ਵਿਚੋਲਗਿਰੀ ਦੇ ਰੰਗ

Mandeep Kaur Guraya

MAIN JATTI PUNJAB DI ..
ਸੁਰਿੰਦਰ ਦਾ ਫੋਨ ਆਇਆ ਤੇ ਉਸਨੇ ਦੱਸਿਆ ਕੀ ਲੜਕਾ ਇੰਗ੍ਲੈੰਡ ਤੋਂ ਆਇਆ ਹੈ | ਹਫਤੇ ਦਾ ਵਿਆਹ ਮੰਗਦੇ ਹਨ | ਕਰਨੈਲ ਨੂ ਸੁਣਕੇ ਬਹੁਤ ਖੁਸ਼ੀ ਹੋਈ | ਉਸਨੇ ਘਰ ਵਿਚ ਤੇ ਕੁਲਵਿੰਦਰ ਦੇ ਨਾਨ੍ਕੇਆਂ ਨਾਲ ਸਲਾਹ ਕੀਤੀ | ਸਭ ਪਾਸੇਓੰ ਸਹਮਤੀ ਮਿਲਣ ਤੇ ਦੋਵੇਂ ਧਿਰਾਂ ਇਕਠੀਆਂ ਹੋ ਗਈਆਂ | ਦੋਵੇਂ ਧਿਰਾਂ ਨੇ ਇਕ ਦੂਜੇ ਨੂ ਪਸੰਦ ਵੀ ਕਰ ਲਿਆ | ਕਰਨੈਲ ਨੇ ਲੜਕੇ ਵਾਲਿਆਂ ਦੀ ਮੰਗ ਪੂਛੀ ਤਾਂ ਵਿਚੋਲੇ ਨੇ "ਕੋਈ ਮੰਗ ਨਹੀ " ਸਪਸ਼ਟ ਆਖ ਦਿੱਤਾ | ਕਰਨੈਲ ਦੇ ਘਰ ਵਾਲੀ ਨੇ ਜੋਰ ਦੇ ਕੇ ਕਿਹਾ ਇਕ ਵਾਰ ਫਿਰ ਪੁਛ੍ਚ ਲਵੋ | ਬਾਅਦ ਚ ਨਾ ਕੀਤੇ ਕੋਈ ਮੰਗ ਨਿਕਲ ਆਵੇ | ਪਰ ਵਿਚੋਲਾ ਪੂਰੀ ਗਾਰੰਟੀ ਲੈਂਦਾ ਰਿਹਾ |

ਵਿਆਹ ਦੀਆਂ ਤਿਆਰੀਆਂ ਵਿਚ ੧੦ (ਦੱਸ) ਦਿਨ ਰਾਹ ਗਏ ਤਾਂ ਵਿਚੋਲਾ ਘਰ ਆਇਆ | ਦਾਜ ਦੀ ਗੱਲ ਉੱਤੇ ਵਾਰ ਵਾਰ ਜੋਰ ਦੇਣ ਤੇ ਵਿਚੋਲੇ ਨੇ ਦੱਸਿਆ ਮੁੰਡੇ ਵਾਲਿਆਂ ਨੇ ਕਿਹਾ ਹੈ ਸਾਡੀ ਬਾਰਾਤ ਦੀ ਸੇਵਾ ਪਾਣੀ ਚੰਗੀ ਤਰਾਂ ਕਰ ਦਿਓ | ਸਾਨੂ ਦਾਜ ਦਹੇਜ ਕੁਝ ਨਹੀ ਚਾਹਿਦਾ | ਬੱਸ ਮਿਲਣੀਆਂ ਮੁਲ੍ਣੀਆਂ ਜ਼ਰਾ ਠੀਕ ਢੰਗ ਨਾਲ ਹੋ ਜਾਣ | ਬਾਕੀ ਸਭ ਠੀਕ ਠਾਕ ਹੈ |
" ਕੰਬਲਾਂ ਨਾਲ ਕਰਨੀਆਂ ਨੇ, ਆਹ ਦੇਖੋ ਕੰਬਲ ਲਇਆ ਰਖੇ ਨੇ ਟੋਪ ਦੇ " ਕਰਨੈਲ ਨੇ ਕੰਬਲਾਂ ਵਾਲਾ ਅਟ੍ਤੈਚੀ ਮਾਨ ਨਾਲ ਮੁਹਰੇ ਲਇਆ ਕੇ ਰਖਦਿਆਂ ਆਖਿਆ |
"ਕੰਬਲ ਤਾਂ ਵਧੀਆ ਨੇ ਕਰਨੈਲ ਸਿਆਂ ਇਸਦੇ ਨਾਲ ਕੁਝ ਰਖ ਵੀ ਦੇਵੀਂ |"
"ਪੰਜ ਸੌ ਇਕ ਇਕ ਰਖ ਦੇਯੀਏ ? ਬੋਲ ? " ਕਰਨੈਲ ਦੀ ਖੁਸ਼ੀ ਸੰਭਾਲੀ ਨਹੀ ਸੀ ਜਾ ਰਹੀ | ਉਹ ਹਜਾਰ ਰਖਣ ਨੂੰ ਵੀ ਤਿਆਰ ਸੀ |
"ਨਹੀ ਕਰਨੈਲ ਸਿਆਂ ਇਨੀ ਸ਼ਾਲ ਮਾਰਨ ਦੀ ਲੋੜ ਨਹੀ | ਸਿਰਫ ਇਕ ਇਕ ਸੋਨੇ ਦਾ ਕੜਾ ਰਖ ਦਿਓ ਤੇ ਜਨਾਨੀਆਂ ਨੂੰ ਸੋਨੇ ਦੀਆਂ ਦੋ ਦੋ ਚੂੜੀਆਂ |"
"ਹੈਂ | ਹੈਂ | ਆਹ ਕੀ ਆਖ ਰਹੇ ਹੋ ?"
"ਘਾਬਰ ਕਿਉਂ ਗਿਆਂ | ਇਥੇ ਕੇਹੜਾ ਮੈਂ ਸਾਰੀ ਬਾਰਾਤ ਨੂ ਕਰਨੇ ਨੂ ਕਿਹ ਰਿਹਾਂ ? ਸਿਰਫ ਪਰਿਵਾਰ ਦੇ ਮੈਮ੍ਬ੍ਰਾਂ ਨੂ ਹੀ ਕਿਹ ਰਿਹਾਂ | ਬਹੁਤੇ ਨਹੀ ਹਨ | ਸਿਰਫ ਪੰਝੀ ਕੁ ਹੀ ਹੁਣ ਮਿਲਣੀਆਂ | ਊਠਾਂ ਵਾਲਿਆਂ ਨਾਲ ਦੋਸਤੀ ਲਾਕੇ ਦਰਵਾਜੇ ਪੀੜੇ ਨਹੀ ਰ੍ਖੀਦੇ ਕਰਨੈਲ ਸਿਆਂ | ਕੁੜੀ ਰਾਜ ਕਰੁ ਰਾਜ | ਬਾਹਰ ਚਲੀ ਜਾਏਗੀ | ਤੁਸੀਂ ਤਾਂ ਕੀ ਤੁਹਾਡੀ ਪੂਰੀ ਰਿਸ਼ਤੇਦਾਰੀ ਨੂੰ ਜਹਾਜਾਂ ਦੇ ਝੂਟੇ ਦਵਾ ਦਏਗੀ | ਇਸ ਰਿਸ਼ਤੇ ਨੂ ਤਾਂ ਮੇਰੇ ਮਗਰ ੫੦ ( ਪੰਜਾਹ ) ਫਿਰਦੇ ਨੇ ਕੁੜੀਆਂ ਵਾਲੇ | ਪਰ ਮੈਂ ਕਹਨਾ ਕੀ ਕੋਈ ਆਪਣੀ ਕੁੜੀ ਹੋਊ ਤਾਂ ਅਸੀਸਾਂ ਦਿਉ |"

ਕਰਨੈਲ ਦਾ ਦਿਲ ਕਰਦਾ ਸੀ ਕੀ ਸੌ ਜੁੱਤੀ ਮਾਰੇ ਵਿਚੋਲੇ ਦੇ ਤੇ ਪੰਜ ਸੌ ਮਾਰੇ ਮੁੰਡੇ ਵਾਲਿਆਂ ਦੇ | ਫਿਰ ਠ੍ਹਾਹ ਕਰਦਾ ਦੇਵੇ ਜਵਾਬ | ਪਰ ਫਿਰ ਅਚਾਨਕ ਹੀ ਦਿਮਾਗ ਚ ਆਇਆ ਇਕ ਰਿਸ਼ਤਾ ਤਾਂ ਪਹਿਲਾਂ ਹੀ ਧੁਰ ਚੜਿਆ ਚੜਿਆ ਹਥੋਂ ਖੁੱਸ ਗਇਆ ਸੀ | ਤੇ ਜੇ ਅੱਜ ਦੁੱਜਾ ਵੀ ਖੁੱਸ ਗਇਆ ਤਾਂ ਲੋਕਾਂ ਸਮਝਣਾ ਕੀ ਸ਼ਾਯਦ ਲੜਕੀ ਵਿਚ ਹੀ ਕੋਈ ਨੁਕਸ ਹੈ ... ਤੇ ਕਦੀ ਉਸਨੁ ਵਿਚੋਲੇ ਦੀ "ਜਹਾਜਾਂ ਦੇ ਝੂਟੇ ਲਵੋਗੇ ....." ਵਾਲੀ ਗੱਲ ਯਾਦ ਆ ਜਾਂਦੀ ਤਾਂ ਉਸਨੁ ਜਹਾਜ ਹਥੋਂ ਨਿਕਲਦਾ ਫਿਰ ਮਹਿਸੂਸ ਹੁੰਦਾ |
"ਸੋਚਾਂ ਕੇਹੜੀਆਂ ਚ ਪਿਆਂ ਕਰਨੈਲ ਸਿਆਂ ? ਜੇ ਦਾਜ - ਦਹੇਜ ਦੇਣਾ ਪੈਂਦਾ ਤਾਂ ਫਿਰ ਵੀ ਤਾਂ ਕਰਨਾ ਹੀ ਸੀ ਖਰਚ ?
ਤੇ ਜੇ ਕੁੜੀ ਦੀ ਥਾਂ ਮੁੰਡਾ ਹੁੰਦਾ , ਤਦ ਉਸਨੇ ਵੀ ਤਾਂ ਤੇਰੀ ਵੀਹ ਕਿੱਲੇ ਦੀ ਜ਼ਮੀਨ ਦਾ ਹਿੱਸਾ ਵੰਡਾ ਹੀ ਲੈਣਾ ਸੀ ? ਤੇਰੀ ਧੀ ਸਿਆਣੀ ਹੈ | ਇਸ ਵਿਚਾਰੀ ਨੇ ਹਿੱਸਾ ਕੀ ਮੰਗਣਾ / ਸਾਰਾ ਤੇਰੇ ਮੁੰਡੇ ਜੋਗਾ ਹੀ ਹੈ |"
"ਮੇਰੀ ਇਹ ਕੁੜੀ ਨਹੀ ਇਹ ਮੁੰਡਾ ਹੈ ਮੇਰਾ | ਮੁੰਡਿਆਂ ਵਾਂਗ ਹੀ ਪਾਲਿਆ ਤੇ ਪੜਾਇਆ ਹੈ ਇਸਨੂੰ |"
" ਜੇ ਮੁੰਡਾ ਸਮਝਦਾ ਹੈਂ ਤਾਂ ਖਰਚ ਕਰ ਮੁੰਡਿਆਂ ਵਾਂਗੂ ਇਸ ਉਤੇ | ਭਜਦਾ ਕਿਉਂ ਹੈਂ ? ਵੀਹ ਕਿੱਲੇ ਚੋ ਦੱਸ ਨਹੀ ਦੇਣੇ ਤਾਂ ਪੰਝ ਹੀ ਲਾ ਦੇ ਇਸਦੇ ਲੇਖੇ | ਇਕ ਵਾਰ ਕੌੜਾ ਘੁੱਟ ਪੀ ਲੈ | ਬੱਸ ਫਿਰ ਮੌਜਾਂ ਹੀ ਮੌਜਾਂ |"
ਵਿਚੋਲੇ ਦੀਆਂ ਗੱਲਾਂ ਸੁਣ ਕੇ ਕਰਨੈਲ ਸਿੰਘ ਨੂ ਐਸੀ ਨੇਰਨੀ ਜਿਹੀ ਆਈ ਕੀ ਉਹ ਕੁਰਸੀ ਤੋਂ ਹੇਠਾਂ ਡਿੱਗ ਪਿਆ | ਸਾਰੇ ਟੱਬਰ ਨੂ ਹਥਾਂ ਪੈਰਾਂ ਦੀ ਪੈ ਗਈ | ਕੋਈ ਮੁੰਹ ਚ ਪਾਣੀ ਪਾਵੇ , ਕੋਈ ਤਲੀਆਂ ਝੱਸੇ | ਦੇਖੋ ਦੇਖੀ ਪਲਾਂ ਚ ਹੀ ਸਾਰਾ ਪਿੰਡ ਇਕਠਾ ਹੋ ਗਿਆ | 10 ਮਿੰਟ ਬਾਅਦ ਮਸਾਂ ਕੀਤੇ ਹੋਸ਼ ਈ ਕਰਨੈਲ ਸਿੰਘ ਨੂੰ | ਲੋਕੀ ਜੋ ਜੋ ਵੀ ਆਉਣ ਦਿਲਾਸਾ ਦੇਣ ਕਰਨੈਲ ਸਿੰਘ ਨੂੰ " ਤੈਨੂ ਤਾਂ ਸਗੋਂ ਖੁਸ਼ੀ ਹੋਣੀ ਚਾਹੀਦੀ ਹੈ ਕੀ ਇੰਗ੍ਲੈੰਡ ਦਾ ਜਵਾਈ ਮਿਲ ਗਯਾ ਤੈਨੂ | ਤੇਰੀ ਕੁੜੀ ਤੈਨੂ ਤਾਰ ਦਿਉ | ਤੇਰੀ ਕੁਲ ਨੂ ਤਾਰ ਦਿਉ |"
ਸਾਰੇ ਆਂਡ ਗੁਵਾਂਡ ਦੇ ਤੁਰ ਜਾਣ ਮਗਰੋਂ ਕੁਲਵਿੰਦਰ ਗੁੱਸੇ ਨਾਲ ਭਾਰੀ ਪੀਤੀ ਬੋਲੀ " ਅੰਕਲ ਸਾਡੇ ਵੱਲੋਂ ਜਵਾਬ ਹੈ | ਮੈਂ ਐਸੇ ਦਾਜ ਦੇ ਲੋਭੀਆਂ ਦੇ ਘਰ ਵੱਲ ਥੁਕਾਂ ਗੀ ਵੀ ਨਹੀ | ਮੰਮੀ ਪਾਪਾ ਜਵਾਬ ਦੇਣ ਨਾ ਦੇਣ ਮੇਰੇ ਵੱਲੋਂ ਸੌ ਨਾਲ ਇਕ ਦਾ ਜਵਾਬ ਹੈ ਕੀ ਮੈਨੂ ਇਹ ਰਿਸ਼ਤਾ ਮੰਜੂਰ ਨਹੀ "
ਕੁਲਵਿੰਦਰ ਅੱਜੇ ਖਰੀਆਂ ਖੋਟ੍ਤੀਆਂ ਸੁਨਾ ਹੀ ਰਹੀ ਸੀ ਕੀ ਕਮਰੇ ਅੰਦਰ ਫੋਨ ਦੀ ਘੰਟੀ ਵੱਜੀ | ਫੋਨ ਕਿਸੇ ਗੁਵਾਂਦੰਨ
ਨੇ ਉਠਾਇਆ ਉਸਨੇ ਸੁਨੇਹਾ ਦਿਤਾ ਕੀ ਮੁੰਡੇ ਦੇ ਪਿਓ ਦਾ ਫੋਨ ਕ ਤੇ ਉਸਨੇ ਕਿਹਾ ਹੈ ਕੀ ਦੱਸ ਮਿੰਟ ਵਿਚ ਸਾਡਾ ਬੰਦਾ ਤੁਹਾਡੇ ਕੋਲ ਪੁੱਜ ਰਿਹਾ ਹੈ | ਸੁਨੇਹਾ ਸੁਣ ਕੇ ਵਿਚੋਲੇ ਦੇ ਹੋਸ਼ ਉੱਡ ਗਏ, ਪਲ ਵਿਚ ਹੀ ਉਸਦੀ ਟਿਊਨ ਹੀ ਬਦਲ ਗਈ | ਹੁਣ ਉਹ ਆਖ ਰਿਹਾ ਸੀ " ਕਰਨੈਲ ਸਿਆਂ ਤੂ ਕਿਉਂ ਘਾਬਰਦਾ ਹੈਂ ? ਜਦ ਮੈਂ ਬੈਠਾਂ ਹਨ ਤੈਨੂ ਕਾਹਦੀ ਚਿੰਤਾ ? ਮੈਂ ਤਾਂ ਖੁਦ ਬਰਖਿਲਾਫ ਹਨ ਦਾਜ ਦਹੇਜ ਦੇ ਤੇ ਫਾਲਤੂ ਦੀਆਂ ਰਸਮਾਂ ਦੇ ? ਜਿਵੇਂ ਤੂੰ ਰਾਜੀ ਏਂ ਓਵੇਂ ਹੀ ਹੋਵੇਗਾ | ਜਾਹ ਫੁੱਟੀ ਕੌਡੀ ਨੀ ਦਿੰਦੇ ਹੁਣ ਓਹਨਾ ਨੂੰ |"
ਇਨੇ ਨੂ ਮੁੰਡੇ ਵਾਲੇ ਘਰ ਤੋਂ ਭੇਜਇਆ ਸ੍ਪੇਸ਼ਲ ਬੰਦਾ ਵੀ ਆ ਗਿਆ | ਉਸਨੇ ਮੁੰਡੇ ਵਾਲਿਆਂ ਦਾ ਸੁਨੇਹਾ ਸੁਣਾਇਆ ਕੀ "ਓਹਨਾ ਨੇ ਨਾ ਕੋਈ ਦਾਜ ਦਹੇਜ ਲੈਣਾ ਹੈ ਤੇ ਨਾ ਹੀ ਕੁਝ ਹੋਰ | ਮਿਲਣੀਆਂ ਵ ਓਹਨਾ ਨੇ ਸਿਰਫ ਤੇ ਸਿਰਫ ਗੇੰਦੇ ਦੇ ਫੁੱਲਾਂ ਦੇ ਹਾਰਾਂ ਨਾਲ ਹੀ ਕਰਨੀਆਂ ਨੇ | ਨਾਲ ਨਾ ਕੋਈ ਪੈਸਾ ਨਾ ਗਹਨਾ ਨਾ ਹੀ ਕੋਈ ਕਪੜਾ |"
ਗਲਬਾਤ ਸੁਣ ਕੇ ਪਰਿਵਾਰ ਦੇ ਚਾਹਰਿਆਂ ਤੇ ਉਡੀ ਰੌਨਕ ਵ ਯਕਦਮ ਪਰਤ ਆਈ |
ਤੇ ਇਹ ਸਭ ਸੁਣਕੇ ਵਿਚੋਲਾ ਇੰਝ ਹੋ ਗਿਆ ਜਿਵੇਂ ਉਸਦੇ ਸਿਰ ਤੇ ਸੌ ਘੜਾ ਪਾਣੀ ਦਾ ਪਾ ਦਿੱਤਾ ਗਿਆ ਹੋਵੇ |
ਉਸ ਦਿਨ ਦੀ ਇਸ ਘਟਨਾ ਦੀ ਅਸਲੀਅਤ ਤਾਂ ਪਿੰਡ ਵਿਚ ਕੁਝ ਲੋਕਾਂ ਨੂੰ ਹੀ ਪਤਾ ਲੱਗੀ ਪਰ ਅਗਲੇ ਦਿਨ ਜਦੋਂ ਸਾਰੀ ਘਟਨਾ ਅਖਬਾਰਾਂ ਵਿਚ ਛਾਪਕੇ ਆਈ ਤਾਂ ਪੂਰੇ ਇਲਾਕੇ ਵਿਚ ਖਬਰਾਂ ਹੋ ਗਿਆਂ ਸੁਰਿੰਦਰ ਵਿਚੋਲੇ ਦੀ ਵਿਚੋਲਗਿਰੀ ਦੇ ਰੰਗਾਂ ਦੀਆਂ |
- ਕਮਲਜੀਤ ਕੌਰ ਕਮਲ
 
Top