'ਸੋਹਣੇ ਹੱਥ

Yaar Punjabi

Prime VIP
ਅੱਜ ਵੀ ਹਰ ਰੋਜ਼ ਦੀ ਤਰਾਂ ਪ੍ਰੀਤ 'ਕਾਲਜ਼ ਜਾਣ ਤੌ ਪਹਿਲਾ ਆਪਣੇ 'ਘਰ ਤੇ 'ਹਵੇਲੀ ਦਾ ਸਾਰਾ ਕੰਮ ਖਤਮ ਕਰ ਚੁੱਕੀ ਸੀ। 'ਮਾਂ ਦੇ ਬਿਮਾਰ ਹੋਣ ਕਾਰਨ ਘਰ ਦੀ ਸਾਰੀ ਜਿੰਮੇਵਾਰੀ ਪ੍ਰੀਤ ਉੱਪਰ ਆ ਗਈ ਸੀ। ਪਰ ਪ੍ਰੀਤ ਵੀ ਆਪਣੇ ,ਭੈਣ ਭਰਾਵਾ ਨੂੰ ਤੇ ਮਾਂ-ਬਾਪ ਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀ ਦਿੰਦੀ ਸੀ। ਕਿਉਕਿ ਉਸਨੇ ਇੰਨੇ ਸੁੱਚਜੇ ਢੰਗ ਨਾਲ ਸਾਰਾ 'ਕੰਮ-ਕਾਜ਼ ਜੋ ਸਾਭਿਆ ਹੋਇਆ ਸੀ।

ਅੱਜ ਜਦੋ ਉਹ ਕਾਲਜ ਪੁੱਜੀ ਤਾਂ ਉਸ ਨੂੰ ਪਤਾ ਚੱਲਿਆ ਕਿ ਅੱਜ ਉਸਦੇ ਕਾਲਜ ਵਿੱਚ 'ਸੋਹਣੇ ਹੱਥਾ ਦਾ competition ਹੋਣ ਜਾ ਰਿਹਾ ਹੈ' ਕਾਲਜ ਵਿੱਚੋ ਜਿਸ ਕੁੜੀ ਦੇ ਹੱਥ ਜਿਆਦਾ ਸੋਹਣੇ ਹੋਣਗੇ, ਉਸਨੂੰ ਇਨਾਮ ਵੀ ਮਿਲੇਗਾ।

ਸਾਰੀਆ ਕੁੜੀਆ ਅੱਜ ਆਪਣੇ ਸੋਹਣੇ-ਸੋਹਣੇ ਹੱਥਾ ਨੂੰ ਵੇਖ ਖੁਸ਼ ਹੋ ਰਹੀਆ ਸੀ' ਤੇ ਆਪਣੀ ਕਿਸਮਤ ਅਜਮਾਉਣ ਲਈ ਵੀ ਉਤਸ਼ਾਹਿਤ ਸਨ।

'ਜਦੋ ਪ੍ਰੀਤ ਨੇ ਆਪਣੇ ਹੱਥ ਦੇਖੇ ਉਹ ਕੰਮ ਕਰ-ਕਰ ਕਿ ਫੱਟੇ ਹੋਏ ਸੀ,ਉਹ ਥੋੜੀ ਉਦਾਸ ਹੋ ਗਈ ਕਿ ਉਸਦੇ ਹੱਥ ਬਾਕੀ ਕੁੜੀਆ ਵਰਗੇ ਸੋਹਣੇ ਨਹੀ'। competition ਸ਼ੁਰੂ ਹੋ ਗਿਆ ਹੁਣ 'ਪ੍ਰਿੰਸੀਪਲ' ਵਾਰੋ ਵਾਰੀ ਕੁੜੀਆ ਦੇ ਹੱਥ ਦੇਖ ਰਹਿਆ ਸੀ। ਜਦੋ ਪ੍ਰੀਤ ਦੀ ਵਾਰੀ ਅਖੀਰ ਵਿੱਚ ਆਈ ਤਾਂ ਉਹ ਆਪਣੇ ਹੱਥ ਚੁੰਨੀ ਹੇਠਾ ਛੁੱਪਾ ਰਹੀ ਸੀ।

[URL="

[/URL]
ਉਹਨਾ ਦੇ ਕਹਿਣ ਤੇ ਪ੍ਰੀਤ ਨੇ ਚੁੰਨੀ ਨੂੰ ਪਰਾ ਕੀਤਾ ਤੇ 'ਪਿ੍ੰਸੀਪਲ ਨੇ ਉਸਦੇ ਹੱਥ ਦੇਖੇ ਤੇ 'ਖੁਸ਼ ਹੋ ਕੇ ਬੋਲਿਆ "ਮਿਲ ਗਏ ਸੋਹਣੇ ਹੱਥ ਜਿੰਨਾ ਦੀ ਸਾਨੂੰ ਤਲਾਸ਼ ਸੀ"। ਕੰਮ ਕਰਨ ਵਾਲੇ ਮਿਹਨਤੀ ਹੱਥ "ਪ੍ਰੀਤ ਇਹ ਸਭ ਸੁਣ ਕਿ ਹੈਰਾਨ ਰਹਿ ਗਈ "।

"ਦੋਸਤੋ ਕੁੜੀ ਹੋਵੇ ਭਾਵੇ ਮੁੰਡਾ ਦੋਵਾ ਲਈ ਹੀ 'ਸੁਹੱਪਣ ਉਹ ਨਹੀ ਜਿਹੜਾ ਅਸੀ ਸ਼ੀਸ਼ੇ ਮੂਹਰੇ ਖੜ ਕਿ ਆਪਣੀ ਸੂਰਤ ਦੇਖਦੇ ਰਹਿੰਦੇ ਹਾਂ, ਜਾਂ ਆਪਣੇ ਕੋਮਲ ਤੇ ਕੂਲੇ ਜਿਹੇ ਹੱਥ ਵੇਖ ਖੁਸ਼ ਹੰੁਦੇ ਰਹਿੰਦੇ ਹਾਂ"

"ਅਸਲੀ ਸੁਹੱਪਣ ਸਾਡੇ ਵਿੱਚ ਜੋ ਗੁਣ ਹਨ ਉਹ ਹੈ। ਸਾਡੇ ਹੱਥਾ ਵਿੱਚ ਕੰਮ ਕਰਨ ਦਾ ਜੋ "ਸੁਚੱਜ ਹੈ,' ਤੇ ਹਰ ਕੰਮ ਸਿੱਖਣ ਦਾ ਗੁਣ ਹੀ ਸਾਡੇ ਲਈ ਸਭ ਤੌ ਵੱਡਾ 'ਸੁਹੱਪਣ ਹੈ"
 
U

userid97899

Guest
Bilkul sohne shakal chatni je roti banoni aundi nah hove , ghar da kam kudi kare ya munda koi farak nhi apni soch ucchi rakhni cahidi , ju banda darda , sangda ohi kamzab nhi hunda [emoji4]
 
Top