ਸਹੁੰ ਖਾਣਾ

Yaar Punjabi

Prime VIP
ਅੱਜ ੨੧ਵੀ ਸਦੀ ਚੱਲ ਰਹੀ ਆ,ਪਰ ੧੬,੧੭ ਵੀ ਸਦੀ ਦੇ ਰਿਵਾਜ ਵੀ ਇਹਦੇ ਨਾਲ ਨਾਲ ਹੀ ਚੱਲ ਰਹੇ ਨੇ,ਜਿਵੇ ਕਿ ਫੁੱਟਬਾਲ ਵਰਡ ਕੱਪ ਵੇਲੇ ਆਕਟੋਪਸ ਦੀ ਭਵਿੱਖਬਾਣੀ,ਜਾ ਕਿਸੇ ਇਨਸਾਨ ਚ ਸਹੀਦਾ ਦਾ ਨਿਵਾਸ ਹੋਣਾ ਆਦਿ,ਇਸ ਤੋ ਇਲਾਵਾ ਆਪਣੀ ਇੱਕ ਹੋਰ ਆਦਤ ਤੇ ਅੰਧਵਿਸਵਾਸ ਹੈ, ਉਹ ਹੈ ਕਿ ਗੱਲ ਗੱਲ ਤੇ ਸਹੁੰ ਖਾਣਾ, ਦਰਅਸਲ ਸਹੁੰ ਖਾਣ ਦਾ ਰਿਵਾਜ ਪੁਰਾਣੇ ਲੋਕਾ ਤੇ ਹੀ ਠੀਕ ਬੈਠਦਾ ਸੀ.ਕਿਉਕਿ ਉਹ ਬਹੁਤ ਸਿੱਧੇ ਸਾਦੇ ਤੇ ਸਾਫ ਦਿਲਾ ਦੇ ਹੁੰਦੇ ਸੀ,ਉਸ ਵਕਤ ਜੇਕਰ ਯਕੀਨ ਦਿਵਾਉਣ ਲਈ ਕੋਈ ਸਹੁੰ ਖਾਦਾ ਸੀ ਤਾ ਲੋਕਾ ਨੂੰ ਯਕੀਨ ਆ ਜਾਦਾ ਸੀ ਕਿ ਉਹ ਸੱਚ ਬੋਲ ਰਿਹਾ ਏ.ਕਿਉਕਿ ਉਸ ਵਕਤ ਲੋਕ ਗੱਲ ਗੱਲ ਤੇ ਸਹੁੰ ਨਹੀ ਸੀ ਖਾਦੇ,ਸਹੁੰਆ ਦਾ ਵੀ ਆਪਣਾ ਖਾਸ ਸਥਾਨ ਸੀ,ਪਰ ਅੱਜ ਅਸੀ ਆਪਣੇ ਆਪ ਨੂੰ ਸਾਬਿਤ ਹੀ ਕਰਨਾ ਚਾਹੁੰਦੇ ਹਾ ਤੇ ਇਸ ਚੱਕਰ ਚ ਝੂਠੀਆ ਸਹੁੰਆ ਖਾ ਰਹੇ ਹਾ ਤੇ ਅਸੀ ਸੋਚਦੇ ਹਾ ਇਹ ਵੀ ਮਾੜਾ ਨਹੀ ਅਸੀ ਸੋਚਦੇ ਹਾ ਕਿ ਜੇ ਯਕੀਂਨ ਦਿਵਾਉਣ ਲਈ ਸਹੁੰ ਖਾ ਲਈ ਤਾ ਕੀ ਹੋਇਆ, ਸਾਬਿਤ ਤਾ ਹੋ ਗਈ ਏ ਮੇਰੀ ਗੱਲ.ਜਿਸ ਤਰੁਾ ਹੁਣ ਬੁਰੇ ਖਿਆਲ ਸਾਡੇ ਦਿਲ ਚ ਭਰ ਚੁੱਕੇ ਤਾ ਹੁਣ ਸਹੁੰਆ ਦਾ ਵੀ ਕੋਈ ਖਾਸ ਮਹੱਤਵ ਨਹੀ ਰਿਹਾ ਕਿਉਕਿ ਹੁਣ ਅਸੀ ਇਹਦਾ ਸਿਰਫ ਫਾਇਦਾ ਹੀ ਉਠਾ ਰਹੇ ਆ
 
Top