ਵੈਰੀ ਭੱਜ ਗਏ ਮੈਦਾਨੋਂ ਡੱਰ ਡੱਰ ਕੇ

ਸ---ਸੱਸਾ ਪਹਿਲਾ ਅਖੱਰ ਸਰਦਾਰ ਜੋ,
----ਲਿਆ ਸੀਸ ਤਲ਼ੀ ਤੇ ਧੱਰ ਧੱਰ ਕੇ|

ਰ---ਰਾਰਾ ਰਣਾਂ ਨੂੰ ਜਿੱਤਣਾਂ ਸ਼ੋਂਕ ਸਾਡਾ,
----ਵੈਰੀ ਭੱਜ ਗਏ ਮੈਦਾਨੋਂ ਡੱਰ ਡੱਰ ਕੇ|

ਦਾ---ਦੱਦਾ ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ,
-----ਅਸੀਂ ਪਕੇ ਹਾਂ ਦੇਗਾਂ ਵਿੱਚ ਰੱੜ੍ਹ ਰੱੜ੍ਹ ਕੇ|

ਰ---ਰਾਰਾ ਰਾਖੇ ਭਾਰਤ ਦੇਸ਼ ਦੇ ਹਾਂ,
-----ਤਾਂਇਉਂ ਚੱੜਦੇ ਹਾਂ ਸੁਲ਼ੀ ਤੇ ਹੱਸ ਹੱਸ ਕੇ
 
Top