jodiya

:cu ND
"ਜੋੜੀਆਂ ਜੱਗ ਥੋੜ੍ਹੀਆਂ 'ਤੇ ਨਰੜ ਬਥੇਰੇ"

ਇਸ ਕਹਾਵਤ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਸਾਡੇ ਆਲੇ-ਦੁਆਲੇ ਅਜਿਹਾ ਵਿਆਹੁਤਾ ਜਾਂ ਪ੍ਰੇਮੀ ਜੋੜਾ ਬਹੁਤ ਘੱਟ ਮਿਲਦਾ ਹੈ ਜਿਸ ਨੂੰ ਦੇਖਦੇ ਹੀ ਅਸੀਂ ਇਹ ਕਹਿ ਸਕੀਏ ਕਿ ਹਾਂ! ਇਹ ਦੋਨੋਂ ਤਾਂ ਸੱਚੀਂ ਇੱਕ-ਦੂਜੇ ਲਈ ਬਣੇ ਹਨ।

ਪ੍ਰੇਮ ਵਿਆਹ ਹੋਵੇ ਜਾਂ ਫਿਰ ਮਾਤਾ-ਪਿਤਾ ਦੁਆਰਾ ਲੱਭ ਕੇ ਦਿੱਤਾ ਹੋਇਆ ਸਾਥੀ, ਦੋਵੇਂ ਸਥਿਤੀਆਂ 'ਚ ਰਿਸ਼ਤੇ ਦੀ ਮਜ਼ਬੂਤੀ ਦੋਵੇਂ ਸਾਥੀਆਂ 'ਤੇ ਨਿਰਭਰ ਕਰਦੀ ਹੈ। ਜੇਕਰ ਦੋਵੇਂ ਪਾਸਿਓਂ ਇੱਕ-ਦੂਜੇ 'ਤੇ ਵਿਸ਼ਵਾਸ, ਭਰੋਸਾ ਅਤੇ ਸਭ ਤੋਂ ਜਰੂਰੀ ਹੈ ਸਾਥ, ਹੋਵੇ ਤਾਂ ਆਪਣੇ-ਆਪ ਜਿੰਦਗੀ ਪਿਆਰ ਨਾਲ ਭਰ ਜਾਂਦੀ ਹੈ। ਆਪਸੀ ਸਮਝ ਹੋਣ 'ਤੇ ਦੋਵੇਂ ਜੀਅ ਕਿਸੇ ਵੀ ਮੁਸੀਬਤ ਦਾ ਸਾਹਮਣਾ ਮਿਲ ਕੇ ਕਰ ਸਕਦੇ ਹਨ।

ਜੇਕਰ ਤੁਸੀਂ ਸਭ ਤੋਂ ਪਹਿਲਾਂ ਇੱਕ-ਦੂਜੇ ਦੇ ਪੱਕੇ ਦੋਸਤ ਬਣ ਜਾਵੋ ਤਾਂ ਰਿਸ਼ਤਾ ਹਰ ਮੁਸੀਬਤ ਹੱਸਦੇ-ਹੱਸਦੇ ਝੱਲ ਜਾਵੇਗਾ ਅਤੇ ਖੁਸ਼ੀਆਂ ਹਰ ਸਮੇਂ ਤੁਹਾਡੇ ਨਾਲ ਰਹਿਣਗੀਆਂ
ਅੱਜ ਕੱਲ੍ਹ ਦੇ ਪ੍ਰੇਮੀ ਜੋੜੇ ਪਹਿਲੇ ਦਿਨ ਪਿਆਰ ਕਰਦੇ ਨੇ, ਦੂਜੇ ਦਿਨ ਵਿਆਹ ਅਤੇ ਤੀਜੇ ਦਿਨ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ। ਇਸ ਦਾ ਕਾਰਨ ਆਪਸ 'ਚ ਤਾਲਮੇਲ ਅਤੇ ਸਮਝ ਦੀ ਕਮੀ ਹੋਣਾ ਹੀ ਹੈ। ਪਹਿਲਾਂ-ਪਹਿਲਾਂ ਤਾਂ ਪਿਆਰ ਕਰਨਾ ਬਹੁਤ ਚੰਗਾ ਲੱਗਦਾ ਹੈ, ਪਰ ਜਦੋਂ ਅਸਲ ਜਿੰਦਗੀ 'ਚ ਇੱਕ-ਦੂਜੇ ਦਾ ਸਾਹਮਣਾ ਹੁੰਦਾ ਹੈ ਤਾਂ ਨਾ-ਸਮਝੀ ਕਾਰਨ ਛੋਟੀਆਂ-ਛੋਟੀਆਂ ਗੱਲਾਂ ਝਗੜੇ ਦਾ ਰੂਪ ਲੈ ਲੈਂਦੀਆਂ ਹਨ ਤੇ ਇੱਕ ਦਿਨ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਪਹੁੰਚ ਜਾਂਦਾ ਹੈ।

ਆਪਣੇ ਰਿਸ਼ਤੇ ਨੂੰ ਪਿਆਰ ਅਤੇ ਖੁਸ਼ੀਆਂ ਭਰਿਆ ਬਣਾਈ ਰੱਖਣ ਲਈ ਦੋਵਾਂ ਜੀਆਂ ਨੂੰ ਚਾਹੀਦਾ ਹੈ ਕਿ ਇੱਕ-ਦੂਜੇ 'ਤੇ ਵਿਸ਼ਵਾਸ ਕਰਨ, ਆਪਣੇ ਸਾਥੀ ਦੀ ਹਰੇਕ ਗੱਲ ਨੂੰ ਧਿਆਨ ਨਾਲ ਸਮਝ ਕੇ ਉਸ 'ਤੇ ਅਮਲ ਕਰਨ ਅਤੇ ਜੇਕਰ ਕੋਈ ਗੱਲ ਸਹੀ ਨਾ ਵੀ ਲੱਗੇ ਤਾਂ ਗੱਲ ਨੂੰ ਝਗੜੇ ਤੱਕ ਨਾ ਲੈ ਜਾ ਕੇ ਪਿਆਰ ਨਾਲ ਸਮਝਾ ਦਿੱਤਾ ਜਾਵੇ, ਤਾਂ ਤੁਹਾਡਾ ਸਾਥੀ ਗੱਲ ਮੰਨ ਵੀ ਜਾਵੇਗਾ ਅਤੇ ਪਿਆਰ ਵੀ ਬਣਿਆ ਰਹੇਗਾ।

ND
ਇੱਕ-ਦੂਜੇ 'ਤੇ ਵਿਸ਼ਵਾਸ, ਭਰੋਸਾ, ਆਪਸੀ ਸਮਝ ਇਹ ਸਭ ਤਾਂ ਰਿਸ਼ਤੇ 'ਚ ਬਹੁਤ ਜਰੂਰੀ ਹੈ ਹੀ, ਪਰ ਜੇਕਰ ਤੁਸੀਂ ਸਭ ਤੋਂ ਪਹਿਲਾਂ ਇੱਕ-ਦੂਜੇ ਦੇ ਪੱਕੇ ਦੋਸਤ ਬਣ ਜਾਵੋ ਤਾਂ ਰਿਸ਼ਤਾ ਹਰ ਮੁਸੀਬਤ ਹੱਸਦੇ-ਹੱਸਦੇ ਝੱਲ ਜਾਵੇਗਾ ਅਤੇ ਖੁਸ਼ੀਆਂ ਹਰ ਸਮੇਂ ਤੁਹਾਡੇ ਨਾਲ ਰਹਿਣਗੀਆਂ।

ਇਸ ਲਈ ਜਰੂਰੀ ਹੈ ਕਿ ਇੱਕ-ਦੂਜੇ ਦੀ ਤਾਕਤ ਬਣ ਕੇ ਅੱਗੇ ਵਧਦੇ ਜਾਉ ਅਤੇ ਆਪਣੇ ਜੀਵਨ ਨੂੰ ਖੁਸ਼ੀਆਂ ਨਾਲ ਭਰਦੇ ਰਹੋ, ਕੀ ਰੱਖਿਆ ਹੈ ਇਹਨਾਂ ਝਗੜਿਆਂ 'ਚ!!!

:cu
 
Top