ਰੱਬ ਤੋਂ ਉਚਾ ਮਾਂ ਦਾ ਦਰਜਾ

ਰੱਬ ਤੋਂ ਉਚਾ ਮਾਂ ਦਾ ਦਰਜਾ:pr
ਕਦੇ ਨਾ ਲਹਿੰਦਾ ਮਾਂ ਦਾ ਕਰਜਾ
ਵੱਖਰਾ ਹੀ ਨਿੱਘ ਹੁੰਦਾ ਮਾਂ ਦੀਆਂ ਬਾਹਵਾਂ ਦਾ:nerd
ਕਲੀਆਂ ਤੋਂ ਵੱਧ ਕੋਮਲ ਹਿਰਦਾ ਮਾਵਾਂ ਦਾ..........
:yes

ਬੱਚਿਆਂ ਦੇ ਸਾਹ ਵਿਚ ਸਾਹ ਲੈਂਦੀ
ਤੱਤੀ ਵਾ ਨਾ ਲੱਗੇ ਕਹਿੰਦੀ
ਮਾਂ ਮੈਂ ਚੁੰਮਦਾ ਰੇਤਾ ਤੇਰੀਆਂ ਰਾਹਵਾਂ ਦਾ..........

ਪੁੱਤਰਾਂ ਲਈ ਅਰਦਾਸਾਂ ਕਰਦੀ
ਜੱਗ ਦੀ ਭੈੜੀ ਨਜ਼ਰ ਤੋਂ ਡਰਦੀ
ਫ਼ਰਕ ਨਾ ਪੈ ਜੇ ਕਿਧਰੇ ਸਕੇ ਭਰਾਵਾਂ ਦਾ..........

ਓਏ ਦੁਨੀਆਂ ਦੇ ਲੋਕੋ ਸੋਚੋ:sleepy
ਮਾਂ ਪੂਜੋ ਉਹਦੇ ਪਿਆਰ ਨੂੰ ਲੋਚੋ
ਕੋਈ ਭਰੋਸਾ ਹੁੰਦਾ ਨਹੀਂ ਜੇ ਸਾਹਵਾਂ ਦਾ..........

ਮਾਂ ਮਰਜੇ ਪਛਤਾਉਣਾ ਪੈਂਦਾ:(
ਅਰਥੀ ਮੋਢਾ ਲਾਉਣਾ ਪੈਂਦਾ
ਬੇੜੀ ਬਾਝੋਂ ਕਾਹਦਾ ਜ਼ੋਰ ਮਲਾਹਵਾਂ ਦਾ..........

ਪਿੰਡ ਚਕਰ ਜਦ ਕਿੰਗਰਾ ਆਵੇ:pop
ਮਾਂ ਦੇ ਚਰਨਾਂ ਨੂੰ ਹੱਥ ਲਾਵੇ
ਵਰ੍ਹਦਾ ਦੇਖੋ ਛਮ-ਛਮ ਮੀਂਹ ਦੁਆਵਾਂ ਦਾ.......... :pr
 
Top