punjab

ਕੱਲ ਅੱਧੀ ਰਾਤ ਕਿਸੇ ਨੇ ਮੇਰੇ ਘਰ ਦਾ ਦਰਵਾਜ਼ਾ ਖੜਕਾਇਆ ..ਮੈਂ ਥੌੜਾ ਘਬਰਾ ਗਿਆ ਸੀ ਏਹ ਸੋਚ ਕੇ ਕਿ ਅਜਕਲ ਹਲਾਤ ਮਾੜੇ ਚਲ ਰਹੇ ਨੇ ਪਤਾ ਨਹੀਂ ਏਸ ਵੇਲੇ ਕੌਣ...ਮੈਂ ਓਹਦੇ ਵਾਰ ਵਾਰ ਖੜਕਾਉਣ ਤੇ ਬੂਹਾ ਖੋਲ ਦਿੱਤਾ ……ਮੈਂ ਦੇਖਿਆ ਕੋਈ ਲਹੂ ਲੁਹਾਣ, ਪੱਗ ਲ਼ੱਥੀ ਹੋਈ ਸੀ ਤੇ ਸਰੀਰ ਤੇ ਦੋ ਤਿੰਨ ਜਗ੍ਹਾ ਤੇ ਗਿਹਰੇ ਜਖਮ ਵੀ ਸਨ......ਮੈਂ ਘਬਰਾ ਕੇ ਪੁਛਿਆ ਬਾਬਾ ਕੌਣ ਏ ਤੂੰ..?
ਕਹਿੰਦਾ ਨਾਂ ਤੈਨੂੰ ਕੀ ਦੱਸਾਂ ਮੈਂ.....ਮੈਂ ਕਿਹਾ ਚਲ ਛੱਡ ਅੰਦਰ ਆਜਾ ...ਉਹ ਅੰਦਰ ਆ ਕੇ ਬੈਠ ਗਿਆ. ਮੈਂ ਪੀਣ ਲਈ ਪਾਣੀ.ਦਿੱਤਾ ……ਓਹਦੇ ਜਖਮਾਂ ਬਾਰੇ ਪੁੱਿਛਅਾ..ਉਹ ਕਹਿੰਦਾ ਅੱਜਕਲ ਵੇਲਾ ਮਾੜਾ ਏ ਵੀਰਾ ...ਮੇਰੇ ਆਪਣੇ ਹੀ ਲੜੀ ਜਾਂਦੇ ਨੇ ਤੇ ਮੈਂ ਜਖਮੀ ਹੋ ਗਿਆ ਹਾਂ ..ਮੇਰੇ ਬਾਰੇ ਕੋਈ ਨਹੀਂ ਸੋਚਦਾ ਬਸ ਆਪਸ ਵਿੱਚ ਹੀ ਰੌਲਾ ਪਾਈ ਜਾ ਰਹੇ ਨੇ. ਮੈਂ ਵਿਚਵਿਚਾਲੇ ਫਸ ਜਾਦਾ ਹਾਂ.....
ਹੌਲੀ ਹੌਲੀ ਜਦੋਂ ਮੈਂ ਓਹਦੇ ਨਾਲ ਘੁਲ ਮਿਲ ਗਿਆ ਓਹਨੇ ਆਪਣੀ ਸਾਰੀ ਦਾਸਤਾਨ ਸੁਣਾ ਦਿੱਤੀ ..
ਅਚਾਨਕ ਮੇਰਾ ਧਿਆਨ ਓਹਦੇ ਸਰੀਰ ਤੇ ਲੱਗੀਅਾਂ ਪੁਰਾਣੀਆ ਸੱਟਾਂ ਦੇ ਦਾਗਾਂ ਤੇ ਪਿਆ
..ਓਹਨੇ ਦੱਸਿਆ ਆਹ ਜੋ ਮੇਰੀ ਹਿੱਕ ਤੇ ਵੱਡੇ ਚੀਰੇ ਦਾ ਨਿਸ਼ਾਨ ਦੇ 1947 ਵੇਲੇ ਦਾ ਦੇ ਜਦੋਂ ਵੰਡ ਹੋਈ ਸੀ.....ਤੇ ਆਹ ਜੋ ਮੇਰੀਆਂ ਬਾਹਾਂ ਤੇ ਦਾਗ ਨੇ 1984 ਵੇਲੇ ਦੇ ਨੇ ....ਤੇ ਆਹ ਜੋ ਪਿੱਠ ਤੇ ਏਹ 1992 93 ਦੇ ਨੇ....ਆਹ ਜੋ ਹੁਣ ਮੇਰੀਆਂ ਲੱਤਾਂ ਤੇ ਤਾਜੀਆਂ ਸੱਟਾਂ ਨੇ ਏਹ ਅੱਜ ਦੀਆਂ ਨੇ.....ਹੁਣ ਤਾਂ ਮੇਰੀਆਂ ਲੱਤਾਂ ਵੱਡਣਗੇ ਏਹ ਮੈਨੂੰ ਬਹੁਤ ਡਰ ਲੱਗ ਰਿਹਾ ਹੈ......ਕੋਈ ਵੀ ਗੱਲ ਹੁੰਦੀ ਹੈ ਬਸ ਮੈਨੂੰ ਵੱਡਣ ਟੁਕਣ ਲੱਗ ਪੈਂਦੇ ਨੇ ਕੋਈ ਬੈਠ ਕੇ ਸੋਚ ਵਿਚਾਰ ਨਹੀਂ ਕਰਦਾ..........
.ਫਿਰ ਉਹ ਉਠ ਕੇ ਤੁਰ ਪਿਆ .....ਕੀ ਕੋਈ ਜਾਣਦਾ ਕੌਣ ਸੀ ਉਹ ਜੋ ਮੈਨੂੰ ਆਪਣੀ ਕਹਾਣੀ ਤਾਂ ਦਸ ਗਿਆ ......ਪਰ ਨਾਂ ਨਹੀਂ?
.......ਹੁਣ. ਮੈ ਉਹਦੀ ਕਹਾਣੀ ਸੁਣਕੇ ਅੰਦਾਜਾ ਜਿਹਾ ਲਾਇਆ ਜੋ ਲਹੂ ਲੁਹਾਣ ਹੋਇਆ ਮੇਰੇ ਘਰ ਆਇਆ ਸੀ ਉਹ ਕਿਤੇ .....
ਪੰਜਾਬ ਤਾਂ ਨਹੀਂ ਸੀ?
ਮੀਤ ਨਿਮਾਨ
 
Top