►ਕੰਮ ਦੀਆਂ ਗੱਲਾਂ ◄

Singh-a-lion

Prime VIP
►ਕੰਮ ਦੀਆਂ ਗੱਲਾਂ ◄

ਕਹਿਣਾ ਕਦੇ ਮੋੜੀਏ ਨਾ ਪੰਚੈਤ ਦਾ

ਮਾਪਿਆਂ ਨੂੰ ਮੌਕਾ ਦਈਏ ਨਾ ਸ਼ਕੈਤ ਦਾ

ਸਾਂਝੀ ਵੱਟ ਤੋਂ ਨਾ ਪੁੱਛੇ ਬਿਨਾਂ ਰੁੱਖ ਵੱਢੀਏ

ਸੱਥ 'ਚ ਖਲੋ ਕੇ ਨਾ ਜੀ ਗਾਲ੍ਹ ਕੱਢੀਏ

ਚੌਂਕੀਦਾਰ ਨਾਲ ਕਦੇ ਵੈਰ ਪਾਈਏ ਨਾ

ਚੱਕਵੇਂ ਜਏ ਬੰਦੇ ਦੀ ਬਰਾਤ ਜਾਈਏ ਨਾ

ਮਾਰੀਏ ਨਾ ਭਾਨੀ ਕਿਤੇ ਹੁੰਦੇ ਸਾਕ ਨੂੰ

ਐਬੀ ਕੋਲ ਜਾਣ ਦੇਈਏ ਨਾ ਜਵਾਕ ਨੂੰ

ਬੁਲਾਈਏ ਨਾ ਕਦੇ ਆਖ 'ਓਏ' ਰਾਹੀ ਨੂੰ

ਮਾਂਜ ਰੇਤੇ ਨਾਲ ਧੋਈਏ ਨਾ ਕੜਾਹੀ ਨੂੰ

ਮੌਤ 'ਤੇ ਸ਼ਰੀਕ ਘਰ ਜਾਣੋਂ ਰਹੀਏ ਨਾ

ਭੈਣ ਦੇ ਦਰ ਤੇ ਬਹੁਤਾ ਚਿਰ ਬਹੀਏ ਨਾ

ਘਰ ਦਾ ਨਾਂ ਭੇਤ ਜੱਗ ਜ਼ਾਹਰ ਕਰੀਏ

ਆਖੀਏ ਪਨੀਰ ਭਾਵੇਂ ਦਾਲ ਧਰੀਏ

ਆਵਦੇ ਤੋਂ ਵੱਡੇ ਨੂੰ ਨਾਂ ਧੀ ਤੋਰੀਏ

ਹੋਜੇ ਬੱਗੀ ਦਾਹੜੀ ਨਾ ਠਰਕ ਭੋਰੀਏ

ਸਫਰ ਦੇ ਵਿੱਚ ਕਦੇ ਬਹੁਤਾ ਖਾਈਏ ਨਾ

ਨਿੱਤ ਸਹੁਰੇ ਜਾਕੇ ਕਦਰ ਘਟਾਈਏ ਨਾ

ਔਲਾਦ ਦਾ ਨਾ ਮਿਹਣਾ ਦਈਏ ਕਦੇ ਬਾਂਝ ਨੂੰ

ਚੁਗਲੀ ਤੇ ਸ਼ੱਕ ਤੋੜ ਦਿੰਦੇ ਸਾਂਝ ਨੂੰ

ਸ਼ਾਬਾਸ਼ੇ ਨਾ ਬਹੁਤੀ ਕਦੇ ਦਈਏ ਪੁੱਤ ਨੂੰ

ਅਣਕੱਜਾ ਰੱਖੀਏ ਕਦੇ ਨਾ ਦੁੱਧ ਨੂੰ

ਸੋਗ ਵੇਲੇ ਕੱਢੀਏ ਨਾ ਬਹੁਤਾ ਟੌਹਰ ਨੂੰ

ਏਹਨਾਂ ਗੱਲਾਂ ਉੱਤੇ ਕਰੀਂ ਗੌਰ ਤੂੰ....
 
Top