ਸਾਂਝ

Mandeep Kaur Guraya

MAIN JATTI PUNJAB DI ..
ਬੀਬੀ ਜੀ ਅੱਜ ਛੋਟੂ ਨੂੰ ਮੈਂ ਸਕੂਲ ਛੱਡ ਆਵਾਂ ?
ਕਿਉਂ ਅੱਜ ਕੋਈ ਖਾਸ ਗੱਲ ਐ ?
ਜੀ ਬੀਬੀ ਜੀ ...ਅੱਜ ਨਾਲ ਦੀ ਕੋਠੀ ਦੀ ਕਮਲਾ ਵੀ ਗੁੱਡੀ ਨੂੰ ਸਕੂਲ ਛਡਨ ਜਾ ਰਹੀ ਹੈ ਤੇ ਬੜੇ ਦਿਨਾਂ ਤੋਂ ਅਸੀਂ ਮਿਲੀਆਂ ਵ ਨਹੀ | ਛੁੱਟੀ ਤਾਂ ਤੁਸੀਂ ਕੋਈ ਦਿੰਦੇ ਨਹੀ ਇੱਦਾਂ ਹੀ ਦੁਖ ਸੁਖ ਸਾਂਝੇ ਕਰ ਲਵਾਂਗੀਆਂ | ਨਾਲੇ ਤੁਹਾਡਾ ਕੰਮ ਹੋਜੂ ਨਾਲੇ ਸਾਡੀ ਗੱਲਬਾਤ | ਉਸਨੇ ਬਿਨਾ ਡਰੇ ਹਿਮਤ ਕਰਕੇ ਆਖ ਹੀ ਦਿੱਤਾ |
ਮਾਲਕਿਨ ਨੇ ਚੁੱਪ ਰਹਿ ਕੇ ਹਾਮੀ ਭਰਨਾ ਹੀ ਬਹਿਤਰ ਸਮਝਿਆ | ਉਸਨੂੰ ਦੋਵੇਂ ਨੌਕਰਾਣੀਆਂ ਦੀ ਸਾਂਝ ਤੋਂ ਆਪਣਾ ਐਸ਼ੋ ਆਰਾਮ ਗਵਾਚਦਾ ਜਾਪਣ ਲੱਗਾ |
 
Top