ਸਮਾਜ ਦਾ ਕੌੜਾ ਸੱਚ

JUGGY D

BACK TO BASIC
ਜਿਵੇਂ ਜਿਵੇਂ ਪਰੀਤ ਆਪਣੇ ਘਰ ਚ ਜਵਾਨ ਹੋ ਰਹੀ ਸੀ | ਉਸ ਨੂੰ ਘਰ ਦੀ ਫਿਕਰ ਹਰ ਵੇਲੇ ਰਹਿਣ ਲੱਗ ਪਈ | ਉਸਦੇ ਪਿਉ ਦੀ ਆਮਦਨੀ ਦਿਨੋ ਦਿਨ ਘੱਟਦੀ ਹੀ ਜਾ ਰਹੀ ਸੀ | ਘਰ ਚ ਗਰੀਬੀ ਇੰਨੀ ਕੂ ਸੀ ਕਿ ਪਰੀਤ ਤੇ ਉਸ ਦੀਆਂ ਪੰਜ ਭੈਣਾਂ ਕਈ ਵਾਰ ਬਿਨਾਂ ਕੁੱਝ ਖਾਦੇ ਹੀ ਸੋ ਜਾਂਦੀਆਂ ਸੀ | ਪਰੀਤ ਦੀ ਮਾਂ ਉਸਦੀ ਪੰਜਵੀਂ ਭੈਣ ਦੇ ਜਨਮ ਵੇਲੇ ਹੀ ਮਰ ਚੁੱਕੀ ਸੀ | ਘਰ ਦੀ ਜਿੰਮੇਵਾਰੀ ਪਰੀਤ ਦੇ ਪਿਉ ਤੇ ਹੀ ਸੀ | ਪਰ ਉਮਰ ਦੇ ਨਾਲ ਨਾਲ ਉਸ ਦਾ ਸ਼ਰੀਰ ਵੀ ਜਵਾਬ ਦੇਣ ਲੱਗ ਗਿਆ | ਇੱਕ ਦਿਨ ਉਹ ਬਹੁਤ ਬਿਮਾਰ ਹੋ ਗਿਆ ਤੇ ਉਸੇ ਦਿਨ ਪਰੀਤ ਨੇ ਘਰੋ ਪੈਰ ਬਾਹਰ ਰੱਖਣ ਦਾ ਫ਼ੈਸਲਾ ਕਿਤਾ| ਉਹ ਕੁੱਝ ਕਰਨਾ ਚਾਹੁੰਦੀ ਸੀ, ਘਰ ਵਾਸਤੇ ਪੈਸੇ ਕਮਾਉਣਾ ਚਾਹੁੰਦੀ ਸੀ | ਪਰੀਤ ਰੰਗ ਰੂਪ ਤੋ ਬਹੁਤ ਸੋਹਣੀ ਸੀ ਪਰ ਪੜਾਈ ਤੋ ਉਹ ਵਾੰਜ਼ੀ ਰਹੀ | ਉਹ ਘਰ ਘਰ ਕੰਮ ਮੰਗਣ ਗਈ ਪਰ ਕਿਸੇ ਨੇ ਕੰਮ ਨਾ ਦਿੱਤਾ | ਉਸ ਨੂੰ ਕੰਮ ਮੰਗਦੇ ਵੇਖ ਪਿੰਡ ਦੇ ਸਰਪੰਚ ਨੇ ਉਸ ਨੂੰ ਘਰ ਬੁਲਾਇਆ ਪਰੀਤ ਨੇ ਉਸਦੇ ਘਰ ਦਾ ਕੰਮ ਕਿਤਾ| ਪਰੀਤ ਬਹੁਤ ਖੁਸ਼ ਸੀ ਕਿ ਉਸਨੂੰ ਕੰਮ ਮਿਲ ਗਿਆ.. ਸ਼ਾਮ ਤੱਕ ਕੁੱਝ ਪੈਸੇ ਵੀ ਮਿਲ ਜਾਣ ਗਏ | ਪਰ ਕਿਸਮਤ ਨੂੰ ਕੁੱਝ ਹੋਰ ਹੀ ਮੰਜੂਰ ਸੀ ਪਰੀਤ ਨੂੰ ਕੰਮ ਕਰਦੀਆਂ ਵੇਖ ਸਰਪੰਚ ਦੀ ਨੀਯਤ ਖਰਾਬ ਹੋ ਗਈ| ਉਸ ਨੇ ਪਰੀਤ ਦੀ ਇੱਜਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਜਦੋ ਪਰੀਤ ਚਿਲਾਈ ਤਾਂ ਮਿੰਟੋ-ਮੰਟੀ ਪਿੰਡ ਕੱਠਾ ਹੋ ਗਿਆ | ਪਰੀਤ ਉਚੀ ਉਚੀ ਚਿਲਾਉਦੀ ਰਹੀ ਪਰ ਕਿਸੇ ਨੇ ਉਸ ਦੀ ਗੱਲ ਦਾ ਵਿਸ਼ਵਾਸ ਨਾ ਕਿਤਾ | ਸਭ ਦੀਆਂ ਨਜ਼ਰਾਂ ਚ ਸਰਪੰਚ ਹੀ ਸਹੀ ਸੀ | ਜਦੋ ਇਸ ਗੱਲ ਦਾ ਪਰੀਤ ਦੇ ਪਿਉ ਨੂੰ ਪਤਾ ਲਗਾ ਤਾਂ ਉਹ ਇਹ ਸਦਮਾ ਬਰਦਾਸ਼ ਨਾ ਕਰ ਪਾਇਆ ਤੇ ਉਸ ਦੀ ਮੋਤ ਹੋ ਗਈ | ਇੰਨਾ ਸੱਭ ਹੋਣ ਤੋ ਬਾਆਦ ਪਰੀਤ ਦੇ ਰਿਸ਼ਤੇਦਾਰਾ ਨੇ ਆਡੀਂ ਗਵਾਡੀਂਆਂ ਸੱਭ ਨੇ ਮੁੱਖ ਮੋੜ ਲਏ | ਸੱਭ ਆਪੋ ਆਪਨੀਆਂ ਜਿੰਮੇਵਾਰੀਆਂ ਤੋ ਪਿੱਛਾ ਹੱਟ ਗਏ.. ਪਿੰਡ ਦੇ ਲੋਕਾਂ ਨੁੰ ਸ਼ਰਮ ਉਦੋ ਆਈ.. ਜਦੋ ਸਾਰੇ ਪਿੰਡ ਦੇ ਵਿੱਚੋ ਪਰੀਤ ਤੇ ਉਸਦੀਆਂ ਭੈਣਾਂ ਆਪਣੇ ਪਿਊ ਨੁੰ ਮੋਡੋ ਤੇ ਚੁੱਕ ਕੇ "ਰਾਮ.. ਨਾਮ.. ਸੱਤ.. ਹੈ.." ਕਹਿ ਕੇ ਲੰਘ ਰਹਿਆਂ ਸਨ...........|
 
Top