apni ma boli punjabi nu bachao punjabio.

ਦਸ ਕਰੋੜ ਪੰਜਾਬੀਆਂ ਵਿਚ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਅਜੇ ਕੋਈ ਲਹਿਰ ਪੈਦਾ ਨਹੀਂ ਹੋਈ, ਸਰਕਾਰਾਂ ਗ਼ੈਰ-ਅਵਾਮੀ, ਗ਼ੈਰ-ਜਮਹੂਰੀ। ਪੰਜਾਬ ਨੂੰ ਇਸ ਧਰਤੀ ਦਾ ਮਾਣ ਦੇਣ ਵਾਲੇ ਇਕ ਫ਼ੀਸਦੀ ਵੀ ਨਹੀਂ। ਤਰੈਅ ਨਸਲਾਂ ਦੇ ਬੱਚੇ ਪੰਜਾਬੀ ਜ਼ਬਾਨ ਪੜ੍ਹ ਈ ਨਹੀਂ ਸਕੇ। ਅੱਗੋਂ ਕੋਈ ਆਸ ਨਹੀਂ, ਦੂਜੀ ਭਾਸ਼ਾ ਬਣ ਜਾਵੇ, ਆਸ ਨਹੀਂ। ਕੋਈ ਜ਼ਬਾਨ ਕਿਸ ਤਰ੍ਹਾਂ ਜ਼ਿੰਦਾ ਰਹਿੰਦੀ ਏ? ਕਿਸ ਤਰ੍ਹਾਂ ਤਰੱਕੀ ਕਰਦੀ ਏ? ਪਾਕਿਸਤਾਨ ਵੱਲ ਦਾ ਪੰਜਾਬੀ ਇਸ ਸ਼ਊਰ ਤੋਂ ਖਾਲੀ ਏ। ਚੰਗੇ ਭਲੇ ਦਾਨਿਸ਼ਵਰ ਡੁਬਦੀ ਬੇੜੀ ਨੂੰ ਧਾਗਾ ਬੰਨ੍ਹ ਕੇ ਖਿੱਚ ਰਹੇ ਨੇ। ਮੇਲੇ, ਭੰਗੜੇ, ਜੁਗਤਾਂ ਜਾਂ ਚੜ੍ਹਦੇ ਲਹਿੰਦੇ ਪੰਜਾਬ ਦੇ ਫੇਰੇ। ਬੱਸ, ਏਨਾ ਈ ਕੰਮ ਹੋ ਰਿਹਾ ਏ। ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਵਾਸਤੇ ਆਖਰੀ ਗੱਲ ਨਹੀਂ; ਮਜ਼ਮੂਨ ਦੀ ਆਖਰੀ ਸਤਰ ਲਿਖਦਾ ਹਾਂ- ਵੰਡ ਦੀ ਛੁਰੀ ਨਾਲ ਵੱਢੇ ਹੋਏ ਪੰਜਾਬ ਨੂੰ ਆਪਣੀ ਪੂਰੀ ਤਾਰੀਖ ਨਾਲ ਜੁੜਨਾ ਚਾਹੀਦਾ ਏ। ਪੰਜਾਬ ਦੀ ਤਵਾਰੀਖ਼ 1947 ਤੋਂ ਨਹੀਂ, ਨਾਨਕ ਦੀ ਪੈਦਾਇਸ਼ ਤੋਂ ਵੀ ਨਹੀਂ, ਇਸਲਾਮ ਦੀ ਆਮਦ ਤੋਂ ਵੀ ਨਹੀਂ, ਮਸੀਹ ਤੋਂ ਵੀ, ਬੁੱਧ ਜੈਨ ਬ੍ਰਾਹਮਣ ਤੋਂ ਵੀ ਨਹੀਂ, ਸਿਕੰਦਰ ਦੇ ਹਮਲੇ ਤੋਂ ਇਹ ਤਵਾਰੀਖ਼ ਹੜੱਪਾ ਮੋਹਿੰਜਦੋੜੋ ਦੇ ਦਰਾਵੜੀ ਜ਼ਮਾਨੇ ਤੋਂ ਸ਼ੁਰੂ ਹੁੰਦੀ ਏ। ਜੜ੍ਹ ਨਾਲੋਂ ਵੱਢੇ ਹੋਏ ਰੁੱਖ ਦੇ ਟਾਹਣ ਉਚੇ ਨਹੀਂ ਹੋ ਸਕਦੇ........
 

rgxsingh

Elite
Re: apni ma boli punjabi nu bachao punja

go join satluj.com
satluj.org
also c my work!
i have made punjabi font!
made some keyboard layouts for XP n vista
translated few softwares
and my work is still goin on for punjabi
strange i am writing in english!
 
Top