UNP

punjabi kisse - 2...

Go Back   UNP > Contributions > Punjabi Culture

UNP Register

 

 
Old 08-Jul-2015
smart_guri
 
punjabi kisse - 2...


ਲਾਡੀ ਨੇ ਲਾਂਡਰਾਂ ਕਾਲਜ ਚੋਂ ਇੰਜਨੀਅਰਿੰਗ ਕਰਕੇ ਪਿੰਡ ਤੂੜੀ ਦਾ ਕੰਮ ਚਲ ਲਿਆ,
ਇੱਕ ਘੜੁੱਕਾ ਲਿਆਂਦਾ ਏਹਨੇ ਸੈਕੰਡ ਹੈਂਡ ਤੂੜੀ ਢੋਣ ਨੂੰ,
ਕੇਰਾਂ ਸਾਡੇ ਪਿੰਡੋਂ ਤੂੜੀ ਨਾਲ ਲੱਦ ਲਿਆ, ਸਿਰ ਤੇ ਏਹਦੇ ਪਰਨਾ ਢੂਹੀ ਤੇ ਲੜ ਛੱਡ ਕੇ ਬੰਨਿਆ ਵਾ ਸਟੇਰਿੰਗ ਤੇ ਸਾਲਾ ਸੂਪਰਮੈਣ ਬਣਿਆ ਬੈਠਾ ਮੈਨੂੰ ਆਂਹਦਾ ਓਕੇ ਬਾਏ ਫੇਰ ਮਿਲਾਂਗੇ,
ਏਹਨੇ ਭਰਾਵਾ ਖਿੱਚਤਾ ਘੜੁੱਕਾ, ਘੜੁੱਕਾ ਟੇਹਢਾ ਜਾ ਹੋਇਆ ਵਾ ਰਾਗਟ ਬਣਿਆ ਜਾਵੇ ਸ਼ੜਕਾਂ ਚੀਰਦਾ, ਏਹ ਵੀ ਸਟੇਰਿੰਗ ਤੇ ਫੁੱਲ ਜੈਕ ਸਪੈਰੋ ਟੈਪ ਫੀਲਿੰਗ ਲਈ ਬੈਠਾ,
ਗਾਹਾਂ ਭਦੌੜ ਆਲੀਆਂ ਕੈਂਚੀਆਂ ਤੇ ਏਹਨੂੰ ਪੁਲਸ ਆਲੇਆਂ ਨੇ ਹੱਥ ਦੇ ਲਿਆ ਕਹਿੰਦਾ ਹਾਂ ਬੀ ਪਰਧਾਨ ਕਿੱਧਰ ਮੂੰਹ ਚੱਕਿਆ ਚਲਾਨ ਹੋਊ,
ਇਹ ਕਹਿੰਦਾ ਨਾ ਜਿ ਚਲਾਨ ਨਾ ਕਰਿਓ ਗੱਡੀ ਦਾ ਗਰੀਬ ਮਾਰ ਹੋਜੂ, ਓਹ ਕਹਿੰਦੇ ਨਾ ਚਲਾਨ ਤਾਂ ਹੋਊ, ਏਹ ਫੇਰ ਅਖੇ ਜੀ ਐਥੀ ਨਬੇੜ ਲੋ ਸੌ ਪੰਜਾਹ ਲੈਕੇ ਸਾਹਬ ਕੋਲੇ ਨਾ ਲੈਕੇ ਜਾਇਓ ਗੱਡੀ ਦਾ ਚਲਾਨ ਨਾ ਕਰੋ ਗਰੀਬ ਮਾਰ ਹੋਜੂ,
ਏਹਨੂੰ ਲੈਗੇ ਠਾਣੇਦਾਰ ਕੋਲ,
ਠਾਣੇਦਾਰ ਦੀ ਚਲਾਨਾਂ ਆਲੀ ਕਾਪੀ ਜਿਪਸੀ ਦੇ ਬੌਹਨਟ ਤੇ ਰੱਖੀ ਵੀ ਕੰਨ ਨੂੰ ਫੋਨ ਲਾਇਆ ਵਾ, ਇਹ ਹੱਥ ਜੋੜੀ ਖੜਾ ਕਹਿੰਦਾ ਜੀ ਗੱਡੀ ਦਾ ਚਲਾਨ ਨਾ ਕਰਿਓ ਗਰੀਬ ਮਾਰ ਹੋਜੂ,
ਠਾਣੇਦਾਰ ਕਹਿੰਦਾ ਕਿਹੜੀ ਗੱਡੀ ਆ ਤੇਰੇ ਕੋਲੇ ਦੇਖਾਂ,
ਘੜੁੱਕੇ ਕੰਨੀ ਝਾਕੇ ਕੇ ਓਹਨੇ ਲਾਡੀ ਦੇ ਪੁੱਠੇ ਹੱਥ ਦੀ ਛੱਡੀ ਕਹਿੰਦਾ ਗੱਡੀ ਨੂੰ ਗਾਹਾਂ ਦੀ ਲਿਬੜਾ ਆਲੇਆਂ ਦਾ ਜੁਆਈ ਆਂ ਤਖਤਪੋਸ਼ ਤੇ ਇੰਜਣ ਰੱਖੀ ਫਿਰਦਾ ਸਾਲਾ ਟਰਾਂਸਪੋਟ ਦਾ

Post New Thread  Reply

« punjabi kisse... | ਕੌਮ ਦੀ ਤਬਾਹੀ »
X
Quick Register
User Name:
Email:
Human Verification


UNP