ਜ਼ਿੰਦਗੀ ਜਿਊਣੀ ਆਸਾਨ ਨਹੀਂ

Parv

Prime VIP
► ਜਿਸ ਮਨੁੱਖ ਵਿਚ ਸਮਝ, ਚੇਤਨਾ ਤੇ ਅਹਿਸਾਸ ਨਹੀਂ, ਉਸ ਦੇ ਲਈ ਹਥਿਆਰ ਕੀ ਕਰ ਸਕਦਾ ਹੈ, ਜਿਵੇਂ ਅੱਖਾਂ ਤੋਂ ਵਾਂਝੇ ਭਾਵ ਅੰਨ੍ਹੇ ਵਿਅਕਤੀ ਲਈ ਸ਼ੀਸ਼ਾ ਕੀ ਕਰ ਸਕਦਾ ਹੈ।
► ਸਵਾਰਥ ਨਾਲ ਰਿਸ਼ਤੇ ਬਣਾਉਣ ਦੀ ਕਿੰਨੀ ਵੀ ਕੋਸ਼ਿਸ਼ ਕਰੋ, ਰਿਸ਼ਤਾ ਬਣੇਗਾ ਨਹੀਂ ਅਤੇ ਪਿਆਰ ਨਾਲ ਬਣੇ ਰਿਸ਼ਤੇ ਨੂੰ ਤੋੜਨ ਦੀ ਕਿੰਨੀ ਵੀ ਕੋਸ਼ਿਸ਼ ਕਰੋ, ਟੁੱਟੇਗਾ ਨਹੀਂ।
► ਕਿਸੇ ਦੇ ਦਿਲ ਨੂੰ ਠੇਸ ਪਹੁੰਚਾ ਕੇ ਮੁਆਫੀ ਮੰਗਣੀ ਬਹੁਤ ਸੌਖੀ ਹੈ ਪਰ ਕਿਸੇ ਤੋਂ ਸੱਟ ਖਾ ਕੇ ਉਸ ਨੂੰ ਮੁਆਫ ਕਰਨਾ ਬਹੁਤ ਹੀ ਔਖਾ ਹੈ।
► ਇਹ ਸੱਚ ਹੈ ਕਿ ਆਦਤਾਂ ਬਦਲਣੀਆਂ ਆਸਾਨ ਨਹੀਂ ਪਰ ਜੋ ਆਦਤਾਂ ਨਾ ਬਦਲ ਸਕੇ, ਉਹ ਇਨਸਾਨ ਨਹੀਂ ਹੁੰਦਾ। ਇਹ ਬਹੁਤ ਵੱਡਾ ਸੱਚ ਹੈ। ਇਕ ਵਾਰ 'ਚ ਇਕ ਆਦਤ ਸੁਧਾਰ ਕੇ ਉਸ ਦਾ ਫਾਇਦਾ ਪੂਰੀ ਜ਼ਿੰਦਗੀ ਲੈ ਕੇ ਅੱਗੇ ਵਧੋ।
► ਜੇ ਤੁਸੀਂ ਸੱਚਮੁਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਅੱਜ ਹੀ ਆਪਣੀਆਂ ਇੱਛਾਵਾਂ, ਕਰਮਾਂ, ਰਿਸ਼ਤਿਆਂ ਤੇ ਬੇਈਮਾਨੀਆਂ ਲਈ ਇਕ ਹੱਦ ਤੈਅ ਕਰ ਲਵੋ।
► ਜ਼ਿੰਦਗੀ ਜਿਊਣਾ ਆਸਾਨ ਨਹੀਂ ਹੁੰਦਾ, ਬਿਨਾਂ ਸੰਘਰਸ਼ ਕੋਈ ਮਹਾਨ ਨਹੀਂ ਹੁੰਦਾ, ਜਦੋਂ ਤਕ ਨਾ ਲੱਗੇ ਹਥੌੜੇ ਦੀ ਸੱਟ, ਪੱਥਰ ਵੀ ਭਗਵਾਨ ਨਹੀਂ ਹੁੰਦਾ।
► ਜੇ ਤੁਸੀਂ ਚਾਹੁੰਦੇ ਹੋ ਕਿ ਸਾਰੇ ਤੁਹਾਡੀ ਇੱਜ਼ਤ ਕਰਨ ਤਾਂ ਪਹਿਲਾਂ ਤੁਸੀਂ ਖੁਦ ਦੀ ਇੱਜ਼ਤ ਕਰਨੀ ਸਿੱਖੋ।
► ਮਿਹਨਤ ਕਹਿੰਦੀ ਹੈ ਕਿ ਤੁਸੀਂ ਮੈਨੂੰ ਕਿਸੇ ਵੀ ਰੂਪ 'ਚ ਕਰ ਕੇ ਦੇਖੋ, ਮੈਂ ਤੁਹਾਨੂੰ ਉਸੇ ਰੂਪ 'ਚ ਮੰਜ਼ਿਲ ਦਿਵਾ ਦੇਵਾਂਗੀ ਪਰ ਮੇਰੇ ਸਹਾਇਕ ਧੀਰਜ ਨੂੰ ਨਾਲ ਲੈਣਾ ਨਾ ਭੁੱਲਣਾ ਕਿਉਂਕਿ ਉਸ ਤੋਂ ਬਿਨਾਂ ਮੈਂ ਅਧੂਰੀ ਹਾਂ।
► ਤੁਹਾਨੂੰ ਪਤਾ ਹੈ ਕਿ ਪਿਆਰ ਅੰਨ੍ਹਾ ਕਿਉਂ ਹੁੰਦਾ ਹੈ? ਉਹ ਇਸ ਲਈ ਕਿ ਤੁਹਾਡੀ ਮਾਂ ਨੇ ਤੁਹਾਡਾ ਚਿਹਰਾ ਦੇਖਣ ਤੋਂ ਪਹਿਲਾਂ ਹੀ ਤੁਹਾਡੇ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ।
► ਖੁਸ਼ ਰਹਿਣ ਦੇ 2 ਹੀ ਢੰਗ ਹਨ—ਪਹਿਲਾ ਆਪਣੀਆਂ ਲੋੜਾਂ ਘਟਾਓ ਅਤੇ ਦੂਜਾ ਹਰ ਤਰ੍ਹਾਂ ਦੀ ਸਥਿਤੀ ਨਾਲ ਤਾਲਮੇਲ ਬਿਠਾਓ। ਇਸ ਨਾਲ ਤੁਸੀਂ ਹਮੇਸ਼ਾ ਸੁਖੀ ਰਹੋਗੇ।
► ਕਿਸੇ ਵੀ ਵਿਅਕਤੀ ਦੀ ਮੌਜੂਦਾ ਸਥਿਤੀ ਦੇਖ ਕੇ ਉਸ ਦੇ ਭਵਿੱਖ ਦਾ ਮਜ਼ਾਕ ਨਾ ਉਡਾਓ ਕਿਉਂਕਿ ਸਮੇਂ ਵਿਚ ਇੰਨੀ ਸ਼ਕਤੀ ਹੈ ਕਿ ਉਹ ਇਕ ਆਮ ਜਿਹੇ ਕੋਲੇ ਨੂੰ ਹੌਲੀ-ਹੌਲੀ ਹੀਰੇ ਵਿਚ ਬਦਲ ਦਿੰਦਾ ਹੈ।
 
Top