,,,,ਗਾਇਕ
ਵੀ ਪੂਰਾ ਲਾਚੜਿਆ ਬੈਠਾ ਸੀ,,,,,,ਕਹਿੰਦਾ ਬਾਪੂ
ਜੀਬੱਸ ਤੁਸੀਂ ਦੇਖਦੇ ਜਾਓ ਅੱਗੇ ਅੱਗੇ ਹੋਰ ਮੈਂ
ਕੀ ਕੀ ਝੰਡੇ ਗੱਡਦਾਂ ,,,,,,ਤਾਂ ਓਹਨਾਂ ਦੇਦਾਰੂ ਪੀਂਦਿਆਂ
ਕੋਲੇ ਓਸ ਗਾਇਕ ਦੀ ਭੈਣ ਆਉਂਦੀ ਆ ਕੇ ਬਾਪੂ
ਜੀ ਮੈਂ ਰੋਟੀ ਲਿਆਵਾਂ,,,,ਤਾਂ ਬਾਪੂ ਕਹਿੰਦਾ ਲਿਆ
ਧੀਏ,,ਓਹ ਜਦ ਵਾਪਿਸ ਰੋਟੀ ਲੈਣ ਜਾਂਦੀ ਆ
ਤਾਂ ਗਾਇਕ ਆਵਦੇ ਬਾਪੂ ਨੂੰ ਕਹਿੰਦਾ,,,,ਬਾਪੂ
ਪੈੱਸਾ ਧੇਲਾ ਹੁਣ ਬਥੇਰਾ ਆ ਆਪਾਂ ਵੀ ਹੁਣ
ਆਪਣੇ"ਪੁਰਜੇ'' ਦਾ ਵਿਆਹ ਕਰ ਦੇਈਏ,,,,ਬਾਪੂ ਦੇ
ਦਾਰੂ ਦੀ ਘੁੱਟ ਸੰਘ ਵਿਚ ਵੱਜੀ,,,,ਓਹਨੇ ਸੋਚਿਆ
ਸ਼ਾਇਦ ਪੀਤੀ ਹੋਣ ਕਰਕੇ ਸਹੀ ਨਹੀਂ ਸੁਣਿਆ,,,ਬਾਪੂ
ਕਹਿੰਦਾ ਕੀ ਕਹਿੰਦਾ ਸੀ ਪੁੱਤ,,,,,ਗਾਇਕ ਕਹਿੰਦਾ ਮੈਂ
ਆਪਣੇ ''ਮਾਲ'' ਦੇ ਵਿਆਹ ਦੀ ਗੱਲ
ਕਰਦਾ ਸੀ ,,,ਬਾਪੂ ਦੀਆਂ ਅਖਾਂ ਅੱਗੇ
ਹਨੇਰਾ ਜਿਹਾ ਆ ਗਿਆ ਮੁੜ੍ਹਕੇ ਨਾਲ ਮੂੰਹ ਗੱਚ ਹੋ
ਗਿਆ ,,,ਓਹ ਬੋਲਿਆ ਓਏ ਮੇਰਿਆ ਸਾਲਿਆ ਕਿਹੜੇ
''ਮਾਲ'' ਦੀ ਗੱਲ ਕਰਦਾਂ ਤੂੰ ਓਏ ,,,,,ਗਾਇਕ
ਕਹਿੰਦਾ ਜਾਹ ਬਾਪੂ ਇੱਕੋ ਤਾਂ ਆਪਣੇ ਘਰੇ""ਚੀਜੀ""
ਆ ਓਹਦੀ ਗੱਲ ਕਰਦਾਂ ਆਂਮੈਂ ,,,,ਬਾਪੂ ਦਾ ਸਿਰ
ਫੱਟਣ ਵਾਲਾ ਹੋ ਗਿਆ,,,ਉਠ ਕੇ ਪੈ ਗਿਆ ਗਾਇਕ ਨੂੰ
ਕਹਿੰਦਾ ਕੀ ਭੌਕੀ ਜਾਨਾ ਓਏ ਤੂੰ,,,,??,,,,,, * *,ਗਾਇਕ
ਕਹਿੰਦਾ ਓਹ ਸੋਰੀ ਸੋਰੀ ,,,,ਬਾਪੂ ਨਿੱਤ ਗਾਣਿਆਂ
ਵਿਚ,ਪੁਰਜੇ ,ਪਟੋਲੇ ,ਚੀਜੀਆਂ ਕਹਿੰਦੇ ਰਹਿਨੇ
ਆਂਨਾ ਤਾਂ ਕਰਕੇ ਹੁਣ ਆਦਤ ਪੈ ਗਈ ਆ,,,,,,ਪਰ
ਦੋਸਤੋ ਬਾਪੂ ਦੀ ਲਗਦਾ ਅੱਜ ਸੱਚੀ ਪੂਛ ਤੇ ਪੈਰ
ਰਖਿਆ ਗਿਆ ਸੀ,
 
Top