ਵਿਹਲੜ

ਛੋਟੀ ਕਹਾਣੀ 'ਵਿਹਲੜ'


ਸਿਮਰ ਜਿਸਦਾ ਇਕ ਪੇੰਡੂ ਜਿਮੀਦਾਰ ਪਰਵਾਰ ਵਿੱਚ ਨਵਾੰ ਵਿਆਹ ਹੋਇਆ ਸੀ ਸੱਸ ਨਾਲ ਰੋਟੀਆ ਪਕਵਾੰ ਰਹੀ ਸੀ!ਸਿਮਰ ਪੜੀ ਲਿਖੀ ਤੇ ਨਵੇੰ ਜਮਾਨੇ ਨਾਲ ਸੋਚਣ ਵਾਲੀ ਕੁੜੀ ਸੀ!!
ਰੋਟੀਆੰ ਲਾਹ ਸੱਸ ਨੇ ਸਿਮਰ ਨੂੰ ਕਿਹਾ ਕਿ ਰੋਟੀਆੰ ਚੋਪੜ ਦੇ ਮੈੰ ਇਸਨਾਨ ਕਰ ਲਵਾੰ!!
ਸਿਮਰ ਨੇ ਇਕ ਸਾਰ ਸਾਰੀਆੰ ਰੋਟੀਆੰ ਘਿਉੰ ਨਾਲ ਚੋਪੜ ਦਿੱਤੀਆ!!!
ਸੱਸ ਨੇ ਘਿਉੰ ਨਾਲ ਚੋਪੜੀਆੰ ਰੋਟੀਆ ਵੇਖ ਕੇ ਸਿਮਰ ਨੂੰ ਘੂਰਿਆ ਤੇ ਕਿਹਾ "ਅੱਗੇ ਤੋੰ 16-17 ਫੁਲਕੇ ਘਿਉੰ ਨਾਲ ਚੋਪੜਨੇ ਆ ਜੋ ਡੇਰੇ ਵਾਲੇ ਬਾਬਿਆ ਲਈ ਜਾਣੇ ਆ"
ਬਾਕੀ ਆ ਵਿਹਲੜਾ (ਕਾਮੇ,ਸੀਰੀ,ਨੌਕਰ) ਦੀਆੰ ਰੋਟੀਆ ਨਾ ਚੋਪੜੀ''''''
** ਏਨੇ ਚਿਰ ਨੂੰ ਬੂਹੇ ਵਲੋੰ 'ਹਰਿ ਹਰਿ' ਦੀ ਅਵਾਜ਼ ਆਈ ਤਾਂ ਸੱਸ ਨੇ ਝੱਟ ਸਿਰ ਢੱਕ ਕੇ ਘਿਉੰ ਨਾਲ ਚੋਪੜੀਆ ਰੋਟੀਆ ਤੇ ਦੁੱਧ ਦਾ ਡੋਲ ਗਜਾੰ (ਗਰਾਹੀ) ਕਰਨ ਆਏ ਡੇਰੇ ਦੇ ਚੇਲੇ ਦੀ ਪਿਕਅਪ ਵਿੱਚ ਰੱਖ ਦਿੱਤਾ!!!!
ਹੁਣ ਸਿਮਰ ਕਦੇ ਵਿਹੜੇ ਦੀ ਨੁੱਕਰੇ ਤੂੜੀ ਬੰਨ ਰਹੇ ਕਾਮੇ ਵੱਲ ਵੇਖ ਰਹੀ ਸੀ ਤੇ ਕਦੇ ਚਿੱਟੇ ਚੋਲੇ ਵਾਲੇ ਸਾਧ ਵੱਲ ਤੇ ਅੱਜ ਉਸਨੂੰ ਆਪਣੀ ਕੀਤੀ ਹੋਈ ਪੜਾਈ ਬੇਕਾਰ ਲੱਗੀ ਕਿਉੰਕਿ ਉਸਨੂੰ ਪਤਾੰ ਨਹੀੰ ਸੀ ਲਗ ਰਿਹਾ ਕਿ ਸੱਸ ਨੇ 'ਵਿਹਲੜ' ਕਿਸਨੂੰ ਕਿਹਾ ਸੀ ?????

--ਯੋਧਬੀਰ ਸਿੰਘ ਯੋਧਾ--
 
Top