ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ

ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ
ਜੀਹਦੇ ਵਿੱਚੋਂ ਮਹਿਕ ਆਵੇ ਸੱਜਰੇ ਗੁਲਾਬ ਦੀ
ਫੁੱਲਾਂ ਨਾਲੋਂ ਕੋਮਲ ਇਹ ਜਾਈ ਪੰਜ ਆਬ ਦੀ
ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ...
ਅਸੀਂ ਹਾਂ ਪੰਜਾਬੀ ਸਾਨੂੰ ਪੰਜਾਬੀਅਤ ਦਾ ਮਾਣ ਏ
ਵਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬੀ ਸਾਡੀ ਜਾਨ ਏ
ਪੰਜਾਬੀ ਵਿੱਚ ਗਾਈਏ ਸਾਨੂੰ ਲੋੜ ਨਹੀਂਓਂ ਸਾਜ ਦੀ
ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ
 
Top