ਸੱਚੀ ਭੁੱਖ

Mandeep Kaur Guraya

MAIN JATTI PUNJAB DI ..
ਗੱਲ ਪੁਰਾਣੇ ਸਮੇਂ ਦੀ ਹੈ। ਅਰਬ ਦੇਸ਼ ਵਿੱਚ ਇੱਕ ਵਪਾਰੀ ਰਹਿੰਦਾ ਸੀ ਜੋ ਕਾਫੀ ਬਹੁਮੁੱਲੀਆਂ ਵਸਤਾਂ ਖਰੀਦ ਕੇ ਦੂਰ-ਦੁਰਾਡੇ ਨਗਰਾਂ ਵਿਚ ਵੇਚਿਆ ਕਰਦਾ ਸੀ। ਇਸ ਕਰਕੇ ਉਹ ਖੁਦ ਵੀ ਬਹੁਤ ਅਮੀਰ ਸੀ ਪਰ ਫਿਰ ਵੀ ਉਹ ਸੰਤੁਸ਼ਟ ਨਹੀਂ ਸੀ। ਉਸਨੂੰ ਹਮੇਸ਼ਾ ਪੈਸੇ ਦੀ ਚਿੰਤਾ ਲੱਗੀ ਰਹਿੰਦੀ ਸੀ।
ਇੱਕ ਵਾਰੀ ਉਹ ਵਪਾਰ ਕਰਨ ਲਾਗਲੇ ਨਗਰਾਂ ਵੱਲ ਚੱਲ ਪਿਆ। ਰਸਤੇ ਵਿੱਚ ਇੱਕ ਘੋਰ ਜੰਗਲ ਪੈਂਦਾ ਸੀ। ਜੰਗਲ ਵਿਚ ਉਹ ਰਸਤਾ ਭੁੱਲ ਗਿਆ। ਭਟਕਦੇ ਹੋਏ ਉਸਨੂੰ ਉਜਾੜ ਜਿਹੇ ਵਿੱਚ ਇੱਕ ਝੁੱਗੀ ਦਿਖਾਈ ਦਿੱਤੀ। ਉਹ ਨਿਰਾਸ਼ ਹੋਇਆ ਝੁੱਗੀ ਵੱਲ ਚੱਲਪਿਆ।
ਝੁੱਗੀ ਇੱਕ ਲੱਕੜਹਾਰੇ ਤੇ ਉਸਦੀ ਪਤਨੀ ਦੀ ਸੀ। ਉਹ ਲੱਕੜੀ ਕੱਟ ਕੇ ਨਗਰ ਵਿਚ ਵੇਚਦਾ ਤੇ ਜੋ ਕੁਝ ਵੀ ਮਿਲਦਾ,ਉਸੇ ਵਿੱਚ ਦੋਵੇ ਜੀਅ ਖੁਸ਼ੀ-ਖੁਸ਼ੀ ਗੁਜ਼ਾਰਾ ਕਰ ਲੈਂਦੇ। ਉਨ੍ਹਾਂ ਨੇ ਵਪਾਰੀ ਨੂੰ ਥੋੜ੍ਹੀ ਜਿਹੀ ਸਬਜ਼ੀ ਅਤੇ ਦੋ ਰੋਟੀਆਂ ਦਿੱਤੀਆਂ ਤੇਖੁਦ ਭੁੱਖੇ ਹੀ ਸਾਰ ਲਿਆ।ਂ ਵਪਾਰੀ ਨੇ ਦੇਖਿਆ ਕਿ ਗਰੀਬੀ ਦੇ ਬਾਵਜੂਦ ਉਨ੍ਹਾਂ ਦੇ ਚਿਹਰਿਆਂ ਤੇ ਦੁੱਖਾਂ ਦੀ ਕੋਈ ਝਲਕ ਵੀ ਨਹੀਂ਼ ਸੀ। ਜਦ ਉਸਨੇ ਇਸ ਦਾ ਕਾਰਨ ਪੁੱਛਿਆ ਤਾਂ ਲੱਕੜਹਾਰੇ ਦੀ ਪਤਨੀ ਬੜੇ ਸਹਿਜ ਨਾਲ ਕਿਹਾ,ਉਜਿੰਨਾਂ ਸੁੱਖ ਤੇ ਖੁਸ਼ੀ ਕਿਸੇ ਨੂੰ ਕੁਝ ਦੇਣ ਵਿੱਚ ਹੈ ਉਨਾਂ ਲੈਣ ਵਿੱਚ ਨਹੀਂ।એਗਰੀਬ ਔਰਤ ਦੇ ਇਹ ਸ਼ਬਦ ਵਪਾਰੀ ਦੀ ਅੰਦਰ-ਆਤਮਾ ਨੂੰ ਛੂਹ ਗਏ। ਅਗਲੇ ਸਵੇਰੇ ਲੱਕੜਹਾਰੇ ਨੇ ਵਪਾਰੀ ਨੂੰ ਜੰਗਲ ਪਾਰ ਕਰਾ ਦਿੱਤਾ।
ਵਪਾਰੀ ਨੇ ਆਪਣਾ ਧਨ ਗਰੀਬਾਂ ਨੂੰ ਦਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਖੁਸ਼ੀ-ਖੁਸ਼ੀ ਰਹਿਣ ਲੱਗਿਆ। ਅਸਲ ਵਿਚ ਉਸ ਨੂੰ ਸਮਝ ਆ ਗਈ ਸੀ ਕਿ ਪੈਸਾ ਤਨ ਦੀ ਭੁੱਖ ਮਿਟਾ ਸਕਦਾ ਹੈ ਰੂਹ ਦੀ ਨਹੀਂ ਤੇ ਗਰੀਬਾਂ ਨੂੰ ਦਾਨ ਕਰਕੇ ਉਹ ਪੈਸੇ ਦੀ ਸਹੀ ਵਰਤੋਂ ਕਰ ਸਕਦਾ ਹੈ। ਉਹ ਸਮਝ ਗਿਆ ਕਿ ਇਹੀ ਉਸਦੀ ਰੂਹ ਦੀ ਭੁੱਖ ਵੀ ਹੈ।
ਜਿਹੜਾ ਪੈਸਾ ਉਸਨੂੰ ਇੱਕ ਪਲ ਦੀ ਖੁਸ਼ੀ ਨਾ ਦੇ ਸਕਿਆ ਉਸੇ ਪੈਸੇ ਦੀ ਸਹੀ ਵਰਤੋਂ ਕਰਕੇ ਵਪਾਰੀ ਹਜ਼ਾਰਾਂ ਗਰੀਬਾਂ ਦਾ ਮਸੀਹਾ ਬਣ ਗਿਆ।
 
Top