ਲੱਖ ਲੱਖ ਵਧਾਈਆਂ

Mandeep Kaur Guraya

MAIN JATTI PUNJAB DI ..
ਟੁੱਟੀ ਸੜਕ 'ਤੇ ਤੇਜ਼ ਸਪੀਡ ਜਾ ਰਹੀ, ਨੇਤਾ ਦੀ ਪ੍ਰਾਈਵੇਟ ਟ੍ਰਾਂਸਪੋਰਟ ਕੰਪਨੀ ਦੀ ਬੱਸ, ਨੀਵੇਂ ਟੋਇਆਂ' ਚੋਂ ਹੁੰਦੀ ਹੋਈ ਪੈਲੀਆਂ ਵਿੱਚ ਜਾ ਮੂਧੀ ਹੋਈ। ਇਹ ਸਭ ਡਰਾਈਵਰ ਦੇ ਸ਼ਰਾਬੀ ਹੋਣ ਕਰ ਕੇ ਹੋਇਆ। ਦਸ ਜਣੇ ਮਰ ਗਏ ਤੇ ਤੀਹ ਜ਼ਖ਼ਮੀ ਹੋ ਗਏ। ਸ਼ਹਿਰ ਦਾ ਸਰਕਾਰੀ ਹਸਪਤਾਲ ਫੱਟੜਾਂ ਨਾਲ ਭਰ ਗਿਆ। ਮਰਨ ਵਾਲਿਆਂ ਨੂੰ ਇੱਕ-ਇੱਕ ਲੱਖ ਤੇ ਜ਼ਖਮੀਆਂ ਨੂੰ ਵੀਹ-ਵੀਹ ਹਜ਼ਾਰ ਰੁਪੈ ਦੇਣ ਦਾ ਐਲਾਨ ਕੀਤਾ ਗਿਆ।

ਨੈਣੋਂ ਦਾ ਪਤੀ, ਪੱਲੇਦਾਰ ਮੱਖਣ ਵੀ ਇਸੇ ਬੱਸ ਵਿਚ ਸੀ, ਬਾਂਹ ਤੇ ਲੱਤ ਦੀਆਂ ਹੱਡੀਆਂ ਟੁੱਟ ਗਈਆਂ ਸਨ, ਉਂਝ ਡਾਕਟਰ ਕਹਿੰਦੇ ਨੇ ਜਾਨ ਨੂੰ ਕੋਈ ਖ਼ਤਰਾ ਨਹੀਂ।

ਅਗਲੇ ਦਿਨ, ਸ਼ਹਿਰ ਵਿਚ ਹੀ ਰਹਿੰਦੇ ਕਿਸੇ ਰਿਸ਼ਤੇਦਾਰ ਦੇ ਘਰੋਂ ਕੁਝ ਭਾਂਡੇ ਤੇ ਚਾਦਰ ਲੈਣ ਲਈ, ਆਪਣੇ ਯਾਰਾਂ ਸਾਲਾਂ ਦੇ ਪੁੱਤ ਸ਼ਿੰਦੇ ਨੂੰ ਉਂਗਲੀ ਲਾਈ ਨੈਣੋਂ, ਹਸਪਤਾਲੋਂ ਨਿਕਲੀ।

''ਬੀਬੀ...., ਹਸਪਤਾਲ ਦਾ ਇੱਕ ਬੰਦਾ ਆਂਹਦਾ ਸੀ.., ਪਈ ਸਰਕਾਰ ਨੇ ਵੀਹ ਹਜ਼ਾਰ ਰੁਪਈਆ ਦੇਣਾ ਸਾਨੂੰ..।"

ਨੈਣੋਂ ਤਾਂ ਰਾਤ ਦੀ ਰੋ-ਰੋ ਕੇ ਹਾਲੋਂ ਬੇਹਾਲ ਹੋਈ ਹੋਈ ਸੀ। ਉਹਨੇ ਮੁੰਡੇ ਨੂੰ ਝਿੜਕ ਮਾਰ ਕੇ ਚੁੱਪ ਕਰਾ ਦਿੱਤਾ।

ਵੀਹ ਹਜ਼ਾਰ ਤਾਂ ਕਦੀ ਨੈਣੋਂ ਨੇ ਵੀ ਨਹੀਂ ਸੀ ਵੇਖਿਆ ਸ਼ਿੰਦੇ ਨੇ ਕਿਥੋਂ ਵੇਖਣਾ ਸੀ।

''ਔਹ ਵੇਖ ਬੀਬੀ...।", ਗੇਟ ਦੇ ਬਾਹਰ ਨਿਕਲਦਿਆਂ ਹੀ ਸ਼ਿੰਦੇ ਦੇ ਮੂੰਹ 'ਚੋਂ ਇੱਕ ਦਮ ਉਚੀ ਅਵਾਜ਼ ਨਿਕਲੀ, ''ਔਹ ਵੇਖ ਸਰਕਾਰ ਨੇ ਫ਼ੋਟੋ ਦੇ ਨਾਲ ਲਿਖਿਆ- 'ਵਧਾਈਆਂ ਵਧਾਈਆਂ' ...।" ਨੈਣੋਂ ਦੇ ਨੈਣ ਤੇ ਦਿਲ ਰੋ ਰਹੇ ਸਨ।
''ਤੇ ਬੀਬੀ....., ਤੈਨੂੰ ਪਤੈ...., ਬਲਕਾਰੇ ਤੇ ਜੱਗੇ ਹੁਰਾਂ ਨੂੰ ਲੱਖ ਲੱਖ ਮਿਲਣੈ..., ਉਹਨਾਂ ਨੂੰ ਤਾਂ ਲੱਖ ਲੱਖ ਵਧਾਈਆਂ...
 
Top