ਸ਼ਿਵ ਕੁਮਾਰ ਬਟਾਲਵੀ ਜੀ ਦੀ ਬਰਸੀ

ਸ਼ਿਵ ਕੁਮਾਰ ਬਟਾਲਵੀ ਜੀ ਦੀ ਬਰਸੀ
ਜਿਥੇ ਸ਼ਿਵ ਦਿਆਂ ਗੀਤਾਂ ਨੇ ਸ਼ਿਵ ਨੂੰ ਜਿਊਂਦੇ ਜੀਅ ਅਮਰ ਕੀਤਾ, ਉਥੇ ਗਾਇਕਾਂ ਨੇ ਸ਼ਿਵ ਦੇ ਗੀਤਾਂ ਨੂੰ ਅਮਰ ਕਰ ਦਿੱਤਾ। ਸ਼ਿਵ ਦੇ ਲਿਖੇ ਗੀਤ ਪੰਜਾਬ ਤੋਂ ਇਲਾਵਾ, ਪਾਕਿਸਤਾਨ ਅਤੇ ਮੁੰਬਈ ਦੇ ਕਈ ਉੱਘੇ ਗਾਇਕਾਂ ਨੇ ਬਾਖੂਬੀ ਗਾਏ। ਸ਼ਿਵ ਨੂੰ ਭਾਵੇਂ ਬਿਰਹਾ ਦਾ ਕਵੀ ਦੱਸਿਆ ਜਾਂਦਾ ਹੈ ਪਰੰਤੂ ਯਾਰਾਂ-ਦੋਸਤਾਂ ਵਿਚ ਬੈਠ ਕੇ ਲਤੀਫ ਗੋਈ ਦੇ ਸਮੇਂ ਉਹ ਹੱਸ-ਹੱਸ ਕੇ ਦੂਹਰਾ ਹੋ ਜਾਂਦਾ ਸੀ। ਆਪਣੀ ਮੌਤ ਤੋਂ ਤਿੰਨ ਸਾਲ ਪਹਿਲਾਂ ਬੀ.ਬੀ.ਸੀ. ਲੰਦਨ ਨੂੰ ਦਿੱਤੇ ਇਕ ਇੰਟਰਵਿਊ ਵਿਚ ਉਸ ਨੇ ਆਪਣੇ ਨਿੱਜੀ ਫਲਸਫੇ ਨੂੰ ਕੁਝ ਇਸ ਤਰ੍ਹਾਂ ਬਿਆਨਿਆ :
'ਕਵਿਤਾ ਹਾਦਸੇ ਤੋਂ ਪੈਦਾ ਨਹੀਂ ਹੁੰਦੀ। ਕੁਝ ਲੋਕਾਂ ਦਾ ਖਿਆਲ ਹੈ ਕਿ ਸ਼ਾਇਦ ਕਵਿਤਾ ਮੁਹੱਬਤ ਤੋਂ ਪੈਦਾ ਹੁੰਦੀ ਹੈ। ਕੁਝ ਲੋਕਾਂ ਦਾ ਖਿਆਲ ਹੈ ਕਿ ਕਵਿਤਾ, ਜਦੋਂ ਜ਼ਿੰਦਗੀ ਵਿਚ ਉਦਾਸੀ ਹੋਵੇ, ਤਦ ਪੈਦਾ ਹੁੰਦੀ ਹੈ। ਮੇਰਾ ਖਿਆਲ ਹੈ ਕਿ ਮੇਰੇ ਵਿਚ ਜੋ ਕਵਿਤਾ ਪੈਦਾ ਹੋਈ, ਉਸ ਵਿਚ ਸਭ ਕੁਝ ਸੀ। ਹਿੰਦੁਸਤਾਨੀ ਜ਼ਿੰਦਗੀ ਸ਼੍ਰੇਣੀਆਂ ਵਿਚ ਵੰਡੀ ਹੋਈ ਹੈ, ਕੋਈ ਲੋਅਰ ਮਿਡਲ ਕਲਾਸ ਦਾ ਹੈ, ਕੋਈ ਮਿਡਲ ਕਲਾਸ ਦਾ ਹੈ, ਉਨ੍ਹਾਂ ਦਾ ਆਪਣਾ ਦੁਖਾਂਤ ਹੈ। ਹਰ ਆਦਮੀ, ਹਰ ਬਾਪ, ਹਰ ਮਾਂ, ਇਕ ਜੂਏ ਦੀ ਤਰ੍ਹਾਂ ਆਪਣੇ ਬੱਚੇ ਨੂੰ ਪੜ੍ਹਾਉਂਦੇ ਹਨ ਅਤੇ ਦਸ ਸਾਲ ਬਾਅਦ ਉਹ ਸੋਚਦੇ ਹਨ ਕਿ ਉਸ ਦੀ ਮੈਨੂੰ ਰਿਟਰਨ ਮਿਲੇਗੀ, ਵਾਪਸੀ ਮਿਲੇਗੀ। ਮੇਰੇ ਬਾਪ ਵੀ ਤਹਿਸੀਲਦਾਰ ਸਨ ਅਤੇ ਉਨ੍ਹਾਂ ਦਾ ਵੀ ਇਹੋ ਖ਼ਿਆਲ ਸੀ, ਮੈਨੂੰ ਨਹੀਂ ਪਤਾ ਕਿ ਮੈਂ ਸ਼ਾਇਰ ਕਿੰਝ ਬਣ ਗਿਆ। ਮੈਨੂੰ ਕਦੀ ਵੀ ਮੁਹੱਬਤ ਦੀ ਕਮੀ ਨਹੀਂ ਰਹੀ। ਹਜ਼ਾਰਾਂ ਔਰਤਾਂ ਜ਼ਿੰਦਗੀ ਵਿਚ ਆਈਆਂ, ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ। ਮੈਨੂੰ ਮੁਹੱਬਤ ਜਾਂ ਕਿਸੇ ਹੋਰ ਗੱਲ ਦਾ ਕੋਈ ਦੁੱਖ ਨਹੀਂ। ਜਿੰਨੀ ਮੁਹੱਬਤ ਮੈਨੂੰ ਮਿਲੀ ਹੈ, ਸ਼ਾਇਦ ਪੰਜਾਬ ਦੇ ਕਿਸੇ ਸ਼ਾਇਰ ਨੂੰ ਨਾ ਮਿਲੀ ਹੋਵੇ। ਮੇਰੀਆਂ ਪਹਿਲੀਆਂ ਕਵਿਤਾਵਾਂ ਤਾਂ ਸਾਰੀਆਂ ਰੁਮਾਂਟਿਕ ਹੀ ਸਨ।' ਸ਼ਿਵ ਦਾ ਇਕ ਨਜ਼ਰ ਦਾ ਪਹਿਲਾ ਅਤੇ ਇਕਤਰਫ਼ਾ ਪਿਆਰ ਭਗਵਾਨ ਨੂੰ ਪਿਆਰਾ ਹੋ ਗਿਆ ਤੇ ਦੂਜੇ ਪਿਆਰ ਨੇ ਦੇਸ਼ ਨਿਕਾਲਾ ਲੈ ਲਿਆ। ਫਿਰ ਵੀ ਸ਼ਿਵ ਨੇ ਇਕ ਕਾਮਯਾਬ ਅਤੇ ਖੁਸ਼ੀ ਭਰੀ ਸ਼ਾਦੀਸ਼ੁਦਾ ਜ਼ਿੰਦਗੀ ਮਾਣੀ।
ਲੂਣਾ ਵਾਂਗ ਹੀ ਸ਼ਿਵ ਨੇ ਆਪਣੀ ਨਜ਼ਮ 'ਗਰਭਵਤੀ' ਵਿਚ ਮਹਾਂਭਾਰਤ ਦੀ ਦਰੋਪਦੀ ਦਾ ਪੱਖ ਵੀ ਪੂਰਿਆ।
ਠੀਕ ਕਿਸੇ ਦਰੋਪਦ ਦੀ ਜਾਈ
ਪੰਜ ਪਾਂਡਵਾਂ ਨਾਲ ਵਿਆਹੀ
ਝੂਠ ਹੈ ਉਹਨੂੰ ਅਰਜੁਨ ਬਾਝੋ
ਹੋਰ ਵੀ ਸ਼ਕਲਾਂ ਲਗਦੀਆਂ ਹੋਸਣ ਚੰਗੀਆਂ!
ਸ਼ਿਵ ਤੋਂ ਪਹਿਲਾਂ ਕਿਸੇ ਵੀ ਰਿਸ਼ੀ, ਮੁਨੀ, ਸੰਤ-ਮਹਾਤਮਾ, ਦਾਰਸ਼ਨਿਕ, ਵਿਚਾਰਕ ਆਦਿ ਨੇ ਦਰੋਪਦੀ ਦੀ ਹਾਲਤ 'ਤੇ ਗ਼ੌਰ ਨਹੀਂ ਕੀਤਾ। ਅਰਜਨ ਵਲੋਂ ਸਵੰਬਰ ਵਿਚ ਪ੍ਰਾਪਤ ਵਿਆਹੁਤਾ ਦਰੋਪਦੀ ਨੂੰ ਪੰਜ ਪਾਂਡਵਾਂ ਦੀ ਪਤਨੀ ਹੋ ਕੇ ਰਹਿਣਾ ਪਿਆ। ਇਕ ਔਰਤ ਦੀ ਸਰੀਰਕ ਰਚਨਾ ਅਤੇ ਜਜ਼ਬਾਤ ਦੇ ਮੱਦੇਨਜ਼ਰ ਉਸ ਦਾ ਪੰਜ ਪਤੀਆਂ ਨਾਲ ਰਹਿਣਾ, ਕਿੰਨਾ ਕੁ ਜਾਇਜ਼ ਹੈ? ਕੀ ਇਹ ਔਰਤ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਸੀ?
ਜੇਕਰ ਪੂਰਨ ਭਗਤ ਦੇ ਪੁਰਾਤਨ ਕਿੱਸੇ ਵਿਚ ਨਾ ਵੀ ਜਾਇਆ ਜਾਵੇ ਅਤੇ ਕੇਵਲ ਸ਼ਿਵ ਦੀ 'ਲੂਣਾ' ਨੂੰ ਜ਼ਿੰਦਗੀ ਦੀ ਅਸਲੀਅਤ ਪੱਖੋਂ ਵੇਖਿਆ ਜਾਵੇ, ਤਦ ਵੀ ਸਿੱਟਾ ਇਹ ਨਿਕਲਦਾ ਹੈ ਕਿ ਸਮਾਜਿਕ ਨਾ-ਬਰਾਬਰੀ ਅਤੇ ਮਜਬੂਰੀ ਵੱਸ ਹੋਏ ਬੇਮੇਲ ਵਿਆਹਾਂ ਨਾਲ ਖੇਹ-ਖਰਾਬੀ ਹੀ ਹੁੰਦੀ ਹੈ। ਪ੍ਰਿੰਸ ਚਾਰਲਸ ਅਤੇ ਲੇਡੀ ਡਾਇਨਾ ਸਪੈਂਸਰ ਦੇ ਬੇ-ਮੇਲ ਵਿਆਹ ਦਾ ਹਸ਼ਰ ਦੁਨੀਆ ਤੋਂ ਭੁੱਲਿਆ ਹੋਇਆ ਨਹੀਂ। ਤਲਾਕ ਭਾਵੇਂ ਜ਼ਾਬਤਾ ਅਤੇ ਰਸਮੀ ਤੌਰ 'ਤੇ ਹੋਵੇ ਜਾਂ ਇਕੋ ਛੱਤ ਹੇਠਾਂ ਰਹਿੰਦੇ ਹੋਏ ਭਾਵਨਾਤਮਿਕ ਤੌਰ 'ਤੇ, ਤਲਾਕ ਲੈ ਕੇ ਵੀ ਲੋੜੀਂਦੀ ਅਤੇ ਵਾਜਬ ਰਾਹਤ ਨਹੀਂ ਮਿਲਦੀ। ਕਮਾਲ ਅਮਰੋਹੀ ਅਤੇ ਮੀਨਾ ਕੁਮਾਰੀ ਵਿਚਕਾਰ ਹੋਏ ਤਲਾਕ ਸਮੇਂ ਮੀਨਾ ਕੁਮਾਰੀ ਦੀ ਆਪਣੀ ਜ਼ਬਾਨੀ :
'ਤਲਾਕ ਤੋ ਦੇ ਰਹੇ ਹੋ ਨਜ਼ਰੇ ਕਹਿਰ ਕੇ ਸਾਥ
ਜਵਾਨੀ ਭੀ ਮੇਰੀ ਲੌਟਾ ਦੋ ਮਿਹਰ ਕੇ ਸਾਥ'
ਤਲਾਕ ਦੀ ਪੀੜਾ ਬਿਆਨ ਕਰ ਰਹੇ ਹਨ।
ਇਤਿਹਾਸ ਗਵਾਹ ਹੈ ਕਿ ਦਾਰਸ਼ਨਿਕਾਂ, ਸਮਾਜ ਸੁਧਾਰਕਾਂ, ਵਿਚਾਰਕਾਂ, ਬੁੱਧੀਜੀਵੀਆਂ ਨੂੰ ਸਮਾਜ ਨੇ ਕਦੀ ਵੀ ਬਰਦਾਸ਼ਤ ਨਹੀਂ ਕੀਤਾ। ਸ਼ਿਵ ਦੀ ਵੀ, ਉਸ ਸਮੇਂ ਦੇ ਅਖੌਤੀ ਪ੍ਰਗਤੀਸ਼ੀਲ ਕਵੀਆਂ ਨੇ ਗ਼ੈਰ-ਜ਼ਿੰਮੇਵਾਰਾਨਾ, ਬੀਮਾਰ ਅਤੇ ਨਾਗਵਾਰ ਆਲੋਚਨਾ ਕੀਤੀ। ਇਸ ਦਾ ਸ਼ਿਵ ਦੀ ਸਿਹਤ ਅਤੇ ਸੋਚ 'ਤੇ ਮਾਰੂ ਅਸਰ ਪਿਆ। ਅੱਜ ਜੋ ਮਨੁੱਖੀ ਅਧਿਕਾਰਾਂ ਅਤੇ ਔਰਤ ਨੂੰ ਖ਼ਾਸ ਹਕੂਕ ਆਦਿ ਦੀ ਗੱਲ ਹੋ ਰਹੀ ਹੈ ਇਸ ਬਾਰੇ ਸ਼ਿਵ ਕਾਫ਼ੀ ਪਹਿਲਾਂ ਹੀ ਆਪਣੀ ਵਕਾਲਤ ਕਰ ਗਿਆ।
 

JUGGY D

BACK TO BASIC
ਇਸ ਤੋਂ ਪਹਿਲਾਂ ਮੈਂ ਅੰਬਰ ਤੇ ਤਾਰਾ ਸੀ
ਫਿਰ ਦਰਿਆ ਦੇ ਕੰਡੇ ਵਾਲਾ ਰੁਖ ਬਣਿਆ
ਹਰਫਾ ਦੀ ਜਦੋ ਪੀੜ ਪਛਾਣ ਲਈ ਸੀ ਮੈਂ
ਫਿਰ ਸ਼ਿਵ ਦੀਆ ਅੱਖਾਂ ਵਿਚਲਾ ਦੁਖ ਬਣਿਆ...!!



ਪਤਾ ਨੀ ਓਹ ਫੁੱਲ ਬਣਿਆ ਜਾ ਤਾਰਾ
ਆਪ ਟੁਰ ਗਿਆ ਲਾ ਕੇ ਸਾਨੂੰ ਜੁਗਾ ਜੁਗਾ ਦਾ ਲਾਰਾ .........
 
Top