ਲੋਕ ਕਿੰਨੇ ਗਰੀਬ ਹਨ

Parv

Prime VIP
ਇਕ ਦਿਨ ਇਕ ਅਮੀਰ ਵਿਅਕਤੀ ਆਪਣੇ ਬੇਟੇ ਨੂੰ ਇਕ ਪਿੰਡ ਘੁਮਾਉਣ ਲੈ ਗਿਆ। ਉਹ ਉਸ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਉਹ ਕਿੰਨੇ ਅਮੀਰ ਤੇ ਕਿਸਮਤ ਵਾਲੇ ਹਨ, ਜਦਕਿ ਪਿੰਡ ਦੇ ਲੋਕ ਕਿੰਨੇ ਗਰੀਬ ਹਨ। ਉਨ੍ਹਾਂ ਕੁਝ ਦਿਨ ਇਕ ਗਰੀਬ ਦੇ ਖੇਤ 'ਚ ਬਿਤਾਏ ਅਤੇ ਫਿਰ ਆਪਣੇ ਘਰ ਵਾਪਸ ਆ ਗਏ।
ਘਰ ਮੁੜਨ ਵੇਲੇ ਰਸਤੇ 'ਚ ਅਮੀਰ ਵਿਅਕਤੀ ਨੇ ਬੇਟੇ ਨੂੰ ਪੁੱਛਿਆ,''ਤੂੰ ਦੇਖਿਆ ਲੋਕ ਕਿੰਨੇ ਗਰੀਬ ਹਨ ਅਤੇ ਕਿਹੋ ਜਿਹੀ ਜ਼ਿੰਦਗੀ ਜਿਊਂਦੇ ਹਨ?''
ਬੇਟਾ ਬੋਲਿਆ,''ਹਾਂ, ਮੈਂ ਦੇਖਿਆ।''
''ਸਾਡੇ ਕੋਲ ਇਕ ਕੁੱਤਾ ਹੈ ਅਤੇ ਉਨ੍ਹਾਂ ਕੋਲ 4 ਹਨ।''
''ਸਾਡੇ ਕੋਲ ਇਕ ਛੋਟਾ ਜਿਹਾ ਸਵਿਮਿੰਗ ਪੂਲ ਹੈ ਤੇ ਉਨ੍ਹਾਂ ਕੋਲ ਪੂਰੀ ਨਦੀ ਹੈ।''
''ਸਾਡੇ ਕੋਲ ਰਾਤ ਨੂੰ ਜਗਾਉਣ ਲਈ ਵਿਦੇਸ਼ ਤੋਂ ਮੰਗਵਾਈਆਂ ਕੁਝ ਮਹਿੰਗੀਆਂ ਲਾਲਟੈਨਾਂ ਹਨ ਅਤੇ ਉਨ੍ਹਾਂ ਕੋਲ ਰਾਤ ਨੂੰ ਚਮਕਣ ਵਾਲੇ ਅਰਬਾਂ ਤਾਰੇ ਹਨ।''
''ਅਸੀਂ ਆਪਣਾ ਖਾਣਾ ਬਾਜ਼ਾਰੋਂ ਖਰੀਦਦੇ ਹਾਂ, ਜਦਕਿ ਉਹ ਖਾਣਾ ਖੁਦ ਆਪਣੇ ਖੇਤ 'ਚ ਉਗਾਉਂਦੇ ਹਨ।''
''ਸਾਡਾ ਇਕ ਛੋਟਾ ਜਿਹਾ ਪਰਿਵਾਰ ਹੈ, ਜਿਸ ਵਿਚ 5 ਵਿਅਕਤੀ ਹਨ, ਜਦਕਿ ਪੂਰਾ ਪਿੰਡ ਉਨ੍ਹਾਂ ਦਾ ਪਰਿਵਾਰ ਹੈ।''
''ਸਾਡੇ ਕੋਲ ਖੁੱਲ੍ਹੀ ਹਵਾ ਵਿਚ ਘੁੰਮਣ ਲਈ ਇਕ ਛੋਟਾ ਜਿਹਾ ਬਾਗ ਹੈ ਤੇ ਉਨ੍ਹਾਂ ਕੋਲ ਪੂਰੀ ਧਰਤੀ ਹੈ, ਜੋ ਕਦੇ ਖਤਮ ਨਹੀਂ ਹੁੰਦੀ।''
''ਸਾਡੀ ਰਾਖੀ ਕਰਨ ਲਈ ਸਾਡੇ ਘਰ ਦੇ ਚਾਰੇ ਪਾਸੇ ਵੱਡੀਆਂ-ਵੱਡੀਆਂ ਕੰਧਾਂ ਹਨ ਤੇ ਉਨ੍ਹਾਂ ਦੀ ਰਾਖੀ ਕਰਨ ਲਈ ਉਨ੍ਹਾਂ ਕੋਲ ਚੰਗੇ-ਚੰਗੇ ਦੋਸਤ ਹਨ।''
ਆਪਣੇ ਬੇਟੇ ਦੀ ਗੱਲ ਸੁਣ ਕੇ ਅਮੀਰ ਵਿਅਕਤੀ ਕੁਝ ਬੋਲ ਨਾ ਸਕਿਆ। ਬੇਟੇ ਨੇ ਆਪਣੀ ਗੱਲ ਖਤਮ ਕਰਦਿਆਂ ਕਿਹਾ,''ਧੰਨਵਾਦ ਪਿਤਾ ਜੀ, ਮੈਨੂੰ ਇਹ ਦੱਸਣ ਲਈ ਕਿ ਅਸੀਂ ਕਿੰਨੇ ਗਰੀਬ ਹਾਂ।''
 
Top