Kahani

manny saran

Member
ਬਾਜੀਗਰ ਤਮਾਸ਼ਾ ਦਿਖਾ ਰਿਹਾ ਸੀ।ਉਸ ਦਾ ਬੱਚਾ ਗੱਡੇ ਹੋਏ ਬਾਂਸ ਤੇ ਚੜ ਰਿਹਾ ਸੀ ਕਿ ਅਚਾਨਕ ਅੱਧ ਵਿਚਕਾਰ ਰੁਕ ਕੇ ਬੋਲਿਆ,"ਬਾਪੂ ! ਮੈਂ ਹੋਰ ਉਤਾਂਹ ਨਹੀ ਚੜ ਸਕਦਾ।"ਬਾਪੂ ਬੋਲਿਆ,"ਬੇਟਾ!ਜਰਾ ਹੇਠਾ ਵੱਲ ਨਜਰ ਮਾਰ ਤਾਂ ਕਿ ਤੈਨੂੰ ਪਤਾ ਲੱਗ ਸਕੇ ਕਿ ਤੂੰ ਕਿੰਨਾ ਉੱਚਾ ਚੜ ਗਿਆ ਏ।"ਲੜਕੇ ਨੇ ਹੇਠਾ ਵੱਲ ਦੇਖਿਆ ਤੇ ਖੁਸ਼ੀ ਵਿੱਚ ਸ਼ੋਰ ਮਚਾਉਦਿਆਂ ਆਖਣ ਲੱਗਾ ਕਿ ਉਹ ਬਹੁਤ ਬਹਾਦਰ ਹੈ ਕਿਉਕਿ ਅੱਜ ਤੱਕ ਇੰਨੀ ਉਚਾਈ ਤੇ ਕੋਈ ਬੱਚਾ ਨਹੀ ਜਾ ਸਕਿਆ । ਬਾਪੂ ਨੇ ਬੱਚੇ ਵੱਲ ਵੇਖਿਆ ਤੇ ਬੋਲਿਆ,"ਬੱਸ ਇੰਨੀ ਗੱਲ ਤੇ ਹੀ ਹੰਕਾਰ ਗਿਆ।ਉੱਪਰ ਵੱਲ ਵੇਖ,ਅਜੇ ਤੂੰ ਕਿੰਨੀ ਉਚਾਈ ਤੇ ਜਾਣਾ ਹੈ,ਬੇਟਾ ਮੰਜਿਲ ਬਹੁਤ ਦੂਰ ਹੈ ਤੇ ਬਿਨਾ ਹੇਠਾ ਵੱਲ ਵੇਖਿਆ ਤੇ ਹੰਕਾਰ ਕੀਤਿਆ ਉਪਰ ਵੱਲ ਚੜਦਾ ਜਾ,ਬਾਂਸ ਦੀ ਚੋਟੀ ਤੇ ਪਹੁੰਚ ਕੇ ਹੀ ਦਮ ਲਈ,ਮੰਜਿਲ ਤੇ ਪਹੁੰਚ ਕੇ ਹੀ ਖੁਸੀ ਕਰੀ ਦੀ ਹੈ ਜੋ ਮੰਜਿਲ ਦੇ ਨੇੜੇ ਪਹੁੰਚ ਕੇ ਖੁਸ਼ੀ ਜਾਂ ਹੰਕਾਰ ਕਰਨ ਲੱਗ ਜਾਦੇ ਹਨ ਅਕਸਰ ਹੀ ਹਾਰ ਜਾਂਦੇ ਹਨ।"



Sent from my iPhone using Tapatalk
 
Top