Bakkre bulauna

manny saran

Member
ਇਕੋ ਪਿੰਡ ਦੇ ਸਰੀਕੇ ਚ ਭਰਾ ਲਗਦੇ ਦੋ ਮੁੰਡੇ ਕਨੇਡਾ ਦੇ ਪੱਬ ਚ ਬੈਠੇ ਦਾਰੂ ਪੀ ਰਹੇ ਸੀ.ਦੋਵਾ ਵਿਚ ਪਿੰਡ ਦੇ ਦੋ ਮਰਲੇ ਦੇ ਟੋਏ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ ਪੰਜ ਪੰਜ ਪਿੱਗ ਲਾਉਣ ਤੋ ਬਾਦ ਦੋਵਾ ਦੀ ਬੇਹਾਸ ਸੁਰੂ ਹੋਗੀ ਅਖੀਰ ਇਕ ਕੋਲੋ ਰਿਹਾ ਨਾ ਗਿਆ ਓਹਨੇ ਮੂਹ ਉੱਤੇ ਸੱਜਾ ਹੇਠ ਰਖ ਕੇ ਬੱਕਰਾ ਬੁਲਾਇਆ ਤੇ ਬੋਲਿਆ "ਵੇਖਦੇ ਆ ਕੇਹੜਾ ਮਾਈ ਦਾ ਲਾਲ ਟੋਏ ਦਾ ਕਬਜਾ ਲੈਣ ਆਉਂਦਾ ਹੈ.ਨਸ਼ੇ ਦੀ ਲੋਰ ਵਿਚ ਦੋਵੇ ਭੁੱਲ ਚੁੱਕੇ ਸੀ ਕੇ ਰੂੜੀ ਵਾਲੇ ਟੋਏ ਤੱਕ ਪਹੁਚਣ ਲੈ ਜਹਾਜ ਵਿਚ ਚੋਵੀ ਘੰਟੇ ਲਗਦੇ ਆ ਦੂਸਰਾ ਸਰੀਰੋ ਤਕੜਾ ਸੀ ਓਹਨੇ ਬੱਕਰੇ ਬੁਲਾਉਣ ਵਾਲੇ ਨੂੰ ਕੁੱਟ ਦਿਤਾ.ਪੱਬ ਦੇ ਮੈਨਜੇਰ ਨੇ ਪੁਲਿਸ ਬੁਲਾ ਲਈ.ਪੁਲਿਸ ਨੇ ਕੁੱਟਣ ਵਾਲੇ ਦੇ ਖਿਲਾਫ਼ ਕੇਸ ਤਿਆਰ ਕਰਕੇ ਅਦਾਲਤ ਦੇ ਦਿਤਾ.
ਕਨੇਡਾ ਅਮਰੀਕਾ ਕਨੂੰਨ ਆ ਕੇ ਜੇ ਤੁਸੀਂ ਆਪਣੀ ਗਲਤੀ ਮੰਨ ਲਵੋ ਤੇ ਵਕੀਲ ਇਹ ਸਾਬਿਤ ਕਰ ਦੇਵੇ ਕੇ ਤੁਹਾਨੂ ਇਹ ਜੁਰਮ ਕਰਨ ਲਈ ਕਿਸੇ ਦੂਜੇ ਨੇ ਭੜਕਾਇਆ ਹੈ ਤੇ ਸਜਾ ਘੱਟ ਮਿਲਦੀ ਹੈ.ਪਰ ਜੇ ਤੁਸੀਂ ਆਪਣਾ ਜੁਰਮ ਨੀ ਮੰਨਦੇ,ਪਰ ਅਦਾਲਤ ਵਿਚ ਜੁਰਮ ਸਾਬਿਤ ਹੋ ਜਾਵੇ ਤਾਂ ਸਜਾ ਸਖ਼ਤ ਮਿਲਦੀ ਹੈ.ਇਸ ਕਰਕੇ ਕੁੱਟਣ ਵਾਲੇ ਨੇ ਵਕੀਲ ਨਾਲ ਸਲਾਹ ਕਰਕੇ ਆਪਣਾ ਜੁਰਮ ਮੰਨ ਲਿਆ ਵਕੀਲ ਨੇ ਤਸੱਲੀ ਦਿੱਤੀ ਕੇ ਆਪਾ ਸਾਬਿਤ ਕਰ ਦੇਵਾਗੇ ਕੇ ਦੂਜੀ ਪਾਰਟੀ ਨੇ ਸਾਨੂ ਭੜਕਾਇਆ ਹੈ.
ਜਦੋ ਅਦਾਲਤ ਕੇਸ ਸੁਰੂ ਹੋਏਆ ਤੇ ਓਹਦਾ ਜੱਜ ਅੰਗਰੇਜ ਤੇ ਵਕੀਲ ਪੰਜਾਬੀ ਸੀ,ਜੱਜ ਨੂੰ ਹੁਣ ਪੰਜਾਬੀ ਵਿਚ ਤੇ ਸਮਜ ਨੀ ਸੀ ਆਉਣਾ ਕੇ ਬੱਕਰੇ ਬੁਲਾਉਣਾ ਕੀ ਹੁੰਦਾ ਇਸ ਲਈ ਵਕੀਲ ਨੇ ਉਸਨੂ ਇੰਗਲਿਸ਼ ਵਿਚ ਸਮਜਾਉਣ ਸੁਰੂ ਕਰ ਦਿਤਾ.ਵਕੀਲ ਨੇ ਕੇਹਾ "ਮਾਈ ਲਾਰਡ ਇਹ ਠੀਕ ਹੈ ਕੇ ਮੇਰੇ ਮੁਵੱਕਿਲ ਨੇ ਮੁਦੱਈ ਮਾਰੇਆ ਪਰ ਮੁਦੱਈ ਨੇ ਮਜਬੂਰ ਕੀਤਾ ਸੀ
ਓਹ ਕਿਵੇ ?ਜੱਜ ਨੇ ਇੰਗਲਿਸ਼ ਵਿਚ ਪੁਛੇਆ
"ਸਰ ਮੁਦੱਈ ਨੇ ਆਪਣੇ ਮੂਹ ਨਾਲ ਬੱਕਰੇ ਦੀ ਆਵਾਜ ਕਢ ਕੇ ਭੜਕਾਇਆ ਹੈ"ਵਕੀਲ ਜੱਜ ਨੂੰ ਸਮਜਾਉਣ ਦੀ ਕੋਸਿਸ਼ ਕਰਦਾ ਬੋਲਿਆ.ਬੱਕਰੇ ਦੀ ਆਵਾਜ ਨਾਲ ਕੋਈ ਕਿੱਦਾ ਭਡ਼ਕ ਸਕਦਾ ਹੈ,ਤੁਸੀਂ ਮੇਰੇ ਸਾਹਮਣੇ ਚਾਹੇ ਸ਼ੇਰ ਦੀ ਆਵਾਜ ਕੱਡੋ,ਚਾਹੇ ਬੱਕਰੇ,ਘੋੜੇ,ਖੋਤੇ,ਹਾਥੀ,ਕੁੱਤੇ ਦੀ ਆਵਾਜ ਕੱਡੋ ਮੈਂ ਤੇ ਨਹੀ ਭੜਕਦਾ ਫਿਰ ਇਸ ਨੂੰ ਕਿਉਂ ਤਕਲੀਫ਼ ਹੋਈ.ਇਹ ਕਿਉਂ ਡੜਕਿਆ ?ਜੱਜ ਹੈਰਾਨ ਜੇਹਾ ਹੋ ਕੇ ਬੋਲਿਆ."ਹੋਰ ਕੋਈ ਜਾਨਵਰ ਨੀ ਸਿਰਫ ਬੱਕਰਾ,ਬੱਕਰੇ ਦੀ ਆਵਾਜ ਆਵਾਜ ਨੂੰ ਕਿਸੇ ਸਾਹਮਣੇ ਖਲੋ ਕੇ ਕੱਢਣਾ ਪੰਜਾਬੀ ਸਮਾਜ ਵਿਚ ਬੜਾ ਭੜਕਾਊ ਸਮਜਿਆ ਜਾਂਦਾ ਹੈ".ਵਕੀਲ ਗੱਲ ਵਿਗੜਦੀ ਦੇਖ ਕੇ ਜਲਦੀ ਨਾਲ ਬੋਲਿਆ."ਇਹ ਕੈਸਾ ਸਮਾਜ ਹੈ ਜੋ ਬੱਕਰੇ ਦੀ ਆਵਾਜ ਤੋ ਭਡ਼ਕ ਉਠਦਾ ਹੈ,ਮੈਂ ਇਸ ਗਲ ਨੂੰ ਨੀ ਮੰਨਦਾ".ਜੱਜ ਨੇ ਪੰਜਾਬੀ ਨੂੰ ਸਜਾ ਸੁਨਾਈ ਹੁਣ ਓਹ ਪੰਜਾਬੀ ਬੱਕਰੇ ਦੀ ਸ਼ਕਲ ਦੇਖ ਕੇ ਹੀ ਡਰ ਜਾਂਦਾ ਹੈ
ਇਹ ਹਾਲ ਹੈ ਆਪਣਾ


Sent from my iPhone using Tapatalk
 
Top