ਵਾਹ ਓਏ ਰੱਬਾ

→ ✰ Dead . UnP ✰ ←

→ Pendu ✰ ←
Staff member
ਇਕ ਵਾਰ ਇਕ ਭਿਖਾਰੀ ਗੁਰਦਵਾਰੇ ਅੱਗੇ ਭੀਖ ਮੰਗ ਰਿਹਾ ਸੀ ... ਇਸ ਉਮੀਦ ਚ' ਕਿ ਮੰਦਿਰ ਜਾਂ ਮਸਜਿਦ ਅੱਗੇ ਕੋਈ ਦਾਨੀ ਸੱਜਣ ਮਿਲ ਜਾਵੇ....

ਪਰ ਕਿਸੇ ਨੇ ਉਸ ਨੂੰ ਕੋਈ ਭੀਖ ਨਾ ਦਿੱਤੀ...... .

ਭਿਖਾਰੀ ਬੜੇ ਉਦਾਸ ਮਨ ਨਾਲ ਘਰ ਨੂੰ ਪਰਤ ਰਿਹਾ ਸੀ, ਤਾਂ ਉਸਦੀ ਨਿਗਾ੍ ਸ਼ਰਾਬ ਦੇ ਠੇਕੇ ਅਗੇ ਕਠੀ ਹੋਈ ਭੀੜ ਤੇ ਪਈ ........

ਕੁਝ ਮਿਲਣ ਦੀ ਉਮੀਦ ਤਾਂ ਨਹੀ ਸੀ
ਪਰ ਭੁਖ ਦੀ ਮਜਬੂਰੀ ਕਰਕੇ ਉਸਨੇ ਓਥੇ ਖੜੇ ਇੱਕ ਸ਼ਰਾਬੀ ਸੱਜਣ ਨੂੰ ਅਪਣੇ ਸਾਰੇ ਦਿਨ ਦਾ ਹਾਲ ਸੁਣਾ ਕੇ ਭੀਖ ਮੰਗੀ
ਉਸਦਾ ਹਾਲ ਸੁਣ ਕੇ ਸ਼ਰਾਬੀ ਬੰਦੇ ਦਿਆਂ ਅੱਖਾਂ ਵਿਚ ਪਾਣੀ ਆ ਗਿਆ
ਉਸਨੇ ਭਿਖਾਰੀ ਨੂੰ ਅਪਣੇ ਕੋਲ ਬਿਠਾਕੇ, ਰੋਟੀ ਖਵਾਈ, ਨਾਲ ਇੱਕ ਦੋ ਘੁਟ ਦਾਰੂ ਦੇ ਲਵਾਏ ਤੇ ਨਾਲ 100 ਰੁਪਏ ਵੀ ਦਿੱਤੇ....... .

ਇਹ ਸੱਭ ਕੁਝ ਦੇਖਕੇ ਭਿਖਾਰੀ ਦੇ ਦਿਲ ਵਿਚੋਂ ਅਵਾਜ ਨਿਕਲੀ

ਵਾਹ ਓਏ ਰੱਬਾ !! ਤੇਰਾ ਵੀ ਕਿਸੇ ਅੰਤ ਨਾ ਪਾਇਆ,,,,
ਰਹਿੰਦਾ ਕੀਤੇ ਹੋਰ ਆ ਤੇ ਪਤਾ ਕਿਸੇ ਹੋਰ ਜਗਾ ਦਾ ਲਿਖਾਇਆ
 
U

userid97899

Guest
ਵਾਹ ਓਏ ਰੱਬਾ !! ਤੇਰਾ ਵੀ ਕਿਸੇ ਅੰਤ ਨਾ ਪਾਇਆ,,,,
ਰਹਿੰਦਾ ਕੀਤੇ ਹੋਰ ਆ ਤੇ ਪਤਾ ਕਿਸੇ ਹੋਰ ਜਗਾ ਦਾ ਲਿਖਾਇਆ

ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ , ਜਿਉ ਹੁਦਾ ਗੁਣਕਾਰੀ ਬਦਬੂ ਲਸਣ ਦੀ ਗੰਢੀ ਦਾ
 
ਇਕ ਵਾਰ ਇਕ ਭਿਖਾਰੀ ਗੁਰਦਵਾਰੇ ਅੱਗੇ ਭੀਖ ਮੰਗ ਰਿਹਾ ਸੀ ... ਇਸ ਉਮੀਦ ਚ' ਕਿ ਮੰਦਿਰ ਜਾਂ ਮਸਜਿਦ ਅੱਗੇ ਕੋਈ ਦਾਨੀ ਸੱਜਣ ਮਿਲ ਜਾਵ
ਭੀਖ ਗੁਰਦਵਾਰੇ ਅੱਗੇ ਮੰਗ ਰਿਹਾ ਸੀ ਪਰ ਭੀਖ ਮੰਦਿਰ ਜਾਂ ਮਸਜਿਦ ਅੱਗੇ ਨਹੀ ਦਿੱਤੀ

lol but good story :P
 
Top