Maa boli punjabi

Miss Alone

Prime VIP
" ਓ " ਇਕ ਓਮ ਕਾਰ ਦਾ , " ਅ " ਤੋਂ ਆਗਾਜ਼
" ਈ " ਇੰਕਲਾਬ ਦੀ , " ਸ " ਤੋਂ ਹੈ ਸਮਾਜ
" ਕ " ਕਰਜ਼ ਮਾਂ ਦੀ ਕੁਖ ਦਾ , " ਖ " ਤੋਂ ਖਾਤਰਦਾਰ
" ਗ " ਗਹਿਰਾ ਅਖਰ ਗਿਆਨ ਦਾ , " ਘ " ਤੋਂ ਘੋੜਸਵਾਰ
" ਚ " ਤੋਂ ਹੁੰਦੀ ਚੌਦਰੀ , " ਛ " ਤੋਂ ਛੱਜ ਛਪਾਰ
" ਜ " ਜਵਾਬ ਹੁੰਦਾ ਜ਼ੁਲਮ ਨੂੰ , " ਝ " ਹੁੰਦਾ ਝੁਕਾਹ ਤੋਂ ਬਾਹਰ
" ਟ " ਛੁਵੇ ਚੜ ਚੜ ਟੀਸੀਆਂ , " ਠ " ਤੋਂ ਠੋਸ ਵਿਚਾਰ
" ਡ " ਡਰਨਾ ਕਦੀ ਨਈ ਸਿਖੇਆ , " ਢ " ਤੋਂ ਢੋਲ ਢਮ੍ਕਾਰ
" ਤ " ਤਾਕਤ ਹੁੰਦੀ ਤਰ੍ਕਿਸ਼ੀ , " ਥ " ਥਮਦਾ ਨਈ ਤੂਫ਼ਾਨ
" ਦ " ਦਾਵਤ ਹੁੰਦੀ ਰੱਜਵੀ , " ਧ " ਤੋਂ ਦਿਲ ਧਨਵਾਨ
" ਨ " ਚੰਗੇ ਕੰਮ ਨੂੰ ਨਾ ਕਹੀਏ , " ਪ " ਪੇਹ੍ਲਾਂ ਹੋਵੇ ਪਰਵਾਨ
" ਫ " ਜਿੰਦਗੀ ਦਾ ਹੈ ਫ਼ਲਸਫ਼ਾ , " ਬ " ਤੋਂ ਹੈ ਬਲਵਾਨ
" ਭ " ਪਾਈਏ ਨਾ ਕਦੀ ਭਰਮ ਦਾ , " ਮ " ਤੋਂ ਹੋਈਏ ਮੇਹਰਬਾਨ
" ਯ " ਯਾਦ ਰਖੀਏ ਯਾਰੀਆਂ , " ਰ " ਰਸਮਾਂ ਤੇ ਰਿਵਾਜ਼
" ਲ " ਲਾਈਏ ਰੰਗ ਲਾਜ ਦਾ , " ਵ " ਵਸੀਏ ਸ਼ੇਹਿਰ ਵਨਵਾਸ
" ਸ਼ " ਸ਼ਕਲ , ਸ਼ਰਮ ਤੇ ਸ਼ਾਨ ਦਾ , " ਖ " ਖੂਨ ਹੈ ਸਦਾ ਖਾਸ
" ਖ " ਖੂਨ ਪੰਜਾਬ ਦਾ ਖਾਸ
 

Attachments

  • 45689_10151461658048955_2024050805_n.jpg
    45689_10151461658048955_2024050805_n.jpg
    24.9 KB · Views: 611
Top