‘ਪੰਜਾਬਣ’ ; ਨਹੀਂ ਕੈਸ਼ ਹੋਈਆਂ ਅਦਾਵਾਂ ਮਿਸ ਪੂਜਾ ਦੀਆ&

‘ਯੂਥ ਕਰੇਜ਼ੀ ਤਾਂ ਹੈ ਪਰ ਕੁਆਲਿਟੀ ਵੀ ਚਾਹੁੰਦੈ’
‘ਪੰਜਾਬਣ’ ; ਨਹੀਂ ਕੈਸ਼ ਹੋਈਆਂ ਅਦਾਵਾਂ ਮਿਸ ਪੂਜਾ ਦੀਆਂ
ਪੰਜਾਬੀ ਚੈਨਲਾਂ ਦੀ ਰਾਣੀ ਤੇ ਨੌਜਵਾਨਾਂ ਦੀ ਧੜਕਣ ਮੰਨੀ ਜਾਂਦੀ ਮਿਸ ਪੂਜਾ ਦੀ ਫਿਲਮ ਆ ਰਹੀ ਹੈ ‘ਪੰਜਾਬਣ’ ਇਹ ਚਰਚਾ ਹਰ ਨੌਜਵਾਨ ਮੁੰਡੇ ਕੁੜੀ ਵਿਚ ਸੀ ਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਫੇ ਲਾਏ ਜਾ ਰਹੇ ਸਨ। ਕੋਈ ਕਹਿੰਦਾ ਕਿ ‘ਪੰਜਾਬਣ’ ਰਿਕਾਰਡਤੋੜ ਭੀੜ ਇਕੱਠੀ ਹੋਏਗੀ। ਫਿਲਮ ਦੀ ਰਿਲੀਜ਼ ਵਾਲੇ ਦਿਨ ਪਿੰਡਾਂ ’ਚੋਂ ਟਰਾਲੀਆਂ ਭਰ-ਭਰ ਆਉਣਗੀਆਂ, ਪਰ ਇਹ ਭਰਮ ਸਭ ਧਰੇ ਦੇ ਧਰੇ ਰਹਿ ਗਏ ਤੇ ਇਹ ਸਾਬਤ ਹੋ ਗਿਆ ਯੂਥ ਕਰੇਜ਼ੀ ਤਾਂ ਹੈ ਪਰ ਕੁਆਲਟੀ ਵੀ ਚਾਹੁੰਦਾ ਹੈ। ਫਿਲਮ ਨੂੰ ਦੇਖਣ ਆਏ ਦਰਸ਼ਕਾਂ ਦੀ ਗਿਣਤੀ ਪੰਜਾਹ ਵੀ ਨਹੀਂ ਟੱਪੀ, ਕਾਰਨ ਫਿਲਮ ਦੇ ਕਮਜ਼ੋਰ ਹੋਣ ਦੀ ਗਵਾਹੀ ਭਰਦੇ ਚੈਨਲਾਂ ਤੇ ਚਲਦੇ ਫਿਲਮ ਦੇ ਪ੍ਰੋਮੋਜ਼ ਤੇ ਸਿਨੇਮਾ ਘਰਾਂ ਵਿਚ ਚੱਲ ਰਹੇ ਟ੍ਰੇਲਰ ਸਨ। ਪ੍ਰੋਮੋ ਫਿਲਮ ਲਈ ਖਿੱਚ ਪੈਦਾ ਕਰਦੇ ਨੇ, ਪਰ ਪ੍ਰੋਮੋ ਆਖਿਰ ਨਿਕਲਣੇ ਤਾਂ ਆਖਰ ਫਿਲਮ ’ਚੋਂ ਹੀ ਹਨ।
ਤਿੰਨ ਮਿੰਟ ਚੰਗੀ ਲੱਗਣ ਵਾਲੀ ਪੂਜਾ ਤਿੰਨ ਘੰਟੇ ਚੰਗੀ ਨਹੀਂ ਲੱਗੀ


ਕਹਾਣੀ ਪੱਲੇ ਨਹੀਂ ਪਾਈ

ਪੰਜਾਬੀ ਵਰਸਿਟੀ ਦੇ ਲਾਅ ਡਿਪਾਰਟਮੈਂਟ ’ਚ ਪੜ੍ਹਦੀ ਇਕ ਸੰਸਕਾਰੀ ਕੁੜੀ ਹੈ ਗੁਰਜੋਤ (ਮਿਸ ਪੂਜਾ), ਜਿਸ ਤੇ ਮੋਹਿਤ ਹੈ ਚੀਫ ਮਨਿਸਟਰ ਧਰਮਪਾਲ ਸਵਰਾਜ (ਹਰਦੀਪ ਗਿੱਲ) ਦਾ ਇਕਲੌਤਾ ਬੇਟਾ ਗੁਰਇੱਕ। ਪਰ ਘਰਦਿਆਂ ਦੀ ਆਗਿਆਕਾਰੀ ਦਿਖਾਈ ਲਈ ਗੁਰਜੋਤ ਘਰਦਿਆਂ ਮਰਜ਼ੀ ਅੱਗੇ ‘ਕਰਨ’ (ਹਰੀਸ਼ ਵਰਮਾ) ਨਾਲ ਰਿਸ਼ਤਾ ਮਨਜ਼ੂਰ ਕਰਕੇ ਗੁਰਇੱਕ ਨੂੰ ਨਾਂਹ ਕਰ ਦਿੰਦੀ ਹੈ। ਕਰਨ ਦੀ ਦਿਲ ਗੁਰਜੋਤ ਦੀ ਛੋਟੀ ਭੈਣ ਪ੍ਰੀਤ (ਮਿਸ ਪੂਜਾ), ਜੋ ਗੁਰਜੋਤ ਦੀ ਜੁੜਵਾ ਭੈਣ ਹੈ, ਤੇ ਆ ਜਾਂਦਾ ਹੈ। ਗੁਰਜੋਤ ਆਪਣੇ ਘਰਦਿਆਂ ਨੂੰ ਮਨਾ ਕੇ ਉਹਨਾਂ ਦਾ ਵਿਆਹ ਕਰਵਾ ਦਿੰਦੀ ਹੈ। ਵਿਆਹ ਤੋਂ ਬਾਅਦ ਜਦ ਕਰਨ ਨੂੰ ਪਤਾ ਲਗਦਾ ਹੈ ਕਿ ਪ੍ਰੀਤ ਤੇ ਗੁਰਜੋਤ ਦੇ ਪਿਤਾ ਕੋਲ ਦੋ ਸੌ ਕਰੋੜ ਦੀ ਜਾਇਦਾਦ ਹੈ, ਤਾਂ ਉਹ ਘਰ ਆਈ ਗੁਰਜੋਤ ਨੂੰ ਮਾਰ ਦਿੰਦਾ ਹੈ, ਪਰ ਗਲਤੀ ਨਾਲ ਹਮਸ਼ਕਲ ਪ੍ਰੀਤ ਮਾਰੀ ਜਾਂਦੀ ਹੈ, ਜਿਸ ਦੀ ਪੋਲ ਕਰਨ ਦੇ ਘਰ ਪਲਿਆ ਦੋਸਤ (ਰਾਣਾ ਰਣਬੀਰ) ਖੋਲ੍ਹ ਦਿੰਦਾ ਹੈ। ਉਹ ਗੁਰਜੋਤ ਨੂੰ ਦੱਸਦਾ ਹੈ ਕਿ ਕਰਨ ਸੱਟੇਬਾਜ਼ ਧੋਖੇਬਾਜ਼ ਤੇ ਬੈਂਕ ਡਕੈਤੀ ਤੋਂ ਇਲਾਵਾ ਕਈ ਕੁੜੀਆਂ ਨਾਲ ਫਰੇਬ ਕਰ ਚੁੱਕਾ ਹੈ। ਗੁਰਜੋਤ ਕਰਨ ਤੋਂ ਸੱਚ ਉਗਲਵਾ ਕੇ ਉਹਨੂੰ ਜਾਨੋਂ ਮਾਰ ਕੇ ਪ੍ਰੀਤ ਦਾ ਬਲਦਾ ਲੈ ਲੈਂਦੀ ਹੈ ਤੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿੰਦੀ ਹੈ। ਗੁਰਇੱਕ ਆਪਣੇ ਪਿਤਾ ਦੇ ਵਿਰੁੱਧ ਜਾ ਕੇ ਗੁਰਜੋਤ ਦਾ ਕੇਸ ਲੜਦਾ ਹੈ, ਜਿਸ ਵਿਚ ਉਨ੍ਹਾਂ ਦੀ ਜਿੱਤ ਹੁੰਦੀ ਹੈ ਤੇ ਸਾਰੇ ਉਨ੍ਹਾਂ ਦੇ ਰਿਸ਼ਤੇ ਨੂੰ ਕਬੂਲ ਲੈਂਦੇ ਨੇ ਲਿਓ ਵਨ ਐਂਟਰਟੇਨਮੈਂਟ ਤੇ ਕੈਟਟ੍ਰੈਕ ਐਂਟਰਟੇਨਮੈਂਟ ਦੇ ਬੈਨਰ ਹੇਠ ਤੇ ਗੌਰਵ ਤ੍ਰੇਹਨ ਦੇ ਨਿਰਦੇਸ਼ਨ ’ਚ ਬਣੀ ‘ਪੰਜਾਬਣ’ ’ਚ ਟਾਈਟਲ ਪੰਜਾਬਣ ਹੋਣ ਦੀ ਕੋਈ ਤੁਕ ਨਹੀਂ ਬਣਦੀ। ਫਿਲਮ ਸਾਹ ਭਰ-ਭਰ ਕੇ ਤੁਰਦੀ ਹੈ ਤੇ ਕਹਾਣੀ ਬਹੁਤ ਭਟਕੀ ਹੋਈ ਹੈ। ਫਿਲਮ ਵਿਚਲੇ ਰਾਣਾ ਰਣਬੀਰ ਦੇ ਰਿਪੀਟ ਹੁੰਦੇ ਸੰਵਾਦ ‘ਕਰਨ ਦਾ ਸਕਰੀਨ ਪਲੇਅ ਕਦੇ ਗਲਤ ਨਹੀਂ ਹੁੰਦਾ’ ਤੇ ਜੇਕਰ ਨਿਰਦੇਸ਼ਕ ਅਮਲ ਕਰਕੇ ਫਿਲਮ ਦਾ ਸਕਰੀਨ ਪਲੇਅ ਵੀ ਠੀਕ ਲਿਖ ਜਾਂ ਲਿਖਵਾ ਲੈਂਦੇ ਤਾਂ ਸ਼ਾਇਦ ਕੁਝ ਗੱਲ ਬਣ ਜਾਂਦੀ। ਫਿਲਮ ’ਚ ਹਰਦੀਪ ਗਿੱਲ, ਅਨੀਤਾ ਦੇਵਗਨ ਜਿਹੇ ਕਲਾਕਾਰਾਂ ਨੂੰ ਵੇਸਟ ਕੀਤਾ ਗਿਆ ਹੈ। ਸਿਨੇਮੈਟੋਗ੍ਰਾਫੀ ਕਮਜ਼ੋਰ ਹੈ। ਸਾਰੀ ਫਿਲਮ ਅੰਡਰਏਕਸਪੋਜ ਲਗਦੀ ਹੈ ਤੇ ਕਿਤੇ ਵੀ ਕੋਈ ਵਾਈਡ ਐਂਗਲ ਨਹੀਂ ਹੈ। ਸਾਰੀ ਫਿਲਮ ਕੰਪੈਕਟ ਫ੍ਰੇਮਜ਼ ’ਚ ਸ਼ੂਟ ਕੀਤੀ ਗਈ ਹੈ। ਹੀਰੋ ‘ਅਥਰ ਹਬੀਬ’ ਚੰਗਾ ਐਕਟਰ ਹੈ, ਪਰ ਇਹ ਸ਼ੁਰੂਆਤ ਸ਼ਾਇਦ ਉਸ ਲਈ ਬਹੁਤ ਗਲਤ ਹੈ।
 
Re: ‘ਪੰਜਾਬਣ’ ; ਨਹੀਂ ਕੈਸ਼ ਹੋਈਆਂ ਅਦਾਵਾਂ ਮਿਸ ਪੂਜਾ ਦੀ&#25

ਯੂਥ ਕਰੇਜ਼ੀ ਤਾਂ ਹੈ ਪਰ ਕੁਆਲਿਟੀ ਵੀ ਚਾਹੁੰਦੈ’..............sahi gal aa ....

ਤਿੰਨ ਮਿੰਟ ਚੰਗੀ ਲੱਗਣ ਵਾਲੀ ਪੂਜਾ ਤਿੰਨ ਘੰਟੇ ਚੰਗੀ ਨਹੀਂ ਲੱਗੀ rofl rofl
 
Re: ‘ਪੰਜਾਬਣ’ ; ਨਹੀਂ ਕੈਸ਼ ਹੋਈਆਂ ਅਦਾਵਾਂ ਮਿਸ ਪੂਜਾ ਦੀ&#25

miss pooja ........ pooja chhap singers da khel khatam ho giya ....:lol2
 
Re: ‘ਪੰਜਾਬਣ’ ; ਨਹੀਂ ਕੈਸ਼ ਹੋਈਆਂ ਅਦਾਵਾਂ ਮਿਸ ਪੂਜਾ ਦੀ&#25

lagda ta aive hi aa bai
 
Re: ‘ਪੰਜਾਬਣ’ ; ਨਹੀਂ ਕੈਸ਼ ਹੋਈਆਂ ਅਦਾਵਾਂ ਮਿਸ ਪੂਜਾ ਦੀ&#25

lagda ke ....ho giya kam hun khatm pooja chhap singra da ...........:lol2
 

Saini Sa'aB

K00l$@!n!
Re: ‘ਪੰਜਾਬਣ’ ; ਨਹੀਂ ਕੈਸ਼ ਹੋਈਆਂ ਅਦਾਵਾਂ ਮਿਸ ਪੂਜਾ ਦੀ&#25

:lol2 ਤਿੰਨ ਮਿੰਟ ਚੰਗੀ ਲੱਗਣ ਵਾਲੀ ਪੂਜਾ ਤਿੰਨ ਘੰਟੇ ਚੰਗੀ ਨਹੀਂ ਲੱਗੀ :lol2
 
Top