ik sawal

ਸਾਡੇ ਨਾਲੇ ਦੇ ਪਿੰਡ ਦਾ ਇੱਕ ਗਿੱਦੂ ਨਾਂ ਦੇ ਮੁੰਡਾ ਹੁੰਦਾ ਸੀ, ਜੋ ਜਮਾਂਦਰੂ ਸਿੱਧਰਾ ਸੀ ਤੇ ਉੱਤੋਂ ਨਸ਼ਾ-ਪੱਤਾ ਕਰਨ ਲੱਗ ਪਿਆ। ਉਸ ਨੇ ਸਾਇਕਲ ਚੋਰੀ ਕਰਨੇ ਸ਼ੁਰੂ ਕਰ ਦਿੱਤੇ ।ਸਾਇਕਲਾਂ ਦੀ ਚੋਰੀ 'ਚ ਗਿੱਦੂ ਏਨਾ ਮਾਹਿਰ ਹੋ ਗਿਆ ਕਿ ਜਰਦਾ ਮਲਦਿਆਂ ਈ ਉਹ ਸਾਇਕਲ ਨੂੰ ਥੁੱਕ ਲਾ ਜਾਂਦਾ। ਏਸ ਕੰਮ 'ਚ ਉਹ ਏਨਾ ਮਸ਼ਾਹੂਰ ਹੋ ਗਿਆ ਕਿ ਕੋਈ ਸਾਇਕਲ ਚੋਰੀ ਦੀ ਰਪਟ ਲਿਖਾਉਣ ਜਾਂਦਾ ਤਾਂ ਪੁਲਸ ਵੀ ਆਖ ਦੇਂਦੀ ਕਿ ਗਿੱਦੂ ਨੂੰ ਮਿਲੋ ਤੇ ਸੈਟਲਮੈਂਟ ਕਰ ਲਓ। ਪਰ ਜਦੋਂ ਗਿੱਦੂ ਦਾ ਨਾਂ ਚਲ ਗਿਆ ਤਾਂ ਫੇਰ ਵਰਗੇ ਵੀ ਵੱਗਦੇ ਪਾਣੀ 'ਚ ਹੱਥ ਧੋਣ ਲੱਗੇ ਕਿਉਂਕਿ ਲੋਕਾਂ ਦਾ ਸ਼ੱਕ ਗਿੱਦੂ 'ਤੇ ਹੀ ਜਾਂਦਾ ਸੀ, ਉਹ ਬਦਨਾਮ ਜੁ ਸੀ। ਛਿੱਤਰ ਗਿੱਦੂ ਨੂੰ ਪੈ ਜਾਂਦੇ ਤੇ ਸਾਇਕਲ ਕੋਈ ਹੋਰ ਲੈ ਜਾਂਦਾ । ਇਹੀ ਸ਼ੱਕ ਹੁਣ ਪੰਜਾਬ ਦਾ ਪੈਂਦਾ ਹੈ। ਸਾਰਿਆਂ ਦੀ ਅੱਖ ਬਾਦਲ 'ਤੇ ਹੈ ਪਰ ਕਿਤੇ ਫਾਇਦਾ ਕੋਈ ਤੀਜਾ ਤਾਂ ਨਹੀਂ ਚੁੱਕ ਰਿਹਾ। ਪੰਜਾਬ ਬੰਦ ਹੈ। ਅਰਥਚਾਰਾ ਤਬਾਹ ਹੋ ਰਿਹੈ। ਅੰਤਰ-ਰਾਜੀ ਵਪਾਰ ਤੇ ਆਵਾਜਾਈ ਠੱਪ ਹੈ ਪਰ ਭਾਜਪਾ ਦੀ ਕੇਂਦਰ ਸਰਕਾਰ ਤੇ ਰਾਸ਼ਟਰੀ ਮੀਡੀਆ ਨੂੰ ਕੋਈ ਫਿਕਰ ਈ ਨਹੀਂ। ਇਹ ਸਿੱਖਾਂ ਨਾਲ ਮੋਹ ਤਾਂ ਨਹੀਂ ਹੋ ਸਕਦਾ ....।
-ਮਿੰਟੂ ਗੁਰੂਸਰੀਆ
 

Mahaj

YodhaFakeeR
State goverment of punjab has demanded media ban from the ministry of home affairs india,
MoH granted it as it was demanded by Punjab state goverment.
Get Your Facts Right.
 
Top