UNP

ਗ਼ਜ਼ਲ ਸਮਰਾਟ ਜਗਜੀਤ ਸਿੰਘ

Go Back   UNP > Contributions > Punjabi Culture

UNP Register

 

 
Old 04-Jun-2011
chandigarhiya
 
ਗ਼ਜ਼ਲ ਸਮਰਾਟ ਜਗਜੀਤ ਸਿੰਘ

ਅਮਰ ਸਿੰਘ ਦੇ ਦੂਜੇ ਪੁੱਤਰ ਜਗਮੋਹਨ ਨੂੰ ਗੁਰੂਮਾਤਾ ਨੇ ਆਸ਼ੀਰਵਾਦ ਦਿੰਦਿਆਂ ਆਖਿਆ ਸੀ ਕਿ ਇਸ ਬਾਲਕ ਦਾ ਨਾਮ ਪ੍ਰਤਾਪ ਤੇ ਪ੍ਰਤਿਭਾ ਦੇ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਨੇ ਜਗਮੋਹਨ ਦਾ ਨਾਮਕਰਣ ਜਗਜੀਤ ਕਰ ਦਿੱਤਾ ਅਤੇ ਭਵਿੱਖਬਾਣੀ ਕੀਤੀ ਕਿ ਤੇਜਸਵੀ ਬਾਲਕ ਦੁਨੀਆਂ ਭਰ ਵਿਚ ਨਾਂ ਕਮਾਵੇਗਾ। 8 ਫਰਵਰੀ 1941 ਨੂੰ ਸ੍ਰੀਗੰਗਾਨਗਰ (ਰਾਜਸਥਾਨ) ਵਿਚ ਜਨਮੇ ਤੇ ਖਾਲਸਾ ਹਾਈ ਸਕੂਲ ਗੰਗਾਨਗਰ ਦੇ ਵਿਦਿਆਰਥੀ ਜਗਜੀਤ ਨੂੰ ਕੁਝ ਸਾਲਾਂ ਬਾਅਦ ਹੀ ਬੁਲਬੁਲ-ਏ-ਰਾਜਸਥਾਨ ਦੇ ਖਿਤਾਬ ਨਾਲ ਨਿਵਾਜਿਆ ਗਿਆ ਤੇ ਸਮੁੱਚੇ ਪਰਿਵਾਰ ਨੂੰ ਉਸ ਦੀ ਸੰਗੀਤਕ ਕੁਸ਼ਲਤਾ ਤੇ ਯਕੀਨ ਹੋ ਗਿਆ।
ਜ਼ਿਲ੍ਹਾ ਰੋਪੜ ਦੇ ਪਿੰਡ ਡੱਲਾ ਦੇ ਬਾਸ਼ਿੰਦੇ ਤੇ ਰਾਮਗੜ੍ਹੀਆਂ ਬਰਾਦਰੀ ਨਾਲ ਸਬੰਧਤ ਅਮਰ ਸਿੰਘ, ਜੋ ਗੰਗਾਨਗਰ ਵਿਖੇ ਸਰਕਾਰੀ ਕਰਮਚਾਰੀ ਸਨ, ਨੇ ਜਗਜੀਤ ਸਿੰਘ ਨੂੰ ਪੰਡਿਤ ਸ਼ਗੁਨ ਲਾਲ ਕੋਲ ਸੰਗੀਤ ਅਤੇ ਗੁਰਬਾਣੀ ਦੀ ਸਿੱਖਿਆ ਦਾ ਜ਼ਿੰਮਾ ਸੌਂਪਿਆ ਤੇ ਕੁਝ ਸਮੇਂ ਪਿੱਛੋਂ ਉਨ੍ਹਾਂ ਨੇ ਉਸਤਾਦ ਜਮਾਲ ਖਾਨ ਨੂੰ ਆਪਣੇ ਘਰ ਵਿਚ ਰੱਖ ਲਿਆ ਜੋ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਨਹੀਂ ਗਏ ਸਨ।
ਜਗਜੀਤ ਸਿੰਘ ਨੇ ਸ਼ਾਸਤਰੀ ਸੰਗੀਤ, ਧਰੁਪਦ, ਧਮਾਰ ਤੇ ਸੁਗ਼ਮ ਸੰਗੀਤ ਵਿਚ ਰੁਚੀ ਵਿਖਾਉਂਦੇ ਹੋਏ ਪਰਪੱਕਤਾ ਹਾਸਲ ਕੀਤੀ ਜਦੋਂਕਿ ਇਸ ਉਮਰ ਵਿਚ ਆਮ ਕਲਾਕਾਰ ਸਿੱਖਣਾ ਸ਼ੁਰੂ ਹੀ ਕਰਦੇ ਹਨ। ਸਰਕਾਰੀ ਕਾਲਜ ਤੋਂ ਇੰਟਰ ਸਾਇੰਸ ਕਰਨ ਮਗਰੋਂ ਜਗਜੀਤ ਸਿੰਘ ਨੇ ਡੀ.ਏ.ਵੀ. ਕਾਲਜ ਜਲੰਧਰ ਤੋਂ ਬੀ.ਏ. ਪਾਸ ਕੀਤੀ ਅਤੇ ਪਟਿਆਲਾ ਘਰਾਣੇ ਦੇ ਉਸਤਾਦ ਸਰਦਾਰ ਸੋਹਨ ਸਿੰਘ ਤੋਂ ਉਚੇਰੀ ਸੰਗੀਤ ਵਿਦਿਆ ਪ੍ਰਾਪਤ ਕਰਦੇ ਰਹੇ।
ਸੰਗੀਤਕ ਮੁਕਾਬਲਿਆਂ ਚ ਹਿੱਸਾ ਲੈਣਾ ਤੇ ਯੂਥ ਫੈਸਟੀਵਲ ਵਿਚ ਹਮੇਸ਼ਾ ਜੇਤੂ ਰਹਿਣਾ ਉਨ੍ਹਾਂ ਲਈ ਵਧੇਰੇ ਮਿਹਨਤ ਦਾ ਸਰੋਤ ਬਣੀ। ਇਹ ਸਿਲਸਿਲਾ ਕੁਰੂਕਕਸ਼ੇਤਰ ਵਿਸ਼ਵਵਿਦਿਆਲੇ ਵਿਚ ਵੀ ਚੱਲਦਾ ਰਿਹਾ ਜਿੱਥੋਂ ਉਨ੍ਹਾਂ ਨੇ ਐਮ.ਏ. (ਇਤਿਹਾਸ) ਦੀ ਡਿਗਰੀ ਲਈ ਅਤੇ ਆਈ.ਏ.ਐਸ. ਦੇ ਮੁਕਾਬਲੇ ਲਈ ਤਿਆਰੀ ਕੀਤੀ। ਪਰ ਅੰਦਰ ਬੈਠੇ ਕਲਾਕਾਰ ਨੇ ਬਗਾਵਤ ਕੀਤੀ ਤੇ 1965 ਵਿਚ ਜਗਜੀਤ ਸਿੰਘ ਮੁੰਬਈ ਦੀ ਮਾਇਆ ਨਗਰੀ ਵਿਚ ਪਹੁੰਚ ਗਏ। ਉਨ੍ਹਾਂ ਦਾ ਨਾ ਕੋਈ ਗਾਡਫਾਦਰ ਤੇ ਨਾ ਕੋਈ ਪਾਏਦਾਰ ਸਹਾਰਾ, ਬਸ ਦ੍ਰਿੜ੍ਹ ਇਰਾਦਾ, ਲਗਨ ਤੇ ਸੰਗੀਤਕ ਪਰਪੱਕਤਾ ਸਦਕਾ ਮੁੱਢਲੇ ਸੰਘਰਸ਼ ਪਿੱਛੋਂ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਵੇਖਿਆ। ਆਪਣੇ ਸ਼ਹਿਰ ਲੁਧਿਆਣਾ ਦੇ ਪੁਰਾਣੇ ਮਿੱਤਰਾਂ, ਹਰਦਮ ਸਿੰਘ ਭੋਗਲ, ਅਸ਼ੋਕ ਭੱਲਾ ਅਤੇ ਹੋਰਾਂ ਵੱਲੋਂ ਹੌਸਲਾ ਅਫਜ਼ਾਈ ਦਾ ਜ਼ਿਕਰ ਉਹ ਅੱਜ ਵੀ ਕਰਦੇ ਹਨ। ਜਿੰਗਲ ਗਾਣੇ ਸੰਗੀਤਬੱਧ ਕਰਨੇ, ਗ਼ਜ਼ਲਾਂ ਦੀਆਂ ਮਹਿਫ਼ਲਾਂ ਸਜਾਉਣ ਕਰ ਕੇ ਜਗਜੀਤ ਸਿੰਘ ਨੇ ਮਕਬੂਲੀਅਤ ਹਾਸਲ ਕਰ ਲਈ। ਉਘੇ ਪੱਤਰਕਾਰ ਖੁਸ਼ਵੰਤ ਸਿੰਘ ਨੇ ਅੰਗਰੇਜ਼ੀ ਦੇ ਇਲਸਟਰੇਟਡ ਵੀਕਲੀ ਰਸਾਲੇ ਦੇ ਕਵਰ ਤੇ ਜਗਜੀਤ ਸਿੰਘ ਦੀ ਫੋਟੋ ਛਾਪ ਕੇ ਲਿਖਿਆ ਸੀ ਕਿ ਇਹ ਪੰਜਾਬੀ ਕਲਾਕਾਰ ਦਲੀਪ ਕੁਮਾਰ ਜਿੰਨਾ ਖੂਬਸੂਰਤ ਹੈ ਅਤੇ ਮਹਿੰਦੀ ਹਸਨ ਵਰਗਾ ਸੁਰੀਲਾ। ਮਕਬੂਲੀਅਤ ਅਤੇ ਮਹਿਫਲਾਂ ਦਾ ਪੱਧਰ ਉੱਚਾ ਹੋ ਗਿਆ ਤੇ ਰਾਜ ਕਪੂਰ, ਦਲੀਪ ਕੁਮਾਰ ਤੇ ਹੋਰ ਫਿਲਮੀ ਸਿਤਾਰਿਆਂ ਨੇ ਵੀ ਸੱਦੇ ਦਿੱਤੇ। 1967 ਵਿਚ ਪ੍ਰਸਿੱਧ ਗਾਇਕਾ ਤੇ ਮਾਡਲ ਚਿੱਤਰਾ ਨਾਲ ਮੁਲਾਕਾਤ ਤੇ 1969 ਵਿਚ ਸ਼ਾਦੀ ਮਗਰੋਂ ਗ਼ਜ਼ਲ ਗਾਇਕੀ ਵਿਚ ਪਤੀ-ਪਤਨੀ ਜੋੜੇ ਵੱਲੋਂ ਨਵੇਂ ਦੌਰ ਦੀ ਸ਼ੁਰੂਆਤ ਹੋਈ ਤੇ ਅਣਛੋਹੇ ਮੁਕਾਮ ਕਾਇਮ ਕੀਤੇ। 1976 ਵਿਚ ਕੱਢੀ ਪਲੇਠੀ ਗ਼ਜ਼ਲ ਐਲਬਮ ਅਨਫੌਰਗੈਟੇਬਲ ਦੀਆਂ 84000 ਕਾਪੀਆਂ ਇਕਦਮ ਹੀ ਵਿਕ ਗਈਆਂ ਤੇ ਜਗਜੀਤ ਸਿੰਘ-ਚਿੱਤਰਾ ਸਿੰਘ ਨੇ ਕਲਾ ਦੀਆਂ ਬੁਲੰਦੀਆਂ ਨੂੰ ਛੋਹ ਲਿਆ। ਡਿਊਟ ਗ਼ਜ਼ਲ ਗਾਇਕੀ ਅਤੇ ਵਿਦੇਸ਼ੀ ਸਾਜ਼ਾਂ ਦੇ ਬਿਹਤਰੀਨ ਇਸਤੇਮਾਲ ਨੇ ਆਧੁਨਿਕ ਗ਼ਜ਼ਲ ਦੀ ਬੁਨਿਆਦ ਰੱਖ ਕੇ ਪਹਿਲ ਹਾਸਲ ਕੀਤੀ।
ਪੰਜਾਬੀ ਦੇ ਮਰਹੂਮ ਸ਼ਾਇਰ ਸ਼ਿਵ ਬਟਾਲਵੀ ਦੀਆਂ ਰਚਨਾਵਾਂ ਦੀ ਐਲਬਮ ਬਿਰਹਾ ਦਾ ਸਲਤਾਨ (1977) ਵਿੱਚ ਜਗਜੀਤ-ਚਿੱਤਰਾ ਨੇ ਸ਼ਿਵ ਦੀ ਨਾਯਾਬ ਸ਼ਾਇਰੀ ਨੂੰ ਆਪਣੀ ਸੋਜ਼ ਭਰੀ ਤੇ ਮਖ਼ਮਲੀ ਆਵਾਜ਼ ਨਾਲ ਸ਼ਿੰਗਾਰ ਕੇ ਸ਼ਿਵ ਦੀ ਬੁੱਕਲ ਵਿੱਚ ਲਕੋਏ ਗ਼ਮ ਨੂੰ ਉਜਾਗਰ ਕਰ ਦਿੱਤਾ। ਅੱਜ ਲਗਪਗ 60 ਐਲਬਮਾਂ, ਟੀ.ਵੀ. ਸੀਰੀਅਲਾਂ ਤੇ ਫਿਲਮਾਂ ਰਾਹੀਂ ਕਾਮਯਾਬੀ ਦਾ ਡੰਕਾ ਵਜਾ ਚੁੱਕੇ ਜਗਜੀਤ ਸਿੰਘ ਅਨੁਭਵ ਕਰਦੇ ਹਨ ਕਿ ਆਉਣ ਵਾਲੀ ਨਵੀਂ ਐਲਬਮ ਉਨ੍ਹਾਂ ਦੀ ਸਭ ਤੋਂ ਵਧੀਆ ਹੋਵੇਗੀ! ਭਾਵੇਂ ਬਿਓਂਡ ਟਾਈਮ, ਸਮਵਨ ਸਮਵੇਅਰ, ਇਨਸਰਚ, ਇਨਸਾਈਟ, ਮਿਰਾਜ, ਵਿਜ਼ਿਨ, ਕਹਿਕਸ਼ਾਂ, ਲਵ ਇਜ਼ ਬਲਾਈਂਡ, ਮਰਾਸਿਮ, ਫੇਸ ਟੂ ਫੇਸ, ਆਈਨਾ, ਚਿਰਾਗ਼, ਸਜਦਾ ਤੇ ਹੋਰ ਐਲਬਮਾਂ ਆਪਣੇ ਆਪ ਵਿੱਚ ਹਰ ਪੱਖੋਂ ਕਮਾਲ ਹਨ। ਇਸੇ ਤਰ੍ਹਾਂ ਅਰਥ, ਸਾਥ-ਸਾਥ, ਪ੍ਰੇਮ ਗੀਤ, ਤੁਮ ਬਿਨ, ਸਰਫਰੋਸ਼, ਦੁਸ਼ਮਨ, ਤਰਕੀਬ, ਲੌਂਗ ਦਾ ਲਿਸ਼ਕਾਰਾ, ਦੀਵਾ ਬਲੇ ਸਾਰੀ ਰਾਤ ਫ਼ਿਲਮਾਂ ਦਾ ਸੰਗੀਤ ਤੇ ਗੀਤ ਬਹੁਤ ਪਸੰਦ ਕੀਤੇ ਗਏ। ਟੀ.ਵੀ. ਸੀਰੀਅਲ ਮਿਰਜ਼ਾ ਗ਼ਾਲਿਬ, ਕਹਿਕਸ਼ਾਂ ਅਤੇ ਹੋਰ ਆਪਣੀ ਵੱਖਰੀ ਪਛਾਣ ਰੱਖਦੇ ਹਨ।
ਜਗਜੀਤ ਸਿੰਘ ਦਾ ਕਹਿਣਾ ਹੈ ਕਿ ਫਿਲਮ ਨਿਰਮਾਣ ਖਾਸ ਤੌਰ ਤੇ ਪੰਜਾਬੀ ਫਿਲਮਾਂ ਦਾ ਪੱਧਰ ਮਿਆਰ ਦਾ ਨਹੀਂ। ਜਦੋਂ ਕਿ ਪੰਜਾਬੀ ਲੋਕ ਸੰਗੀਤ ਤੇ ਪੌਪ ਸੰਸਾਰ ਭਰ ਤੇ ਰਾਜ ਕਰ ਰਿਹਾ ਹੈ ਅਤੇ ਪੰਜਾਬੀ ਸਭਿਆਚਾਰਕ ਸੰਗੀਤਕ ਵਿਰਾਸਤ ਦਾ ਕੋਈ ਸਾਨੀ ਨਹੀਂ। ਗੌਰਤਲਬ ਹੈ ਕਿ ਸਾਡੀ ਅਲੌਕਿਕ ਗੁਰਬਾਣੀ ਸ਼ਾਸਤਰੀ ਰਾਗਾਂ ਤੇ ਆਧਾਰਿਤ ਹੈ ਜੋ ਕੋਈ ਭੀ ਗ੍ਰੰਥ ਦੁਨੀਆਂ ਭਰ ਵਿੱਚ ਨਹੀਂ ਹੈ। ਅੱਜ ਪੰਜਾਬੀ ਸੰਗੀਤ ਇਕੋ ਲੈਅ ਤਾਲ ਵਿੱਚ ਰਚਿਆ ਜਾਂਦਾ ਹੈ ਸਿਰਫ ਲਫ਼ਜ਼ ਜਾਂ ਸ਼ਬਦਾਵਲੀ ਜੋ ਲਗਪਗ ਇਕੋ ਜਿਹੀ ਹੈ, ਅੱਗੇ ਪਿੱਛੇ ਹੁੰਦੇ ਹਨ। ਦਰਅਸਲ ਯੋਗ ਸ਼ਾਇਰਾਂ ਦੀ ਕਮੀ ਹਿੰਦੀ ਫ਼ਿਲਮਾਂ ਵਿੱਚ ਵੀ ਮਹਿਸੂਸ ਹੁੰਦੀ ਹੈ। ਪੁਰਾਣੇ ਗੀਤਕਾਰਾਂ ਦਾ ਸਾਹਿਤਕ ਪਿਛੋਕੜ ਸੀ ਅਤੇ ਦਰਜਨਾਂ ਕਿਤਾਬਾਂ ਦੇ ਲੇਖਕ ਸਨ ਪਰ ਅੱਜ ਮਾਹੌਲ ਹੀ ਕੁਝ ਹੋਰ ਹੈ। ਸ਼ਾਇਰੀ ਦੀ ਜ਼ਬਾਨ ਸਾਦੀ ਤੇ ਵਿਸ਼ਾ ਜ਼ਿੰਦਗੀ ਦੇ ਸਰੋਕਾਰਾਂ ਦੇ ਅਨੁਕੂਲ ਹੋਣਾ ਜ਼ਰੂਰੀ ਹੈ। ਨਕੋਦਰ ਦੇ ਸ਼ਾਇਰ ਸੁਦਰਸ਼ਨ ਫਾਕਿਰ ਦੀ ਨਜ਼ਮ ਯੇ ਦੌਲਤ ਭੀ ਲੇ ਲੋ ਅੱਜ ਭੀ ਸਰੋਤਿਆਂ ਦੀ ਪਹਿਲੀ ਪਸੰਦ ਹੈ।
ਰੈਡੀਮੇਡ ਧੁਨਾਂ ਵਿੱਚ ਲਫ਼ਜ਼ ਭਰ ਦੇਣ ਅਤੇ ਇਕੋ ਗੀਤ ਨੂੰ ਕਈ-ਕਈ ਹਿੱਸਿਆਂ ਵਿੱਚ ਰਿਕਾਰਡ ਕਰਨਾ ਸ਼ਾਇਰ ਅਤੇ ਕਲਾਕਾਰ ਦੀ ਯੋਗਤਾ ਤੇ ਪਰਪੱਕਤਾ ਨੂੰ ਕਮਜ਼ੋਰ ਕਰਦੀਆਂ ਹਨ। ਮੇਰੀ ਮਕਬੂਲ ਗ਼ਜ਼ਲ ਰਕਤੀ ਜਾਏ ਦੀ ਧੁਨ ਨੂੰ ਅੰਤਿਮ ਕਰਨ ਲਈ ਮੈਨੂੰ ਡੇਢ ਸਾਲ ਲੱਗ ਗਿਆ।
70 ਸਾਲ ਦੀ ਉਮਰ ਵਿੱਚ 17 ਸਾਲਾਂ ਦੀ ਉਮਰ ਵਰਗਾ ਜੋਸ਼ ਤੇ ਪੁਰਜ਼ੋਰ ਆਵਾਜ਼ ਜੋ ਕੁਦਰਤ ਦਾ ਕ੍ਰਿਸ਼ਮਾ ਲਗਦਾ ਹੈ, ਦਰਅਸਲ ਸਹੀ ਸੋਚ, ਅਨੁਸ਼ਾਸਨ ਤੇ ਰਿਆਜ਼ ਦਾ ਸਦਕਾ ਹੈ। ਆਪਣੇ ਸ਼ਾਗਿਰਦਾਂ ਨੂੰ ਜਗਜੀਤ ਸਿੰਘ ਕੇਵਲ ਆਪਣੇ ਤੋਂ ਪ੍ਰੇਰਿਤ ਸੰਗੀਤ ਪ੍ਰੇਮੀ ਕਹਿੰਦੇ ਹਨ ਅਤੇ ਉਨ੍ਹਾਂ ਤੇ ਉਸਤਾਦੀ ਦੀ ਮੋਹਰ ਦਾ ਬੋਝ ਨਹੀਂ ਪਾਉਂਦੇ। ਤਲਤ ਅਜ਼ੀਜ਼, ਵਿਨੋਦ ਸਹਿਗਲ, ਘਨਸ਼ਾਮ ਬਾਸਵਾਨੀ, ਅਸ਼ੋਕ ਖੋਸਲਾ, ਸੀਮਾ ਸ਼ਰਮਾ ਨੇ ਐਲਬਮ ਬੈਸਟ ਟੇਲੈਂਟ ਆਫ ਏਟੀਜ਼ ਵਿੱਚ ਪੇਸ਼ ਕੀਤਾ। ਉਨ੍ਹਾਂ ਦਾ ਖਿਆਲ ਹੈ ਕਿ ਪ੍ਰੇਰਕ ਜਾਂ ਸ਼ਾਗਿਰਦ ਨੂੰ ਬਿਨਾਂ ਸਹਾਰੇ ਹੀ ਅੱਗੇ ਵਧਣਾ ਚਾਹੀਦਾ ਹੈ ਤੇ ਸੰਗੀਤ ਦੀ ਕਿਸੇ ਵੀ ਵਿਧਾ ਵਿੱਚ ਕਮਾਲ ਕਰਨੀ ਚਾਹੀਦੀ ਹੈ। ਇਕ ਹੋਣਹਾਰ ਸੰਗੀਤਕਾਰ, ਧਾਰਮਿਕ ਤੇ ਸ਼ਾਸਤਰੀ ਸੰਗੀਤ, ਪੰਜਾਬੀ ਲੋਕ ਤੇ ਸੁਗਮ ਸੰਗੀਤ ਦੇ ਉਚਕੋਟੀ ਦੇ ਕਲਾਕਾਰ ਜਗਜੀਤ ਸਿੰਘ ਨੂੰ ਗ਼ਜ਼ਲ ਗਾਇਕ ਦੇ ਤੌਰ ਤੇ ਜ਼ਿਆਦਾ ਸਰਾਹਿਆ ਜਾਂਦਾ ਹੈ। ਨੇਕ ਦਿਲ ਸੰਵੇਦਨਸ਼ੀਲ ਸਮਾਜਿਕ ਸੰਸਥਾਵਾਂ ਲਈ ਦਾਨ ਦੇਣ ਵਾਲੇ ਜਗਜੀਤ ਸਿੰਘ ਇਸ ਵਰ੍ਹੇ ਸੱਤਰ ਤੋਂ ਵੱਧ ਗ਼ਜ਼ਲ ਕਨਸਰਟ ਭਾਰਤ ਤੇ ਵਿਦੇਸ਼ਾਂ ਵਿੱਚ ਕਰਨਗੇ। ਉਰਦੂ ਸ਼ਾਇਰ ਦੀਆਂ ਇਹ ਸਤਰਾਂ ਸੰਸਾਰ ਦੇ ਸਿਰਮੌਰ ਗ਼ਜ਼ਲ ਗਾਇਕ ਦੇ ਇਨਸਾਨੀ ਜਜ਼ਬੇ, ਦਰਿਆਦਿਲੀ ਅਤੇ ਸਿਰਨਾਮੇ ਦੀ ਤਰਜ਼ਮਾਨੀ ਕਰਦੀਆਂ ਹਨ- ਕਹ ਰਹਾ ਹੈ ਮੌਜ਼ੇ ਦਰਿਆ ਸੇ, ਸਮੰਦਰ ਕਾ ਸਕੂਤ (ਗਹਿਰਾਈ) ਜਿਸਮੇ ਜਿਤਨਾ ਜਰਫ (ਖ਼ਜ਼ਾਨਾ) ਹੈ, ਵੋ ਉਤਨਾ ਹੀ ਖ਼ਾਮੋਸ਼ ਹੈ।

 
Old 05-Jun-2011
jaswindersinghbaidwan
 
Re: ਗ਼ਜ਼ਲ ਸਮਰਾਟ ਜਗਜੀਤ ਸਿੰਘ

yaar ghazal de watt kadd dinda hai eh banda

 
Old 05-Jun-2011
chandigarhiya
 
Re: ਗ਼ਜ਼ਲ ਸਮਰਾਟ ਜਗਜੀਤ ਸਿੰਘ

Originally Posted by jaswindersinghbaidwan View Post
yaar ghazal de watt kadd dinda hai eh banda
sahi gal ae..........

Post New Thread  Reply

« ਭਾਰਤ ਦੀ ਪਹਿਲੀ ਇਸਤਰੀ ਸਤਿਆਗ੍ਰਹੀ | ਸੂਫ਼ੀ ਗਾਇਕੀ ਦਾ ਨਵਾਂ ਚਿਰਾਗ »
X
Quick Register
User Name:
Email:
Human Verification


UNP