UNP

ਸੁਹਾਗਣ ਦਾ ਗੀਤ

Go Back   UNP > Contributions > Punjabi Culture

UNP Register

 

 
Old 28-Jan-2011
AashakPuria
 
ਸੁਹਾਗਣ ਦਾ ਗੀਤ

ਸੁਹਾਗਣ ਦਾ ਗੀਤ

ਪਹਿਨਕੇ ਤੁਰਾਂ ਟਿੱਕਾ ਬਿੰਦੀ ਖੜਕਾਕੇ ਚੂੜਾ ਲਾਲ
ਹੈਰਾਨ ਹੋ ਗਈਆਂ ਸਹੇਲੀਆਂ ਦੇਖਕੇ ਮੇਰਾ ਜਲਾਲ

ਮੈਨੂੰ ਕੁਆਰੀ ਨਾ ਕਹੋ ਸ਼ਰਮ ਮੈਨੂੰ ਆਉਂਦੀ
ਘਰੋਂ ਜਿਹੜੀ ਨਾ ਨਿੱਕਲੇ ਕੁਆਰੀ ਉਹ ਕਹਾਉਂਦੀ
ਦਿਨ ਨੂੰ ਮੈਂ ਛਿਪਦੀ ਤਾਰੇ ਛਾਂਵੀਂ ਜਲਦੀ
ਪੰਜੇਬ ਦੇ ਘੁੰਗਰੂਆਂ ਨਾਲ ਵਗਦੇ ਦਰਿਆ ਠੱਲਦੀ
ਬਾਲਮ ਦੇ ਮੋਢੇ ਲੱਗਕੇ ਮੈਂ ਦਿਖਾਉਂਦੀ ਕਮਾਲ

ਵਿਧਵਾ ਆਖੋ ਨਾ ਮੈਨੂੰ ਉਮਰ ਅਜੇ ਥੋੜੀ
ਮਾਹੀ ਕਿਸੇ ਹਨੇਰੇ ਸਵੇਰੇ ਚੜ੍ਹ ਆਵੇਗਾ ਘੋੜੀ
ਦੂਸਰੇ ਕਦੋਂ ਘੋੜੀ ਚੜ੍ਹਦੇ ਕੌਣ ਯਾਦ ਰੱਖਦੇ
ਸ਼ਹਾਦਤ ਮੇਰੀ ਸ਼ਾਦੀ ਦੀ ਸਾਰੇ ਲੋਕੀਂ ਭਰਦੇ
ਮੇਰੀ ਮਾਂਗ ਅਸਲੀ ਸਿੰਧੂਰ ਭਰਿਆ ਲਹੂ ਲਾਲ

ਸੁਹਾਗਣ ਕਹੋ ਸੰਗਦੀਆਂ ਕਿਓਂ ਮੈਂ ਸੁਹਾਗਣ ਹਾਂ
ਡੰਗਦੀ ਜੋ ਗਦਾਰਾਂ ਨੂੰ ਫਨੀਅਰ ਨਾਗਿਣ ਹਾਂ
ਇਸ਼ਕ ਮੇਰਾ ਇਨਕਲਾਬ ਹੈ ਮੌਤ ਮੇਰਾ ਮਾਹੀ
ਇਨਕਲਾਬ ਆਕੇ ਏਥੇ ਰਹੇਗਾ ਭਰੇਗਾ ਸਮਾਂ ਗਵਾਹੀ
ਸਈਓ ਨੱਚਕੇ ਦੇਸ਼ ਸਾਰੇ ਮੈਂ ਲੈਆਉਣਾ ਭੁਚਾਲ

Post New Thread  Reply

« Watno Doorh...PaRdEsI 'Te PaRdEsNa... | ਚੱਲਦੀ ਹਵਾ »
X
Quick Register
User Name:
Email:
Human Verification


UNP