UNP

ਹਮਦਰਦੀ

Go Back   UNP > Contributions > Punjabi Culture

UNP Register

 

 
Old 14-Jan-2012
MG
 
ਹਮਦਰਦੀ

ਰਾਤ ਦੇਰ ਤੱਕ ਕਣਕ
ਦੀ ਕਢਾਈ ਕਰਨ ਕਾਰਨ
ਸੁਬ੍ਹਾ ਹੀ ਆਪਣੇ ਪਿੰਡ ਕੋਲੋਂ
ਲੰਘਦੀ ਰੇਲ ਗੱਡੀ 'ਤੇ ਚੜ੍ਹਿਆ
ਰਾਜੂ ਥੱਕਿਆ ਟੁੱਟਿਆ ਹੋਇਆ
ਸੀ। ਰਾਤ ਕੀਤੀ ਸਖ਼ਤ
ਮੁਸ਼ੱਕਤ ਨਾਲ
ਉਸਦਾ ਸਾਰਾ ਸਰੀਰ ਟੁੱਟ
ਰਿਹਾ ਸੀ। ਬਾਪੂ ਦੀ ਬੁਢੇਪੇ
ਕਾਰਨ ਕੰਮ ਕਰਨ
ਦੀ ਘਟੀ ਸਮਰੱਥਾ ਕਾਰਨ
ਉਸਨੂੰ ਆਪਣੇ ਖੇਤ 'ਚ ਵੀ ਕੰਮ
ਕਰਾਉਣ ਲਈ ਨੌਕਰੀ ਤੋਂ ਇਕ
ਦਿਨ
ਦੀ ਮਿਲਦੀ ਛੁੱਟੀ ਲਾਉਣੀ
ਪੈਂਦੀ ਸੀ। ਉਸਨੂੰ ਆਪਣੇ ਬਾਪੂ
ਦੇ ਬੋਲ ਸਦਾ ਯਾਦ ਰਹਿੰਦੇ।
''ਕੋਈ ਨੀ ਪੁੱਤ ਤੂੰ ਕੰਮ
ਕਰਦਾ ਰਹਿ, ਮੈਂ ਆਪੇ ਖੇਤ
ਦਾ ਸਾਂਭੂੰ। ਪੁੱਤ ਇਹ ਨੌਕਰੀਆਂ
ਕਿਹੜੀਆਂ ਕਿਤੇ ਮਿਲਦੀਆਂ
ਨੇ।''
''ਨਹੀਂ ਬਾਪੂ ਕੋਈ ਨੀ ਤੈਥੋਂ ਕੰਮ
ਨਹੀਂ ਹੁੰਦਾ ਤਾਂ ਮੈਂ ਛੁੱਟੀ ਵਾਲੇ
ਦਿਨ ਕਰ
ਦਿਆਂਗਾ ਕਰਾਂਗਾ।'' ਉਹ
ਆਪਣੇ ਬਾਪੂ ਨੂੰ
ਭਰੋਸਾ ਦਿੰਦਾ ਪਰ ਬਾਪੂ ਖੇਤ
'ਚ ਉਸਨੂੰ ਲਾਉਣ ਦੀ ਬਜਾਇ
ਆਪਣੀ ਨੌਕਰੀ ਵੱਲ ਧਿਆਨ ਦੇਣ
ਲਈ ਕਹਿੰਦਾ।
ਨੌਕਰੀ ਕਿਹੜੀ ਉਸਦੀ
ਨਜ਼ਦੀਕੀ ਸੀ, ਉਹ ਉਹਦੇ
ਪਿੰਡ ਤੋਂ ਕਰੀਬ 200
ਕਿਲੋਮੀਟਰ ਦੀ ਵਾਟ 'ਤੇ
ਸੀ। ਉਹ ਵੀ ਇਕ ਆਰਜੀ।
ਤਨਖ਼ਾਹ ਕਰੀਬ 5000
ਹਜ਼ਾਰ, ਜਿਸ ਵਿਚ ਆਉਣ
ਜਾਣ ਦਾ ਖ਼ਰਚਾ ਤੇ ਉਥੇ
ਰਹਿਣ ਦਾ ਖਰਚ। ਬਾਪੂ ਨੂੰ
ਇੰਨੀ ਤਨਖ਼ਾਹ
ਵੀ ਚੰਗੀ ਲੱਗਦੀ। ਉਹਨੂੰ ਆਪਣੇ
ਖੇਤ ਵਾਲੀ ਜ਼ਮੀਨ
ਦਾ ਜ਼ਿਆਦਾ ਉਪਜਾਊ
ਨਾ ਹੋਣਾ ਮਾਰ ਜਾਂਦਾ। ਸਖ਼ਤ
ਮਿਹਨਤ ਦੇ ਬਾਵਜੂਦ ਵੀ ਖੇਤ
'ਚ ਖਾਣ ਵਾਸਤੇ ਕਣਕ
ਹੀ ਬਚਦੀ ਤੇ ਕੁਝ ਆੜ੍ਹਤੀਆਂ
ਕੋਲੋਂ ਲਏ ਪੈਸਿਆਂ ਦਾ ਵਿਆਜ਼
ਹੀ ਮਸਾਂ ਮੁੜਦਾ। ਇਸ
ਆਰਥਿਕ ਤੰਗੀ ਕਾਰਨ ਹੀ ਉਹ
ਰਾਜੂ ਨੂੰ ਨੌਕਰੀ 'ਤੇ ਲੱਗੇ ਰਹਿਣ
ਦੀ ਤਾਕੀਦ ਕਰਦਾ। ਉਸਨੂੰ
ਪਤਾ ਸੀ ਕਿ ਇਨ੍ਹਾਂ ਪੈਸਿਆਂ
ਨਾਲ ਹੀ ਉਹ ਹੌਲੀ-
ਹੌਲੀ ਕਰਜ਼ੇ ਦਾ ਭਾਰ ਉਤਾਰ
ਸਕਦਾ ਸੀ।
ਥਕਾਵਟ ਕਾਰਨ ਉਸ ਨੂੰ
ਪਤਾ ਹੀ ਨਾ ਲੱਗਿਆ ਕਦੋਂ
ਉਸਨੂੰ ਸੀਟ 'ਤੇ ਹੀ ਨੀਂਦ ਆ
ਗਈ। ਉਸ ਨੂੰ
ਇੰਨਾ ਵੀ ਪਤਾ ਨਹੀਂ ਲੱਗਾ ਜਦੋਂ
ਉਸ ਕੋਲ ਇਕ ਅੱਲੜ੍ਹ
ਜਿਹੀ ਔਰਤ ਬੈਠ ਗਈ।
''ਉਏ ਖੜ੍ਹਾ ਹੋ ਓਏ ਇੱਥੋਂ, ਮੈਨੂੰ
ਜ਼ਰਾ ਬੈਠਣ ਦੇ।''
ਰਾਜੂ ਦੇ ਆਪਣੇ ਘਰ ਦੀ ਹਾਲਤ
ਬਾਰੇ
ਕੀਤੀ ਜਾ ਰਹੀ ਵਿਚਾਰ ਨੂੰ
ਇਕਦਮ ਕਿਸੇ ਨੇ ਹਲੂਣਿਆ।
ਉਸਨੇ ਜਦ ਅੱਖਾਂ ਖੋਲ੍ਹੀਆਂ
ਤਾਂ ਅੱਗੇ ਇਕ
ਵਿਅਕਤੀ ਪੁਲਸੀਆਂ ਵਾਲੇ
ਰੋਹਬ ਵਿਚ ਖੜ੍ਹਾ ਸੀ।
''ਬੈਠ ਜਾਓ ਸਰ ਜੀ!'' ਉਹਨੇ
ਜਲਦੀ ਜਲਦੀ ਹੀ ਉਹਨੂੰ ਨਾਲ
ਦੀ ਖਾਲੀ ਸੀਟ 'ਤੇ ਬੈਠਣ
ਦੀ ਤਾਕੀਦ ਕੀਤੀ।
''ਉਏ ਇੱਥੋਂ ਉਠ ਜਾ ਤੇ ਕਿੱਧਰੇ
ਹੋਰ ਜਾ ਬੈਠ।'' ਉਹਨੇ ਹੋਰ
ਰੋਅਬ ਨਾਲ ਕਿਹਾ।
''ਮੈਨੂੰ ਨੀਂਦ ਆ ਰਹੀ ਏ, ਮੈਨੂੰ
ਕਿਰਪਾ ਕਰਕੇ ਸੌਣ ਦਿਉ।''
ਉਸਨੇ ਨਰਮੀ ਨਾਲ ਕਿਹਾ।
ਉਹ ਵਿਅਕਤੀ ਉਸਨੂੰ
ਅੱਖਾਂ ਕੱਢਦਾ ਹੋਇਆ
ਘੂਰਦਾ ਬੋਲਿਆ, ''ਸਾਲਿਆ
ਉਠਦੈਂ ਕਿ ਨਹੀਂ...?'' ਤਾਂ ਫਿਰ
ਉਸਨੇ ਵੀ ਅੱਗੋਂ ਕਿਹਾ, ''ਮੈਂ ਸਰ
ਆਪਣੀ ਸੀਟ 'ਤੇ ਬੈਠਾ ਹਾਂ,
ਤੁਹਾਨੂੰ ਕੀ ਪ੍ਰੋਬਲਮ ਹੈ।''
''ਉਹੇ ਤੂੰ ਮੇਰੀ ਘਰਵਾਲੀ ਨਾਲ
ਬੈਠਾ ਏ ਪਤੰਦਰਾ, ਉਠਦੈ
ਜਾਂ ਫਿਰ...!'' ਉਸਨੇ
ਆਪਣਾ ਹੱਥ ਉਲਾਰਿਆ।
ਇੰਨੇ ਚਿਰ ਨੂੰ ਉਸ ਡੱਬੇ ਨੂੰ ਬੈਠਦੇ
ਉਸਦੇ ਸਹਿ ਯਾਤਰੀ ਸਾਰੇ ਉਠ
ਖੜ੍ਹੇ ਹੋਏ ਤੇ ਉਸ ਵਿਅਕਤੀ ਤੇ
ਰਾਜੂ ਵੱਲ ਦੇਖਣ ਲੱਗੇ।
''ਚੱਲ ਉਹੇ ਚੁੱਕ ਆਪਣਾ ਸਮਾਨ,
ਦੌੜ ਜਾ।'' ਉਹਨੇ ਰਾਜੂ ਨੂੰ
ਬਾਹੋਂ ਪਕੜਦਿਆਂ ਕਿਹਾ।
''ਉਹੇ ਕੰਜਰਾ ਤੈਨੂੰ ਕੀ ਹੋਇਐ,
ਮੁੰਡੇ ਨੂੰ ਕਾਹਤੋਂ ਪਕੜਦੈਂ।'' ਇਕ
ਔਰਤ ਜੋ ਲੰਮ-ਸਲੰਮੀ ਤੇ
ਰੋਹਬਦਾਰ ਸੀ, ਨੇ ਉਸਨੂੰ ਆ
ਰੋਕਿਆ।
''ਸਾਲਾ ਮੇਰੀ ਜਨਾਨੀ ਕੋਲ
ਬੈਠੈ ਮੈਂ ਇਹਦੇ ਨਾਲ ਗੱਲ
ਕਰਨੀ ਆ।'' ਉਸਨੇ ਬੜੇ ਉੱਚੇ
ਸੁਰ ਨਾਲ ਕਿਹਾ।
''ਕੰਜਰਾ ਤੇਰੀ ਜਨਾਨੀ ਏ
ਤਾਂ ਆਪਣੇ ਘਰ ਜਾ ਕੇ ਗੱਲ ਕਰ,
ਆਪਣੀ ਸ਼ਕਲ ਤਾਂ ਵੇਖ। ਇਹ
ਵੀਹ ਸਾਲ ਤੇ ਤੂੰ
ਚਾਲੀ ਦਾ ਕੰਜਰਾ, ਇਹ
ਕਾਹਦਾ ਮੇਲ ਹੋਇਆ।'' ਉਸ
ਔਰਤ ਨੇ ਉਸ ਵਿਅਕਤੀ ਨੂੰ
ਚੰਗੀ ਤਰ੍ਹਾਂ ਝੰਜੋੜਿਆ।
''ਹਟ ਜਾ ਮਾਰੂੰ ਤੇਰੇ ਦੋ ਚਪੇੜਾਂ,
ਸਾਲੀ ਬਣਦੀ ਹਾਂ ਇਹਦੀ
ਮਾਂ।'' ਉਸ ਵਿਅਕਤੀ ਨੇ
ਕਿਹਾ।
''ਮਾਂ ਇਹਦੀ ਵੀ ਕੋਈ ਹੋਊ, ਇਹ
ਵੀ ਮੇਰੇ ਪੁੱਤਾਂ ਵਰਗਾ ਈ ਐ।''
ਔਰਤ ਉੱਚੀ ਬੋਲੀ।
ਇੰਨੇ ਨੂੰ ਸਾਰੇ ਡੱਬੇ ਦੀਆਂ
ਸਵਾਰੀਆਂ ਇਕੱਠੀਆਂ ਹੋ ਗਈਆਂ ਤੇ
ਉਸ ਵਿਅਕਤੀ ਨੂੰ
ਫਟਕਾਰਾਂ ਪੈਣ ਲੱਗੀਆਂ। ਕੋਈ
ਕਹਿ ਰਿਹਾ ਸੀ 'ਇਸ ਮੁੰਡੇ
ਦਾ ਕੀ ਕਸੂਰ ਇਹ
ਤਾਂ ਆਪਣੀ ਸੀਟ 'ਤੇ ਬੈਠਿਆ
ਸੀ'। ਕੋਈ 'ਇਹ ਵੱਡੇ ਲੋਕ ਕਿਸੇ
ਨੂੰ ਸਮਝਦੇ ਹੀ ਨਹੀਂ ਕੁਝ' ਤੇ
ਕੋਈ ਉਸ ਨੂੰ ਮਨ ਵਿਚ
ਗਾਲ੍ਹਾਂ ਦੇ ਰਿਹਾ ਸੀ। ਕੁਝ
ਸਵਾਰੀਆਂ ਨੇ ਰਾਜੂ ਦੀ ਆ ਕੇ
ਹੌਸਲਾ ਅਫ਼ਜਾਈ ਵੀ ਕੀਤੀ ਤੇ
ਨਿਸਚਿੰਤ ਹੋ ਕੇ ਰਹਿਣ ਲਈ
ਕਿਹਾ।
ਉਹ ਔਰਤ ਉਹਦੇ ਨਾਲ ਆ
ਬੈਠੀ। ਉਹਨੇ ਬੜੇ ਪਿਆਰ ਨਾਲ
ਰਾਜੂ ਨੂੰ ਦੇਖਿਆ ਤੇ ਕਿਹਾ,
''ਕੋਈ ਗੱਲ ਨਹੀਂ ਪੁੱਤਰਾ, ਇਹੋ
ਜਿਹਿਆਂ ਨੂੰ ਮੈਂ
ਬਖ਼ਸ਼ਦੀ ਨਹੀਂ।''
ਇੰਨੇ ਨੂੰ ਅਗਲੇ ਸਟੇਸ਼ਨ ਤੋਂ ਕੁਝ
ਪੁਲਸੀਏ ਉਸੇ ਡੱਬੇ 'ਚ ਸਵਾਰ
ਹੋਏ ਤਾਂ ਉਸ ਔਰਤ ਨੇ ਰਾਜੂ
ਨਾਲ ਹੋਈ ਬਦਸਲੂਕੀ ਬਾਰੇ
ਉਨ੍ਹਾਂ ਨੂੰ ਦੱਸਿਆ।
ਉਨ੍ਹਾਂ ਵੀ ਉਸ
ਵਿਅਕਤੀ ਨਾਲ ਗੱਲਬਾਤ
ਕੀਤੀ। ਉਸਨੇ ਵਿਅਕਤੀ ਨੇ
ਆਪਣੀ ਹੈਸੀਅਤ ਬਾਰੇ
ਉਨ੍ਹਾਂ ਨੂੰ ਦੱਸਿਆ ਵੀ। ਜਿਸ
ਉਪਰੰਤ ਉਹ ਰਾਜੂ ਨਾਲ
ਹਮਦਰਦੀ ਕਰਦੇ ਹੋਏ ਅਗਲੇ
ਸਟੇਸ਼ਨ 'ਤੇ ਉਤਰ ਗਏ।
ਅਜੇ ਗੱਡੀ ਇਕ ਹੋਰ ਸਟੇਸ਼ਨ
ਹੀ ਲੰਘੀ ਸੀ ਕਿ ਅਚਾਨਕ
ਇਕ ਟਿਕਟ ਚੈਕਰ ਉਸੇ ਡੱਬੇ
ਵਿਚ ਚੜ੍ਹਿਆ। ਉਸਨੇ
ਟਿਕਟਾਂ ਦੀ ਚੈਕਿੰਗ ਕੀਤੀ।
ਸਾਰਿਆਂ ਯਾਤਰੀਆਂ ਨੇ ਆਪੋ-
ਆਪਣੀਆਂ ਟਿਕਟਾਂ ਚੈੱਕ
ਕਰਵਾਈਆਂ। ਜਦੋਂ ਉਸ ਔਰਤ
ਦੀ ਵਾਰੀ ਆਈ ਤਾਂ ਉਸਨੇ
ਆਪਣਾ ਪਰਸ ਤੇ
ਜੇਬਾਂ ਫਰੋਲਣੀਆਂ ਸ਼ੁਰੂ ਕਰ
ਦਿੱਤੀਆਂ ਪਰ ਉਸਨੂੰ
ਆਪਣੀ ਟਿਕਟ ਕਿਤੋਂ
ਵੀ ਨਾ ਮਿਲੀ।
''ਬੀਬਾ ਟਿਕਟ ਚੈੱਕ
ਕਰਵਾਓ।'' ਟਿਕਟ ਚੈਕਰ ਨੇ
ਉਸਨੂੰ ਕਿਹਾ।
''ਮੇਰੇ ਕੋਲੋਂ ਟਿਕਟ ਗੁਆਚ ਗਈ
ਏ।'' ਔਰਤ ਨੇ ਹਲੀਮੀ ਨਾਲ
ਜੁਆਬ ਦਿੱਤਾ।
''ਮੈਂ ਇਸ 'ਚ ਕੁਝ ਨਹੀਂ ਕਰ
ਸਕਦਾ, ਮੈਨੂੰ ਟਿਕਟ ਚੈਕ
ਕਰਵਾਉ।'' ਚੈਕਰ ਨੇ ਉਸਨੂੰ
ਸਖ਼ਤੀ ਨਾਲ ਕਿਹਾ।
ਥੋੜ੍ਹੀ ਦੂਰ ਹੀ ਖੜ੍ਹਾ ਉਹ
ਵਿਅਕਤੀ ਹੁਣ ਰਾਜੂ ਤੇ ਉਸ
ਔਰਤ ਵੱਲ ਹੀ ਘੂਰ
ਰਿਹਾ ਸੀ। ਰਾਜੂ ਨੂੰ ਲੱਗਿਆ
ਕਿ ਸ਼ਾਇਦ ਉਸਨੇ ਹੀ ਇਸ
ਚੈਕਰ ਨੂੰ ਉਸ ਨਾਲ ਇਹੋ
ਜਿਹਾ ਸਲੂਕ ਕਰਨ ਲਈ
ਕਿਹਾ ਹੈ।
ਇਸ ਉਪਰੰਤ ਉਸ ਔਰਤ ਨੇ ਉਸਨੂੰ
ਰਾਜੂ ਨਾਲ
ਬੀਤੀ ਘਟਨਾ ਬਾਰੇ ਦੱਸਿਆ ਤੇ
ਕਿਹਾ ਕਿ ਇਸ ਵੇਲੇ
ਮੇਰੀ ਟਿਕਟ ਕਿਧਰੇ ਡਿੱਗ ਪਈ
ਹੈ। ਰਾਜੂ ਦੇ ਉਸਦੇ
ਹੱਥੀਂ ਟਿਕਟ
ਪਹਿਲਾਂ ਦੇਖੀ ਹੋਣ ਕਾਰਨ
ਉਹਨੇ ਵੀ ਉਸ ਔਰਤ
ਦੀ ਹਾਮੀ ਭਰੀ। ਇਸ ਉਪਰੰਤ
ਕੁਝ ਯਾਤਰੀਆਂ ਨੇ ਉਸ ਕੋਲ
ਟਿਕਟ ਹੋਣ ਦੀ ਹਾਮੀ ਭਰੀ।
ਕੁਝ ਚਿਰ ਝਗੜਨ ਤੋਂ ਬਾਅਦ
ਟਿਕਟ ਚੈਕਰ ਅੱਗੇ ਵਧ ਗਿਆ।
ਜਦ ਰਾਜੂ ਨੇ ਉਸ
ਵਿਅਕਤੀ ਵੱਲ ਵੇਖਿਆ ਤਾਂ ਉਹ
ਹੁਣ ਮਾਯੂਸ ਖੜ੍ਹਾ ਸੀ। ਇੰਨੇ
ਚਿਰ ਨੂੰ ਗੱਡੀ ਸ਼ਹਿਰ ਦੇ
ਸਟੇਸ਼ਨ 'ਤੇ ਪਹੁੰਚ ਗਈ। ਉਥੇ
ਰਾਜੂ ਉਤਰਿਆ ਤੇ ਉਹ
ਵਿਅਕਤੀ ਵੀ। ਰਾਜੂ ਨੂੰ ਡਰ
ਸੀ ਕਿ ਸ਼ਾਇਦ ਉਹ
ਵਿਅਕਤੀ ਉਸ ਨੂੰ ਨੁਕਸਾਨ
ਪਹੁੰਚਾਏ ਇਸ ਲਈ ਉਹ ਜਲਦੀ-
ਜਲਦੀ ਨਾਲ ਭੀੜ 'ਚ ਗੁੰਮ ਹੋ
ਗਿਆ ਤੇ ਥੋੜ੍ਹੀ ਅੱਗੇ ਜਾ ਕੇ ਚੋਰ
ਨਜ਼ਰੀਂ ਉਸ ਵਿਅਕਤੀ ਨੂੰ ਵੇਖਣ
ਲੱਗਾ।
ਉਹ ਵਿਅਕਤੀ ਹੁਣ ਉਸ ਅੱਲੜ੍ਹ
ਜਨਾਨੀ ਨਾਲ
ਖੜ੍ਹਾ ਗੱਲਾਂ ਕਰ
ਰਿਹਾ ਸੀ ਤੇ ਉਹ
ਜਨਾਨੀ ਉਸ ਨੂੰ ਵਾਰ-ਵਾਰ
ਰੇਲ ਗੱਡੀ 'ਚ ਹੋਈ
ਬਦਤਮੀਜ਼ੀ ਕਾਰਨ ਉਸ ਨਾਲ
ਜਾਣ ਤੋਂ
ਕੰਨੀ ਕਤਰਾ ਰਹੀ ਸੀ। ਉਸਨੂੰ
ਉਸ ਮਾਂ ਵਰਗੀ ਔਰਤ ਦੀ ਅੱਖ
ਬਿਲਕੁਲ ਸਹੀ ਜਾਪੀ ਜੋ ਉਸ
ਵਿਅਕਤੀ ਦੇ ਨਾਲ ਆਈ
ਜਨਾਨੀ ਨੂੰ ਪਰਾਈ
ਜਨਾਨੀ ਕਹਿ ਰਹੀ ਸੀ।
ਉਸਨੇ ਸੋਚਿਆ ਜੇਕਰ ਅੱਜ ਇਸ
ਮਾਂ ਵਰਗੀ ਔਰਤ ਤੇ ਨਾਲ ਦੇ
ਯਾਤਰੀਆਂ ਦੀ ਹਮਦਰਦੀ ਮੇਰੇ
ਨਾਲ ਨਾ ਰਲਦੀ ਤਾਂ ਸ਼ਾਇਦ
ਅੱਜ ਉਹ ਵਿਅਕਤੀ ਮੇਰੇ ਨਾਲ
ਕੀ ਕਰਦਾ।

 
Old 15-Jan-2012
Mandeep Kaur Guraya
 
Re: ਹਮਦਰਦੀ

really nice ..

Post New Thread  Reply

« ਦੁੱਖ | ਕਰਜ਼ਾ ਮੁਕਤੀ »
X
Quick Register
User Name:
Email:
Human Verification


UNP