ਸਰਦਾਰ ਲਹਿਣਾ ਸਿੰਘ ਜੀ

Yaar Punjabi

Prime VIP
ਸੰਨ 1831 ਈ : ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਰਡ ਵਿਲੀਅਮ ਬਿਨਟਿੰਕ ਦੀ ਮੁਲਾਕਾਤ ਸਮੇਂ ਅੰਗਰੇਜ਼ੀ ਤੋਪਖਾਨੇ ਦੇ ਪਾਟਵੇਂ ਗੋਲੇ ( shrapnell shells ) ਜੋ ਨਵੇਂ ਯੂਰਪ ਨਿਕਲੇ ਸਨ ... ਫੱਟਦੇ ਹੋਏ ਦੇਖੇ ਤਾਂ ਮਹਾਰਾਜਾ ਸਾਹਿਬ ਨੂੰ ਬੜੇ ਹੀ ਪਸੰਦ ਆਏ । ਮਹਾਰਾਜਾ ਸਾਹਿਬ ਨੇ ' ਚਾਂਦਮਾਰੀ ਦੇ ਮੈਦਾਨ ' ਵਿਚ ਹੀ ਸਰਦਾਰ ਲਹਿਣਾ ਸਿੰਘ ਨੂੰ ਆਖਿਆ : ਸਰਦਾਰ ਜੀ ਆਪ ਦੀ ਕਾਰੀਗੀਰੀ ( ਇੰਜਨੀਅਰੀ ) ਤਦ ਮੰਨਾਗੇ , ਜੇ ਆਪ ਖਾਲਸੇ ਦੇ ਤੋਪਖਾਨੇ ਲਈ ਇਸੇ ਤਰਾਂ ਦੇ ਪਾਟਵੇਂ ਗੋਲੇ ਤਿਆਰ ਕਰਕੇ ਦੱਸੋ । ਅੱਗੋਂ ਸਰਦਾਰ ਜੀ ਨੇ ਬੜੇ ਹੋਂਸਲੇ ਭਰੀ ਆਵਾਜ਼ ਨਾਲ ਬਿਨੈ ਕੀਤੀ ਕਿ : ਸਤਿਗੁਰੂ ਜੀ ਦੀ ਕਿਰਪਾ ਨਾਲ ਝਬਦੇ ਹੀ ਸ੍ਰੀ ਹਜ਼ੂਰ ਜੀ ਦੀ ਸੇਵਾ ਵਿਚ ਇਸ ਤੋਂ ਵੀ ਚੰਗੇ ਗੋਲੇ ਭੇਂਟ ਕਰਾਂਗਾ । ਸਰਦਾਰ ਲਹਿਣਾ ਸਿੰਘ ਜੀ ਦਾ ਇਹ ਬੇਧੜਕ ਉੱਤਰ ਸੁਣ ਕੇ ਲਾਟ ਸਾਹਿਬ ਦੇ ਸਟਾਫ਼ ਦੇ ਕਈ ਅਫਸਰ ਹੱਸ ਪਾਏ , ਕਿਉਂਕਿ ਉਹਨਾਂ ਨੂੰ ਇਹ ਪੱਕਾ ਯਕੀਨ ਸੀ ਕਿ ਐਸੇ ਗੋਲਿਆਂ ਦਾ ' ਲਾਹੋਰ ' ਵਿਚ ਬਣਨਾ ਮੁਸ਼ਕਿਲ ਹੈ ।

ਲਾਟ ਸਾਹਿਬ ਅਗਲੇ ਦਿਨ ਵਿਦਾ ਹੋਏ ' ਤੇ ਸ਼ੇਰੇ ਪੰਜਾਬ ਰਾਜਧਾਨੀ ਵੱਲ ਵਾਪਸ ਮੁੜ ਆਏ ਇਧਰ ਸਰਦਾਰ ਲਹਿਣਾ ਸਿੰਘ ਜੀ ਨੇ ਸਾਰਾ ਸਾਰਾ ਦਿਨ ਪਰਤਾਵੇ ( Experiment ) ਕਰਨੇ ਸ਼ੁਰੂ ਕਰ ਦਿੱਤੇ । ਪਰ ਅਜੇ ਬਹੁਤਾ ਸਮਾਂ ਨਹੀਂ ਸੀ ਬੀਤਿਆ ਕਿ ਸਰਦਾਰ ਲਹਿਣਾ ਸਿੰਘ ਜੀ ਨੇ ਕਈ ਗੋਲੇ ਤਿਆਰ ਕਰਕੇ ਮਹਾਰਾਜਾ ਸਾਹਿਬ ਦੇ ਸਾਹਮਣੇ ਪੇਸ਼ ਕੀਤੇ , ਜਿਨਾਂ ਦਾ ਫਟਣਾ ਐਸਾ ਠੀਕ ਨੀਯਤ ਕੀਤੀ ਹੋਈ ਥਾਂ ਤੇ ਵਕਤ ਸਿਰ ਹੁੰਦਾ ਸੀ ਕਿ ਵੇਖਣ ਵਾਲੇ ਹੈਰਾਨ ਰਹਿ ਜਾਂਦੇ ਸਨ । ਇਹਨਾਂ ਗੋਲੀਆਂ ਦੇ ਵਿਚ ਖਾਸ ਗੱਲ ਇਹ ਵੀ ਸੀ ਕਿ : ਇਹਨਾਂ ਦੇ ਫਟਣ ਦੀ ਆਵਾਜ਼ ਹਨੇਰ ਦੀ ਡਰਾਵਨੀ ਸੀ ।
ਮਹਾਰਾਜਾ ਸਾਹਿਬ ਇਸ ਸਮੇਂ ਐਨੇ ਖੁਸ਼ ਹੋਏ ਕਿ : ਸਰਦਾਰ ਜੀ ਨੂੰ ਭਾਰੀ ਜਾਗੀਰ ਤੇ '' ਹੈਸਾਮ - ਉਲਦੌਲਾ '' ਦਾ ਖਿਤਾਬ ਦਿੱਤਾ । ਇਹਨਾਂ ਗੋਲਿਆਂ ਨੂੰ ਵੇਖ ਕੇ ਯੂਰਪੀਅਨ ਵੀ ਹੈਰਾਨ ਰਹਿ ਗਏ ਸਨ ।

ਕੁਝ ਸਮੇਂ ਬਾਅਦ ਆਨਰੇਬਲ ਆਜ਼ਬਰਨ ਨੇ ਇਹਨਾਂ ਗੋਲਿਆਂ ਨੂੰ ਬੜੇ ਹੀ ਧਿਆਨ ਨਾਲ ਵੇਖਿਆ । ਤੇ ਉਸ ਨੇ ਇਹਨਾਂ ਬਾਰੇ ਬੜੀ ਉੱਚੀ ਰਾਇ ਪ੍ਰਗਟ ਕੀਤੀ ਤੇ ਫੇਰ ਆਨਰੇਬਲ ਆਜ਼ਬਰਨ ਆਪਣੀ ਕਿਤਾਬ ਵਿਚ ਲਿਖਦਾ ਹੈ ਕਿ '' ਸਰਦਾਰ ਲਹਿਣਾ ਸਿੰਘ ਦੀ ਮੁਲਾਕਾਤ ਤੋਂ ਮੈਨੂੰ ਬੜੀ ਖੁਸ਼ੀ ਹੋਈ । ਇਹ ਇੱਕ ਬਹੁਤ ਵੱਡਾ ' ਮਕੈਨੀਕਲ ਇੰਜਨੀਅਰ ' ਹੈ । ਮਹਾਰਾਜਾ ਇਸ ਦੀ ਬੜੀ ਇੱਜ਼ਤ ਕਰਦਾ ਹੈ . ਇਸ ਦੇ ਤਿਆਰ ਕੀਤੇ ਹੋਏ ਪਾਟਵੇਂ ਗੋਲੇ ਬਹੁਮੁੱਲੀ ਕਾਢ ਹੈ । ਇਹ ਗੋਲੇ ਜਦ 2 ਜੂਨ ਸੰਨ 1839 ਨੂੰ ਅੰਗਰੇਜ਼ੀ ਮਿਸ਼ਨ ਦੇ ਸਾਹਮਨੇ ਚਲਾਏ ਗਏ ਤਾਂ ਠੀਕ ਨਿਸ਼ਾਨੇ ਤੇ ਜਾ ਕੇ ਫਟੇ ਤੇ ਇਹ ਬੜੇ ਗ਼ਜ਼ਬ ਦਾ ਪ੍ਰਭਾਵ ਪੈਦਾ ਕਰਨ ਵਾਲੇ ਸਨ |



https://www.facebook.com/photo.php?...00925123276693&type=1&relevant_count=1&ref=nf
 
Top