Pindan Wale - Thoda Hass Lau

  • Thread starter userid97899
  • Start date
  • Replies 3
  • Views 1K
U

userid97899

Guest
ਗੱਲ ਪਹਿਲਾੰ ਵੀ ਕੇਰਾਂ ਸੁਣਾਈ ਸੀ । ਦੁਬਾਰਾ ਫੇਰ ਸੁਣਲਾ ਕਿਹੜਾ ਨਸ਼ਕਾਨ ਆ। ਕੇਰਾੰ ਭਰਾਵਾ ਆਹੀ ਜੇ ਦਿਨ । ਹਾੜ੍ਹ ਦਾ ਵਿਚਾਲੜਾ ਜਾ ਪੱਖ ਰੱਖਲਾ ਚਲ। ਹੁਣ ਅੰਗੂ ਦੋ ਚਾਰ ਕਣੀਆੰ ਪੈਕੇ ਗਰਮੈਸ਼ ਜੀ ਵੱਧ ਜਿਆ ਕਰੇ, ਧਰਤੀ 'ਚੋਂ ਭੜਧਾਹ ਲਿੱਕਲਿਆ ਕਰੇ । ਤਾਏ ਅਰਗੇ ਨਿੱਕੇ ਨੂੰ ਆਖਿਆ ਕਰਨ ਨਿੱਕਿਆ ਬੈਠਕ 'ਚ ਬਹਿ ਕੇ ਪੜ੍ਹ ਲਿਆ ਕਰ ਚਾਰ ਅੱਖਰ। ਸਾਡੇਆਲਾ ਤਾਏ ਨੂੰ ਸਿੱਧਾ ਹੋਗਿਆ, ਕਹਿੰਦਾ ਤਾਇਆ ਜਰ ਜੇ ਪੜ੍ਹਾਉਣਾ ਤਾਂ ਬੈਠਕ 'ਚ ਏ ਸੀ ਲਵਾਦੇ ਬਾਈ ਬਣੇ। ਸਾਡੇ ਦਾਤੀ ਫਰੇ ਆਲੇ ਲਾਣੇ ਨੇ ਪਹਿਲੀ ਆਰੀ ਏ ਸੀ ਲਫਜ਼ ਸੁਣਿਆ ਸੀਗਾ।
ਆਅਅ ਕੀ ਅਗਲੇ ਦਿਨ ਤਾਏ ਅਰਗੇਆਂ ਨੇ ਮਿਸਤਰੀ ਸੱਦ ਲਿਆ ਰਾਇ ਲੈਣ ਖਾਤਰ। ਬੈਠਕ ਵੇਖਕੇ ਮਿਸਤਰੀ ਕਹਿੰਦਾ ਪਰਧਾਨ ਤੂੜੀ ਆਲੀ ਸਬ੍ਹਾਤ ਜਿੱਡੀ ਬੈਠਕ ਬਗਲੀ ਬੈਠੇ ਆਂ, ਏਥੇ ਘੱਟੋ ਘੱਟੋ ਡੇਢ ਟਨ ਦਾ ਏ. ਸੀ ਲੱਗੂ।
ਤਾਏ ਅਰਗੇਆਂ 'ਚ ਚਿੱਤ 'ਚ ਬੱਜੀ ਬੀ ਖੌਣੀ ਏ. ਸੀ ਦਾ ਵਜ਼ਨ ਈ ਡੇਢ ਟਨ ਹੁੰਦਾ। ਪੈਸੇ ਪੂਸੇ ਫੜ੍ਹਲੇ ਆੜ੍ਹਤ ਤੋਂ ਬੀ ਏ. ਸੀ ਲੈ ਕੇ ਆਉਣਾ। ਤਾਏ ਅਰਗੇਆਂ ਨੇ ਸੋਚਿਆ ਬੀ ਨਿੱਗਰ ਆ ਕੰਮ, ਚੱਕਾ ਚਕਾਈ ਖਾਤਰ ਚਾਰ ਬੰਦੇ ਲੈਜੀਏ ਨਾਲ। ਟਰੈਲੀ ਦੇ ਟੈਰਾਂ 'ਚ ਫੂਕ ਫਾਕ ਫੁੱਲ ਕਰਲੀ ਭਰਾਵਾ। ਲੱਕੜ ਦੇ ਗੁਟਕੇ ਗਟਕੇ ਧਰਲੇ ਬਿੱਚੇ। ਦੋ ਤਿੰਨ ਲਾਸਾਂ ਸਿੱਟਲੀਆਂ ਟਰੈਲੀ 'ਚ ਬੀ ਬਜ਼ਨਦਾਰ ਚੀਜ਼ ਲਿਆਉਣੀ ਆ, ਖਿੱਚਾ ਖਚਾਈ ਖਾਤਰ ਲਾਸ ਚਾਹੀਦੀ ਆ। ਸਾਰੇ ਪਿੰਡ 'ਚ ਫੁੱਲ ਚਰਚਾ। ਬਿੱਲਵਟਨ ਦੀ ਪੈਂਟ ਪਾਕੇ ਸਾਡੇਆਲਾ ਟਰੈਲੀ ਦੇ ਟੂਲ ਤੇ ਪੈਰ ਧਰਕੇ ਘੱਪ ਦਿਨੇ ਬਿੱਚ ਬਹਿ ਗਿਆ। ਸੱਥ 'ਚੋਂ ਸਾਰੀ ਪੱਠੇ ਵੱਢ ਜੰਤਾ ਲੱਦਲੀ । ਚੁੰਝਾਂ ਆਲੀ ਮੁਗਸਰੀ ਜੁੱਤੀ ਪਾਕੇ ਤਾਏ ਨੇ ਟੈਟਰ ਖਿੱਚਤਾ ਬਠਿੰਡੇ ਨੂੰ। ਸ਼ਹਿਰ ਵੜਨ ਸਾਰ ਚਾਹ ਆਲੀ ਰੇਹੜੀ ਦੇਖਕੇ ਤਾਏ ਨੂੰ ਚਾਹ ਦੀ ਭਲ ਉੱਠ ਖੜ੍ਹੀ। ਸ਼ੈਹਰੀਏ ਬਿੜਕਾਂ ਕੱਢਣ ਬੀ ਏਧਰ ਖੌਣੀ ਕੇਹੜਾ ਜਰਗ ਦਾ ਮੇਲਾ ਲੱਗਾ ਬਾ। ਚਾਹ ਨਾ ਬਾਲੂਸ਼ਾਹੀਆਂ ਖਾਕੇ ਮੁਲਖ ਫੇਰ ਬਹਿਗਿਆ ਟੈਟਰ ਤੇ। ਹਨੂੰਮਾਨ ਚੌਂਕ ਮੁੜਕੇ ਟਰੈਟ ਲਿਜਾਕੇ ਦੁਕਾਨ ਮੂਹਰੇ ਲਾਤਾ। ਏ. ਸੀ ਦੇਖਕੇ ਤਾਏ ਅਰਗੇ ਸੋਚਣ ਬੀ ਬਕਸਾ ਜਾ ਹੈ ਤਾਂ ਨਿੱਕਾ ਈ ਆ, ਊਂਈ ਵਜ਼ਨ ਬਾਹਲਾ ਹੋਊ।
ਬਿੱਲ ਬੁਲ ਕਟਾਕੇ ਤਾਏ ਅਰਗੇ ਕੁੜਤੇ ਦੀਆਂ ਕਫਾਂ ਮੋੜੀ ਜਾਣ ਬੀ ਹੁਣ ਵਜ਼ਨ ਚੱਕਣਾ। ਸਾਡੇਆਲਾ ਟਰੈਲੀ 'ਚੋਂ ਲਾਸਾਂ ਚੁੱਕੀ ਲਿਆਵੇ । ਗਿੱਠਮੁਠੀਏ ਜੇ ਦੋ ਬਈਆਂ ਨੇ ਏ. ਸੀ ਚਾਕੇ ਘੱਪ ਦਿਨੇ ਟਰੈਲੀ 'ਚ ਧਰਤਾ। ਜਦੋਂ ਤਾਇਆ ਕਣੱਖਾ ਜਾ ਝਾਕਿਆ ਸਾਡੇਆਲਾ ਨਿੱਕਾ ਊਸ਼ਾ ਦੇ ਪੱਖੇ ਅਰਗਾ ਮੂੰਹ ਕਰਕੇ ਟੈਟਰ ਦੇ ਮਰਗਾੜ ਦੇ ਬਹਿ ਗਿਆ ਕੱਚਾ ਜਾ ਹੋਕੇ। ਐਹੇ ਜੇ ਹੁੰਦੇ ਆ ਪਿੰਡਾਂ ਆਲੇ ਬੇਟਲਿਫਟਰ

ਲਿਖਤ - ਘੁੱਦਾ ਸਿੰਘ ਵੀਰ ਦੀ
 
U

userid97899

Guest
ਕੇਰਾੰ ਏਮੇੰ ਜਿਮੇੰ ਤਾਇਆ ਨਾਏ ਤਾਈ ਅਰਗੀਆੰ ਅੰਦਰ ਬੈਠੇ ਟੀਬੀ ਦੇਖੀ ਜਾਣ। ਤਾਇਆ ਬਿੱਡਾੰ ਤੇ ਜਵਾਕਾੰ ਅੰਗੂ ਲੱਤਾੰ ਲਕਮਾਈ ਬੈਠਾ। ਸਾਡੇਆਲਾ ਨਿੱਕਾ ਗਰਨੈਬ ਵੀ ਲਿਵੇ ਈ ਬੈਠਾ ਸੀਗਾ।
ਹਿੰਦੀ ਨਾਟਕ ਚੱਲੇ ਭਰਾਵਾ। ਨਮੇੰ ਬਿਆਹੇ ਕੁੜੀ ਮੁੰਡਾ ਕਾਰ 'ਚ ਬਹਿਗੇ। ਸ਼ਰਦਈ ਜੀ ਸਾੜ੍ਹੀ ਆਲੀ ਬੁੜ੍ਹੀ ਕਹਿੰਦੀ," ਰਾਧਿਕਾ ਬੈਠੀ ਔਰ ਦਮਾਦ ਜੀ ਹਨੀਮੂਨ ਪਰ ਜਾ ਰਹੇ ਹੈੰ"।
ਸਾਡੇਆਲਾ ਨਿੱਕਾ ਝੇਪ ਮੰਨ ਗਿਆ। ਹਾੰਅਅ ਕੀ ਏਹਨੇ ਚੈਨਲ ਬਦਲਤਾ। ਕੁਜਰਤੀਏੰ ਜੂਜੇ ਚੈਨਲ ਤੇ ਵੀ ਓਹੋ ਜਾ ਨਾਟਕ ਚੱਲੀ ਜਾਵੇ। ਓਹ ਆਖਣ,"ਰਾਹੁਲ ਬੇਟਾ ਹਨੀਮੂਨ ਪੇ ਗਿਆ ਹੈ"।
ਤਾਈ ਨੂੰ ਐੰ ਜਚਗੀ ਬੀ ਖੌਣੀ ਹਨੀਮੂਨ ਕਿਸੇ ਜਗ੍ਹਾੰ ਦਾ ਨੌੰ ਆ। ਓਹੀ ਗੱਲ ਤਾਈ ਨੇ ਤਾੰ ਤਾਏ ਨੂੰ ਪੁੱਛ ਕਿਓੰ ਨਾ ਲਿਆ। ਕਹਿੰਦੀ,"ਹੈੰ ਜੀ ਬੋਲਦੇ ਨੀੰ, ਹਨੀਮੂਨ ਕਿੱਥੇ ਜੇ ਆ ਭਲਾੰ ਦੀ"।
ਤੈਨੂੰ ਪਤਾ ਤਾਏ ਨੇ ਟਰੱਕਾੰ ਦੀ ਡਰੈਬਰੀ ਕਰੀ ਆ ਕੈਅ ਸਾਲ। ਤਾਏ ਨੇ ਚਿੱਤ 'ਚ ਕਿਹਾ ਬੀ ਜੇ ਕਹਿਤਾ ਬੀ ਪਤਾ ਨੀੰ ਤਾੰ ਹਾਨੀ ਆ। ਅਗਲੀ ਕਹੂ ਸਾਰਾ ਮੁਲਖ ਗਾਹਤਾ ਤੈਨੂੰ ਹਨੀਮੂਨ ਦਾ ਈ ਨੀੰ ਪਤਾ ਬੀ ਕਿੱਥੇ ਜੇ ਆ।
ਤਾਇਆ ਕਹਿੰਦਾ," ਹਨੀਮੂਨ ਗਿਆੰ ਮੈੰ ਕਈ ਆਰੀ, ਕੁਰਕਸ਼ੇਤਰ ਦੇ ਪੈਲੇ ਪਾਸੇ ਆ। ਬਾਬੇ ਹਨੂੰਮਾਨ ਦਾ ਮੰਦਰ ਆ ਓਥੇ, ਪੂਰਾ ਡਬਲ। ਆਈ ਮੱਸਿਆ ਤਕੜਾ ਮੇਲਾ ਭਰਦਾ।" ਸਾਡੇਆਲਾ ਵੱਖੀਆੰ ਫੜ੍ਹੀ ਬਾਹਰ ਨੂੰ ਤੁਰਿਆ ਆਵੇ। ਐਹੇ ਜੇ ਹੁੰਦੇ ਆ ਪਿੰਡਾੰ ਆਲੇ ਨੈਵੀਗੇਟਰ

ਲਿਖਤ - ਘੁੱਦਾ ਸਿੰਘ ਵੀਰ
 
Top