UNP

ਸਸਤੀ ਜਾਨ

Go Back   UNP > Contributions > Punjabi Culture

UNP Register

 

 
Old 03-Jun-2016
ਗਗਨ
 
Post ਸਸਤੀ ਜਾਨ

ਰੇਲ ਗੱਡੀ ਸਟੇਸ਼ਨ ਤੇ ਰੁੱਕੀ, ਕੁੜੀ ਥੱਲੇ ਉਤਰੀ ਕੇ ਅਚਾਨਕ ਉਸਦੇ ਹੱਥੋਂ ਮੋਬਾਇਲ ਫੋਨ* ਛੁੱਟਕੇ ਪਲੇਟਫਾਰਮ ਨਾਲ ਟਕਰਾਇਆ ਤੇ ਖੜੀ ਰੇਲ ਦੇ ਨੀਚੇ ਪਟੜੀ ਤੇ ਡਿੱਗ ਗਿਆ.......

ਮੱਦਦ ਲਈ ਓਹ ਇਧਰ ਉਧਰ ਦੇਖਣ ਲੱਗੀ, ਨਾਰੀਅਲ ਗਿਰੀ ਬੇਚਣ ਵਾਲਾ ਪੰਦਰਾਂ - ਸੋਲਾਂ ਸਾਲ ਦਾ ਮੁੰਡਾ ਇਹ ਸੱਬ ਦੇਖ ਰਿਹਾ ਸੀ, ਕੁੜੀ ਨੂ ਪਰੇਸ਼ਾਨ ਦੇਖ ਕੇ ਉਹ ਇਕਦਮ ਰੇਲ ਵਿਚ ਚੜਿਆ ਤੇ ਦੁੱਜੇ ਪਾਸੇ ਛਾਲ ਮਾਰ ਲੇਟ ਕੇ ਰੇਲ ਦੇ ਥੱਲੇ ਗਿਆ ਅਤੇ ਪਟੜੀਆਂ ਦੇ ਵਿਚਕਾਰ ਪਿਆ ਮੋਬਾਇਲ ਚੁੱਕ ਕੇ ਵਾਪਿਸ ਰੇਲ ਵਿਚ ਚੜਿਆ ਤੇ ਪਲੇਟਫਾਰਮ ਉਤਰ ਕੇ ਮੋਬਾਇਲ ਕੁੜੀ ਨੂ ਫੜਾ ਦਿੱਤਾ......
ਕੁੜੀ ਮੋਬਾਇਲ ਹੱਥ ਵਿਚ ਫੱੜ ਕੇ ਖਿੱਲ ਉਠੀ, ਉਸਨੇ ਆਪਣਾ ਪੱਰਸ ਖੋਲੀਆ ਤੇ ਫਰੋਲਦੇ ਹੋਏ ਇਕ ਦਸ ਰੁਪਏ ਦਾ ਨੋਟ ਕਡਿਆ ਤੇ ਮੁੰਡੇ ਦੇ ਹੱਥ ਵਿਚ ਫੜਾ ਕੇ ਉਸਦੇ ਚਹਿਰੇ ਦੇ ਹਓ ਭਾਓ ਨੂ ਨਜ਼ਰ ਅੰਦਾਜ਼ ਕਰਕੇ ਚਲਦੀ ਬਣੀ......
ਮੁੰਡੇ ਨੂ ਆਪਣੀ ਜਾਨ ਦੀ ਕੀਮਤ ਤੇ ਪਹਿਲੇ ਹੀ ਪੱਤਾ ਸੀ, ਪਰ ਉਸ ਨੂ ਇਹ ਅੱਜ ਪਤਾ ਲੱਗਾ ਕੀ ਇਨੀ ਸਸਤੀ ਹੈ......
ਓਸ ਨੇ ਦਸ ਦਾ ਨੋਟ ਚੁਪਚਾਪ ਆਪਣੀ ਜੇਬ ਦੇ ਵਿਚ ਪਾਇਆ ਤੇ ਗਿਰੀ ਲੈ ਲਓ -* ਗਿਰੀ ਲੈ ਲਓ ਬੋਲਦਾ ਹੋਇਆ ਅੱਗੇ ਗਿਰੀ ਬੇਚਣ ਚੱਲ ਪਿਆ........ਲੇਖਕ ਤਨਵੀਰ ਗਗਨ ਸਿੰਘ ਵਿਰਦੀ(ਗੈਰੀ)

Post New Thread  Reply

« Khatri Surnames | Kahani »
X
Quick Register
User Name:
Email:
Human Verification


UNP