doop chaa

ਅੱਤ ਦੀ ਗਰਮੀ ਪੈ ਰਹੀ ਸੀ। ਧੁੱਪ ਤੇ ਛਾਂ ਇਕੱਠੀਆਂ ਖੜੀਆਂ ਸਨ। ਅਚਾਨਕ ਕੁਝ ਬੱਚੇ ਭੱਜਦੇ ਭੱਜਦੇ, ਸਾਹੋ ਸਾਹ ਹੋਏ ਆਏ ਤੇ ਉਥੇ ਰੁੱਖ ਦੀ ਛਾਂ ਹੇਠਾਂ ਆ ਕੇ ਰੁਕ ਗਏ। ਕਈ ਬੈਠ ਗਏ। ਸਾਰਿਆਂ ਨੇ ਹੀ ਜਿਵੇਂ ਸੁੱਖ ਦਾ ਸਾਹ ਲਿਆ। ‘‘ਸ਼ੁੱਕਰ ਐ, ਏਨੀ ਠੰਡੀ ਛਾਂ ਮਿਲੀ ਏ’’, ਇੱਕ ਬੱਚਾ ਖਿੜ ਕੇ ਬੋਲਿਆ। ‘‘ਮੇਰੇ ਮੰਮੀ ਨੇ ਤਾਂ ਕਿਹਾ ਸੀ ‘ਧੁੱਪੇ ਨਾ ਜਾਇਆ ਜੇ, ਬਿਮਾਰ ਪਾ ਜਾਓਗੇ!’’ ਇੱਕ ਹੋਰ ਨੇ ਆਪਣੇ ਮੰਮੀ ਦੀ ਚਿਤਾਵਨੀ ਨੂੰ ਯਾਦ ਕਰਦਿਆਂ ਆਖਿਆ।ਅੱਤ ਦੀ ਗਰਮੀ ਪੈ ਰਹੀ ਸੀ। ਧੁੱਪ ਤੇ ਛਾਂ ਇਕੱਠੀਆਂ ਖੜੀਆਂ ਸਨ। ਅਚਾਨਕ ਕੁਝ ਬੱਚੇ ਭੱਜਦੇ ਭੱਜਦੇ, ਸਾਹੋ ਸਾਹ ਹੋਏ ਆਏ ਤੇ ਉਥੇ ਰੁੱਖ ਦੀ ਛਾਂ ਹੇਠਾਂ ਆ ਕੇ ਰੁਕ ਗਏ। ਕਈ ਬੈਠ ਗਏ। ਸਾਰਿਆਂ ਨੇ ਹੀ ਜਿਵੇਂ ਸੁੱਖ ਦਾ ਸਾਹ ਲਿਆ। ‘‘ਸ਼ੁੱਕਰ ਐ, ਏਨੀ ਠੰਡੀ ਛਾਂ ਮਿਲੀ ਏ’’, ਇੱਕ ਬੱਚਾ ਖਿੜ ਕੇ ਬੋਲਿਆ। ‘‘ਮੇਰੇ ਮੰਮੀ ਨੇ ਤਾਂ ਕਿਹਾ ਸੀ ‘ਧੁੱਪੇ ਨਾ ਜਾਇਆ ਜੇ, ਬਿਮਾਰ ਪਾ ਜਾਓਗੇ!’’ ਇੱਕ ਹੋਰ ਨੇ ਆਪਣੇ ਮੰਮੀ ਦੀ ਚਿਤਾਵਨੀ ਨੂੰ ਯਾਦ ਕਰਦਿਆਂ ਆਖਿਆ।
ਛਾਂ ਤਾਂ ਫੁੱਲੀ ਨਹੀਂ ਸੀ ਸਮਾ ਰਹੀ। ਉਸ ਨੇ ਧੁੱਪ ਵੱਲ ਵੇਖਿਆ ਤੇ ਹੱਸ ਕੇ ਬੋਲੀ, ‘‘ਐਹ ਵੇਖ! ਸੁਣ ਲੇ ਲੋਕਾਂ ਦੇ ਵਿਚਾਰ ਆਪਣੇ ਬਾਰੇ? ਨਾਲ ਹੀ ਮੇਰਾ ਮਹੱਤਵ ਵੀ ਪਤਾ ਲੱਗ ਗਿਆ ਹੋਵੇਗਾ।” ਧੁੱਪ ਨੂੰ ਅਜੇ ਚੁੱਪ ਵੇਖ ਕੇ, ਛਾਂ ਅੱਗੇ ਬੋਲੀ, ‘‘ਕਿੰਨੀ ਹਰਮਨ-ਪਿਆਰੀ ਹਾਂ ਮੈਂ! ਸਾਰਿਆਂ ਨੂੰ ਸੁੱਖ ਦੇਣ ਵਾਲੀ। ਤੈਨੂੰ ਤਾਂ ਜਾਪਦਾ ਕਿਸੇ ‘ਤੇ ਤਰਸ ਵੀ ਨਹੀਂ ਆਉਂਦਾ। ਕਿੰਨੇ ਔਖੇ ਹਨ ਸਭ, ਤੇਰੇ ਇਸ ਵਤੀਰੇ ਕਰ ਕੇ!’’ ਛਾਂ ਨੇ ਧੁੱਪ ਵੱਲ ਇੰਜ ਵੇਖਿਆ ਜਿਵੇਂ ਉਸ ਨੂੰ ਕੋਈ ਚੁਣੌਤੀ ਦੇ ਰਹੀ ਹੋਵੇ।
ਆਖਰ ਸੋਚ ਸੋਚ ਕੇ ਧੁੱਪ ਨੇ ਸ਼ਾਂਤ ਜਿਹੇ ਲਹਿਜੇ ਵਿੱਚ ਚੁੱਪ ਤੋੜਦਿਆਂ ਉੱਤਰ ਦਿੱਤਾ, ‘‘ਉਂਝ ਤਾਂ ਮੈਂ ਹੁਣ ਵੀ ਕਈ ਤਰ੍ਹਾਂ ਨਾਲ ਲੋਕਾਂ ਦਾ ਭਲਾ ਕਰਨ ਵਿੱਚ ਜੁਟੀ ਹੋਈ ਹਾਂ, ਪਰ ਚਲੋ ਜੇ ਉਨ੍ਹਾਂ ਨੂੰ ਨਹੀਂ ਪਤਾ ਲੱਗ ਰਿਹਾ ਤਾਂ ਬਸ ਕੜਾਕੇ ਦੀ ਠੰਡ ਵੀ ਹਾਜ਼ਰ ਹੋਣ ਹੀ ਵਾਲੀ ਹੈ। ਵੇਖੀਂ ਉਦੋਂ ਇਹੀ ਲੋਕ ਤੇਰੇ ਬਾਰੇ ਕੀ ਕੀ ਗੱਲਾਂ ਕਰਨਗੇ। ਜਿਹੜੇ ਮੇਰੀਆਂ ਸਿਫਤਾਂ ਦੇ ਪੁਲ ਬੰਨ੍ਹੇ ਜਾਣਗੇ, ਉਨ੍ਹਾਂ ਨੂੰ ਵੀ ਕਿਤੇ ਅਣਸੁਣਿਆ ਨਾ ਕਰ ਛੱਡੀਂ।”
ਇਹ ਟਿੱਪਣੀ ਸੁਣ ਕੇ ਛਾਂ ਸੋਚੀਂ ਪੈ ਗਈ, ਪਰ ਧੁੱਪ ਦੀ ਗੱਲ ਅਜੇ ਜਾਰੀ ਸੀ, ‘‘ਭੈਣ, ਇਹ ਗੱਲ ਨਾ ਭੁੱਲੀਂ, ਇਹ ਤਾਂ ਸਭ ਵਕਤੀ ਗੱਲਾਂ ਨੇ। ਇਨ੍ਹਾਂ ਤੋਂ ਬਹੁਤਾ ਪ੍ਰਭਾਵਤ ਨਹੀਂ ਹੋਈਦਾ। ਹਰ ਕਿਸੇ ਦਾ ਆਪੋ-ਆਪਣਾ ਵੇਲਾ ਹੁੰਦਾ ਹੈ। ਮੇਰਾ ਵੇਲਾ ਵੀ ਆਵੇਗਾ।” ਹੁਣ ਛਾਂ ਨੂੰ ਆਪਣੇ ਆਖੇ ਹੋਏ ‘ਤੇ ਅਫਸੋਸ ਹੋ ਰਿਹਾ ਸੀ

ਛਾਂ ਤਾਂ ਫੁੱਲੀ ਨਹੀਂ ਸੀ ਸਮਾ ਰਹੀ। ਉਸ ਨੇ ਧੁੱਪ ਵੱਲ ਵੇਖਿਆ ਤੇ ਹੱਸ ਕੇ ਬੋਲੀ, ‘‘ਐਹ ਵੇਖ! ਸੁਣ ਲੇ ਲੋਕਾਂ ਦੇ ਵਿਚਾਰ ਆਪਣੇ ਬਾਰੇ? ਨਾਲ ਹੀ ਮੇਰਾ ਮਹੱਤਵ ਵੀ ਪਤਾ ਲੱਗ ਗਿਆ ਹੋਵੇਗਾ।” ਧੁੱਪ ਨੂੰ ਅਜੇ ਚੁੱਪ ਵੇਖ ਕੇ, ਛਾਂ ਅੱਗੇ ਬੋਲੀ, ‘‘ਕਿੰਨੀ ਹਰਮਨ-ਪਿਆਰੀ ਹਾਂ ਮੈਂ! ਸਾਰਿਆਂ ਨੂੰ ਸੁੱਖ ਦੇਣ ਵਾਲੀ। ਤੈਨੂੰ ਤਾਂ ਜਾਪਦਾ ਕਿਸੇ ‘ਤੇ ਤਰਸ ਵੀ ਨਹੀਂ ਆਉਂਦਾ। ਕਿੰਨੇ ਔਖੇ ਹਨ ਸਭ, ਤੇਰੇ ਇਸ ਵਤੀਰੇ ਕਰ ਕੇ!’’ ਛਾਂ ਨੇ ਧੁੱਪ ਵੱਲ ਇੰਜ ਵੇਖਿਆ ਜਿਵੇਂ ਉਸ ਨੂੰ ਕੋਈ ਚੁਣੌਤੀ ਦੇ ਰਹੀ ਹੋਵੇ।
ਆਖਰ ਸੋਚ ਸੋਚ ਕੇ ਧੁੱਪ ਨੇ ਸ਼ਾਂਤ ਜਿਹੇ ਲਹਿਜੇ ਵਿੱਚ ਚੁੱਪ ਤੋੜਦਿਆਂ ਉੱਤਰ ਦਿੱਤਾ, ‘‘ਉਂਝ ਤਾਂ ਮੈਂ ਹੁਣ ਵੀ ਕਈ ਤਰ੍ਹਾਂ ਨਾਲ ਲੋਕਾਂ ਦਾ ਭਲਾ ਕਰਨ ਵਿੱਚ ਜੁਟੀ ਹੋਈ ਹਾਂ, ਪਰ ਚਲੋ ਜੇ ਉਨ੍ਹਾਂ ਨੂੰ ਨਹੀਂ ਪਤਾ ਲੱਗ ਰਿਹਾ ਤਾਂ ਬਸ ਕੜਾਕੇ ਦੀ ਠੰਡ ਵੀ ਹਾਜ਼ਰ ਹੋਣ ਹੀ ਵਾਲੀ ਹੈ। ਵੇਖੀਂ ਉਦੋਂ ਇਹੀ ਲੋਕ ਤੇਰੇ ਬਾਰੇ ਕੀ ਕੀ ਗੱਲਾਂ ਕਰਨਗੇ। ਜਿਹੜੇ ਮੇਰੀਆਂ ਸਿਫਤਾਂ ਦੇ ਪੁਲ ਬੰਨ੍ਹੇ ਜਾਣਗੇ, ਉਨ੍ਹਾਂ ਨੂੰ ਵੀ ਕਿਤੇ ਅਣਸੁਣਿਆ ਨਾ ਕਰ ਛੱਡੀਂ।”
ਇਹ ਟਿੱਪਣੀ ਸੁਣ ਕੇ ਛਾਂ ਸੋਚੀਂ ਪੈ ਗਈ, ਪਰ ਧੁੱਪ ਦੀ ਗੱਲ ਅਜੇ ਜਾਰੀ ਸੀ, ‘‘ਭੈਣ, ਇਹ ਗੱਲ ਨਾ ਭੁੱਲੀਂ, ਇਹ ਤਾਂ ਸਭ ਵਕਤੀ ਗੱਲਾਂ ਨੇ। ਇਨ੍ਹਾਂ ਤੋਂ ਬਹੁਤਾ ਪ੍ਰਭਾਵਤ ਨਹੀਂ ਹੋਈਦਾ। ਹਰ ਕਿਸੇ ਦਾ ਆਪੋ-ਆਪਣਾ ਵੇਲਾ ਹੁੰਦਾ ਹੈ। ਮੇਰਾ ਵੇਲਾ ਵੀ ਆਵੇਗਾ।” ਹੁਣ ਛਾਂ ਨੂੰ ਆਪਣੇ ਆਖੇ ਹੋਏ ‘ਤੇ ਅਫਸੋਸ ਹੋ ਰਿਹਾ ਸੀ।
 
Top