ਮੋਹ ਨਾਲ ਭਰਿਆ ਸੰਸਾਰ ਸੁਪਨੇ ਵਾਂਗ ਹੈ

Parv

Prime VIP
ਜਿਵੇਂ ਇਕ ਬਲਦੇ ਦੀਵੇ ਨੂੰ ਚਮਕਣ ਲਈ ਦੂਜੇ ਦੀਵੇ ਦੀ ਲੋੜ ਨਹੀਂ ਪੈਂਦੀ, ਉਸੇ ਤਰ੍ਹਾਂ ਆਤਮਾ ਜੋ ਗਿਆਨ ਸਰੂਪ ਹੈ, ਉਸ ਨੂੰ ਖੁਦ ਦੇ ਗਿਆਨ ਲਈ ਹੋਰ ਕਿਸੇ ਗਿਆਨ ਦੀ ਲੋੜ ਨਹੀਂ ਪੈਂਦੀ।
* ਸਭ ਤੋਂ ਉੱਤਮ ਤੀਰਥ ਆਪਣਾ ਮਨ ਹੈ ਜੋ ਵਿਸ਼ੇਸ਼ ਤੌਰ 'ਤੇ ਸ਼ੁੱਧ ਕੀਤਾ ਹੋਇਆ ਹੋਵੇ।
* ਵਿਅਕਤੀ ਨੂੰ ਹਮੇਸ਼ਾ ਇਹ ਸਮਝਣਾ ਚਾਹੀਦਾ ਹੈ ਕਿ ਆਤਮਾ ਇਕ ਰਾਜੇ ਵਾਂਗ ਹੈ ਜੋ ਸਰੀਰ, ਇੰਦਰੀਆਂ, ਮਨ, ਦਿਮਾਗ ਅਤੇ ਜੋ ਵੀ ਕੁਦਰਤ ਤੋਂ ਬਣਿਆ ਹੈ, ਇਨ੍ਹਾਂ ਸਾਰਿਆਂ ਤੋਂ ਵੱਖ ਹੈ।
* ਇਹ ਮੋਹ ਨਾਲ ਭਰਿਆ ਸੰਸਾਰ ਇਕ ਸੁਪਨੇ ਵਾਂਗ ਹੀ ਹੈ। ਇਹ ਉਸ ਵੇਲੇ ਤਕ ਹੀ ਸੱਚਾ ਜਾਪਦਾ ਹੈ ਜਦੋਂ ਤਕ ਵਿਅਕਤੀ ਅਗਿਆਨ ਰੂਪੀ ਨੀਂਦ ਵਿਚ ਸੌਂ ਰਿਹਾ ਹੁੰਦਾ ਹੈ ਪਰ ਜਾਗ ਜਾਣ 'ਤੇ ਇਸ ਦੀ ਕੋਈ ਹੋਂਦ ਨਹੀਂ ਰਹਿੰਦੀ।
* ਆਤਮਾ ਅਗਿਆਨ ਕਾਰਨ ਹੀ ਸੀਮਿਤ ਜਾਪਦੀ ਹੈ ਪਰ ਜਦੋਂ ਅਗਿਆਨ ਮਿਟ ਜਾਂਦਾ ਹੈ ਤਾਂ ਆਤਮਾ ਦੇ ਅਸਲ ਸਰੂਪ ਦਾ ਗਿਆਨ ਹੋ ਜਾਂਦਾ ਹੈ, ਜਿਵੇਂ ਬੱਦਲਾਂ ਦੇ ਹਟ ਜਾਣ 'ਤੇ ਸੂਰਜ ਨਜ਼ਰ ਆਉਂਦਾ ਹੈ।
 
Top