UNP

ਗਿੱਦੜ ਅਤੇ ਚੀਤਾ jarur pado ji

Go Back   UNP > Contributions > Punjabi Culture

UNP Register

 

 
Old 14-Aug-2012
Yaar Punjabi
 
ਗਿੱਦੜ ਅਤੇ ਚੀਤਾ jarur pado ji

ਗਿੱਦੜ ਅਤੇ ਚੀਤਾ

ਕਹਾਣੀ ਹੈ ਕਿ ਇਕ ਗਿੱਦੜ ਬੁੱਢਾ ਹੋ ਗਿਆ, ਸ਼ਿਕਾਰ ਉਸ ਕੋਲੋਂ ਹੁੰਦਾ ਨਹੀਂ ਸੀ। ਭੁੱਖ ਤੋਂ ਤੰਗ ਆ ਕੇ ਇਕ ਦਿਨ ਉਹ ਜੰਗਲ ਨੂੰ ਫਿਰਨ ਨਿਕਲ ਗਿਆ। ਰਸਤੇ ਵਿੱਚ ਇੱਕ ਹਾਥੀ ਮਰਿਆ ਪਿਆ ਸੀ। ਗਿੱਦੜ ਨੂੰ ਚੜ੍ਹ ਚਾਅ ਗਏ, ਪਰ ਉਸ ਦੀ ਮੁਸ਼ਕਲ ਇਹ ਸੀ ਕਿ ਹਾਥੀ ਦੀ ਸਖਤ ਚਮੜੀ ਉਸ ਦੇ ਬੁੱਢੇ ਚਬਾੜਿਆਂ ਤੋਂ ਕੱਟ ਨਹੀਂ ਸੀ ਹੋ ਰਹੀ। ਉਹ ਕਿਸੇ ਸਕੀਮ ਅਧੀਨ ਲੁੱਕ ਕੇ ਬੈਠ ਗਿਆ। ਤੁਰਦਾ-ਫਿਰਦਾ ਸ਼ੇਰ ਆਇਆ। ਗਿੱਦੜ ਉਸ ਨੂੰ ਕਹਿਣ ਲੱਗਿਆ, ਜੰਗਲ ਦਾ ਰਾਜਾ ਜੀ ਆਹ ਤੁਹਾਡੇ ਲਈ ਮੈਂ ਸ਼ਿਕਾਰ ਕੀਤਾ ਹੈ, ਕ੍ਰਿਪਾ ਕਰਕੇ ਪਹਿਲਾਂ ਤੁਸੀਂ ਭੋਗ ਲਾਓ। ਸ਼ੇਰ ਕਹਿਣ ਲੱਗਾ ਕਿ ਅਸੀਂ ਜੰਗਲ ਦੇ ਰਾਜਾ ਹੁੰਦੇ ਹਾਂ, ਅਸੀਂ ਕਿਸੇ ਦਾ ਕੀਤਾ ਸ਼ਿਕਾਰ ਨਹੀਂ ਖਾਂਦੇ, ਜਾਹ ਤੂੰ ਮੌਜ ਕਰ। ਸ਼ੇਰ ਚਲਾ ਗਿਆ ਤਾਂ ਮਗਰ ਚੀਤਾ ਆ ਗਿਆ। ਗਿੱਦੜ ਕਹਿਣ ਲੱਗਾ ਕਿ ਮਾਮਾ ਤੂੰ ਮੇਰਾ ਮਹਿਮਾਨ ਆਇਆਂ ਏ, ਤੇਰੀ ਸੇਵਾ ਕਰਨਾ ਮੇਰਾ ਫਰਜ ਹੈ। ਆਹ ਸ਼ੇਰ ਨੇ ਸ਼ਿਕਾਰ ਕੀਤਾ ਤੇ ਆਪ ਉਹ ਨਹਾਉਂਣ ਚਲਾ ਗਿਆ ਮੈਨੂੰ ਰਾਖੀ ਬੈਠਾ ਕੇ। ਤੂੰ ਇੰਝ ਕਰ ਉਸ ਦੇ ਆਉਂਣ ਤੱਕ ਛੱਕ ਜਾਹ ਜਿੰਨਾ ਛੱਕ ਹੁੰਦਾ, ਜਦ ਸ਼ੇਰ ਆਇਆ ਮੈਂ ਦੱਸ ਦਿਆਂਗਾ। ਚੀਤੇ ਨੇ ਜਦ ਹਾਥੀ ਦੀ ਖਲ ਪਾੜ ਲਈ ਤਾਂ ਗਿੱਦੜ ਨੇ ਰੌਲਾ ਚੁੱਕ ਦਿੱਤਾ,

ਮਾਮਾ ਸ਼ੇਰ ਆਇਆ ਈ! ਦੌੜ!

ਬੁੱਢੇ ਗਾਂਧੀ ਨੂੰ ਪਤਾ ਸੀ ਅੰਗਰੇਜ-ਰਾਜ ਦੀ ਸੱਖਤ ਚਮੜੀ ਮੇਰੇ ਵਾਲੇ ਬਾਣੀਆਂ ਕੋਲੋਂ ਨਹੀਂ ਪਾੜ ਹੋਣੀ। ਇਨ੍ਹਾਂ ਦੀ ਤਾਂ ਸਾਈਕਲ ਦੇ ਟਾਇਰ ਦਾ ਪਟਾਕਾ ਪਿਆਂ ਲੂੰਗੀ ਭਿੱਜ ਜਾਂਦੀ ਹੈ ਇਹ ਫਾਂਸੀ ਦੇ ਤਖਤੇ ਤੇ ਕਿਥੋਂ ਚੜ੍ਹ ਜਾਣਗੇ! ਕਾਲੇ ਪਾਣੀਆਂ ਦੇ ਕੜਾਕੇ ਤੇ ਇਕਲਾਪਾ ਇਨ੍ਹਾਂ ਤੋਂ ਕਿਥੋਂ ਕੱਟ ਹੋਣਾ। ਸੋ ਉਸ ਸਿੱਖਾਂ ਨੂੰ ਫੁੱਲੀਆਂ ਪਾਈਆਂ।

ਓ ਜੀ, ਤੁਸੀਂ ਬੜੇ ਬਹਾਦਰ ਹੋ, ਬੜੀ ਸੂਰਮਾ ਕੌਮ ਹੋ ਤੁਸੀਂ, ਤੁਹਾਡੇ ਜਿਹਾ ਮਾਂ ਨੇ ਕਿਥੇ ਜੰਮਣਾ। ਦੇਸ਼ ਤਾਂ ਹੈ ਹੀ ਤੁਹਾਡਾ, ਰਾਜੇ ਹੋ ਤੁਸੀਂ ਦੇਸ਼ ਦੇ। ਅਗਵਾਈ ਕਰੋ ਤੁਸੀਂ ਸਾਡੀ, ਆਪਾਂ ਫਰੰਗੀਆਂ ਤੋਂ ਦੇਸ਼ ਆਜ਼ਾਦ ਕਰਾਈਏ। ਤੇ ਸਿੱਖਾਂ ਨੂੰ ਚੜ੍ਹ ਲਾਲੀਆਂ ਗਈਆਂ। ਉਨ੍ਹਾਂ ਅੰਗਰੇਜ-ਰਾਜ ਦੇ ਹਾਥੀ ਦੀ ਖੱਲ ਪਾੜਨੀ ਸ਼ੁਰੂ ਕਰ ਦਿੱਤੀ। ਫਾਸੀਆਂ, ਕਾਲੇ ਪਾਣੀ, ਜਿਹਲਾਂ, ਪਿੱਛੇ ਭਓਂ ਨਹੀਂ ਵੇਖਿਆ ਮਾਂ ਦਿਆਂ ਪੁੱਤਾਂ।

ਇਨਾ ਜੋਸ਼, ਇਨਾ ਉਤਸ਼ਾਹ? ਲਾਲਾ ਲਾਜਪਤ ਦੀ ਛੱਤਰੀ ਤੇ ਡਾਂਗ ਵੱਜੀ। ਛੱਤਰੀ ਤੇ ਵੱਜੀ ਡਾਂਗ ਨਾਲ ਹੀ ਉਹ ਇਨਾ ਦਹਿਲ ਗਿਆ ਕਿ ਘਰੇ ਜਾ ਕੇ ਕਈ ਚਿਰ ਬਿਮਾਰ ਪਿਆ ਹੀ ਨਹੀਂ ਉੱਠਿਆ। ਉਸ ਨੂੰ ਹੁਣ ਪਤਾ ਲੱਗਾ ਕਿ ਘੁਰਨੇ ਵਿਚ ਬੈਠ ਬਿਆਨ ਦੇਣੇ ਅਤੇ ਚੱਕ ਲਓ, ਚੱਕ ਦਿਓ ਕਰਨੀ ਕਿੰਨੀ ਸੌਖੀ, ਪਰ ਜਦ ਸਿਰ ਵਿਚ ਵੱਜਦੀਆਂ ਪਤਾ ਉਦੋਂ ਲੱਗਦਾ ਆਜ਼ਾਦੀ ਕਿਸ ਮਾਸੀ ਦਾ ਨਾਂ ਏ। ਤੇ ਆਖਰ ਇਸੇ ਦਹਿਲ ਵਿਚ ਹੀ ਕਿ ਹਾਇ! ਜੇ ਡਾਂਗ ਸਿਰ ਵਿਚ ਵੱਜ ਜਾਂਦੀ ਦੇ ਹਾਰਟ-ਅਟੈਕ ਨਾਲ ਹੀ ਮਰ ਗਿਆ। ਕਿਸੇ ਬਣੀਏ ਦੇ ਡੌਲੇ ਨਹੀਂ ਫਰਕੇ, ਪਰ ਜੋਸ਼ ਸ੍ਰ. ਭਗਤ ਸਿੰਘ ਹੋਰਾਂ ਨੂੰ ਆ ਗਿਆ ਉਨ੍ਹਾਂ ਜਾ ਕੇ ਸਕਾਟ ਦੀ ਬਜਾਇ ਸਾਂਡਰਸ ਫੜੁੰਗ ਸੁੱਟਿਆ।

ਗਿੱਦੜ ਸਾਂਤੀ-ਸ਼ਾਂਤੀ ਕਰਦਾ ਖੜਾ ਤਮਾਸ਼ਾ ਦੇਖਦਾ ਰਿਹਾ। ਚੀਤਾ ਮੁੜਕੋ-ਮੁੜਕੀ ਹੋਇਆ ਪਿਆ ਸੀ। ਚੀਤੇ ਨੂੰ ਸੀ ਕਿ ਹਾਥੀ ਤਾਂ ਹੁਣ ਮੇਰਾ ਹੀ ਹੈ ਗਿੱਦੜ ਨਾ ਨੇੜੇ ਲੱਗਣ ਦਿੱਤਾ ਮੈਂ। ਪਰ ਉਸ ਨੂੰ ਪਤਾ ਨਹੀਂ ਸੀ ਕਿ ਗਿੱਦੜ ਸਕੀਮ ਤੇ ਸੀ।

ਜਿਉਂ ਹੀ ਚੀਤੇ ਨੇ ਹਾਥੀ ਦੀ ਖਲ੍ਹ ਪਾੜੀ, ਗਿੱਦੜ ਨੇ ਰੌਲਾ ਚੁੱਕ ਦਿੱਤਾ...

ਦੇਸ਼ ਆਜ਼ਾਦ ਹੋ ਗਿਆ ਬਈ, ਦੇਸ਼ ਆਜ਼ਾਦ ਹੋ ਗਿਆ! ਵਧਾਈਆਂ ਜੀ! ਵਧਾਈਆਂ! ਝੰਡੇ ਝੁੱਲਣ ਲੱਗੇ ਆਜ਼ਾਦੀ ਦੇ ਪਰ ਨਾਲ ਹੀ ਗਿੱਦੜ ਨੇ ਸਭ ਤੋਂ ਪਹਿਲਾ ਸੁਨੇਹਾ ਦਿੱਤਾ, ਜੰਗਲ ਨੂੰ ਕਿ ਦੇਖੋ ਜੀ ਇਹ ਚੀਤਾ ਤਾਂ ਮੁੱਢੋਂ ਹੀ ਖੂੰਨਖਾਰ ਹੈ, ਜਰਾਇਮ ਪੇਸ਼ਾ ਹੈ, ਭੇੜੀਆ ਹੈ, ਕਤਲੋਗਾਰਤ ਇਸ ਦਾ ਧੰਦਾ ਹੈ!! ਮਾਰੋ ਇਸ ਨੂੰ, ਫੂਕ ਦਿਓ ਅੱਗ ਲਾ ਕੇ ਇਸ ਨੂੰ, ਇਹ ਜੰਗਲ ਦਾ ਗੱਦਾਰ ਹੈ, ਜੰਗਲ ਦੀ ਆਜ਼ਾਦੀ ਨੂੰ ਖਤਰਾ ਹੈ ਇਸ ਤੋਂ, ਇਹ ਜੰਗਲ ਨੂੰ ਤੋੜਨਾ ਚਾਹੁੰਦਾ ਹੈ ਤੇ ਗਿੱਦੜ ਨੇ ਸਾਰਾ ਜੰਗਲ ਚੀਤੇ ਮਗਰ ਪਾ ਦਿੱਤਾ। ਸਰੀਏ, ਰਾੜ, ਮਿੱਟੀ ਦਾ ਤੇਲ, ਟਾਇਰ, ਅੱਗਾਂ, ਛੁਰੇ, ਜੰਗਲ ਪਿੱਛੇ ਪਿੱਛੇ ਤੇ ਚੀਤਾ ਅੱਗੇ ਅੱਗੇ।

ਤੇ ਹੁਣ ਚੀਤਾ ਅਪਣੀ ਜਾਨ ਬਚਾਉਂਦਾ ਬਾਹਰ ਦੇ ਜੰਗਲਾਂ ਨੂੰ ਦੌੜਾ ਫਿਰ ਰਿਹਾ ਹੈ, ਜਾਂ ਕਈਆਂ ਜੰਗਲ ਵਿਚ ਹੀ ਘਾਹ ਖਾਣਾ ਪ੍ਰਵਾਨ ਕਰਕੇ ਪੂਛ ਪਿੱਛੇ ਦੇ ਲਈ ਹੈ, ਕੰਨ ਹੇਠਾਂ ਕਰ ਲਏ ਹਨ ਤੇ ਕੁੱਤੇ ਵਾਗੂੰ ਯਈਂ ਯਈਂ ਕਰਨ ਲੱਗ ਪਏ ਹਨ। ਖ਼ਾਲਿਸਤਾਨ ਜਿੰਦਾਬਾਦ ਦਾ ਸੰਘ ਪਾੜਨ ਵਾਲੇ ਵੀ ਗਿੱਦੜ ਦੇ ਫੰਕਸ਼ਨਾਂ ਵਿੱਚ ਮੂਰਤੀਆਂ ਲੁਹਾਉਣ ਲੱਗ ਪਏ ਹਨ। ਗਿੱਦੜ ਦੀ ਅਧੀਨਗੀ ਕਬੂਲ ਲਈ ਹੈ। ਉਹ ਹੁਣ 15 ਅਗਸਤ ਨੂੰ ਸਲੂਟ ਮਾਰਨਗੇ, ਸਲਾਮੀਆਂ ਦੇਣਗੇ, ਅਪਣੀ ਬੇਗੈਰਤੀ ਦੀ ਨੁਮਾਇਸ਼ ਲਾਉਂਣਗੇ ਤੇ ਰਸਗੁੱਲੇ ਯਾਨੀ ਗਿੱਦੜ ਦਾ ਘਾਹ ਖਾ ਕੇ ਆਪਣਿਆਂ ਨੂੰ ਹੀ ਭੰਡਣਗੇ ਕਿ ਢਾਈ ਟੋਟਲੂ, ਪਿਛਾਂਹ ਖਿੱਚੂ, ਕੱਟੜਵਾਦੀ, ਸੌੜੀ ਸੋਚ ਵਾਲੇ, ਸਮਾਂ ਵਿਹਾ ਚੁੱਕੇ! ਇੰਝ ਹੀ ਹੋਵੇਗਾ ਨਾ?

 
Old 14-Aug-2012
MG
 
Re: ਗਿੱਦੜ ਅਤੇ ਚੀਤਾ jarur pado ji

aa ki aa yaar

Post New Thread  Reply

« Bhangra performance at london 2012 olympic games | 'ਪੰਜਾਬੀਏ ਜੁਬਾਨੇ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ »
X
Quick Register
User Name:
Email:
Human Verification


UNP