ਮੇਰੀਆਂ ਉਹ ਲੜਕੀਆਂ

Yaar Punjabi

Prime VIP
ਬਚਨ ਕੌਰ ਨੇ ਆਪਣੀਆਂ ਦੋ ਲੜਕੀਆਂ ਦੀ ਭਰੂਣ ਹੱਤਿਆ ਕਰਵਾ ਕੇ ਬੜੀ ਮੁਸ਼ਕਿਲ ਅਤੇ ਲੱਖਾਂ ਦੁਆਵਾਂ ਕਰਕੇ ਰੱਬ ਕੋਲੋਂ ਪੁੱਤਰ ਕੁਲਦੀਪ ਸਿੰਘ ਨੂੰ ਲਿਆ ਸੀ.
ਪਾਲਪੋਸ ਕੇ ਪੜ੍ਹਾ-ਲਿਖੇ ਬਿਜਲੀ ਮਹਿਕਮੇ 'ਚ ਬਤੌਰ ਜੇ. ਈ. ਲਗਵਾ ਦਿੱਤਾ, ਬਿਜਲੀ ਬੋਰਡ 'ਚ ਕਈ ਸਾਲ ਨੌਕਰੀ ਕਰਦਿਆਂ ਹੋਏ ਤਾਂ ਬਚਨ ਕੌਰ ਦੇ ਸਿਰ ਤੋਂ ਪਤੀ ਸੁਦਾਗਰ ਸਿੰਘ ਦਾ ਸਾਇਆ ਉਠ ਗਿਆ. ਕੁਝ ਸਮਾਂ ਪਾ ਕੇ ਬਚਨ ਕੌਰ ਨੇ ਆਪਣੇ ਲੜਕੇ ਦੀ ਸ਼ਾਦੀ ਉਸ ਦੀ ਇੱਛਾ ਅਨੁਸਾਰ ਗੁਆਂਢੀ ਪਿੰਡ ਕਰ ਦਿੱਤੀ.
ਨੂੰਹ ਘਰ ਆ ਗਈ ਤੇ ਬਚਨ ਕੌਰ ਨੇ ਬਜ਼ੁਰਗ ਹੋਣ ਕਰਕੇ ਆਪਣੀ ਸਾਰੀ ਜਾਇਦਾਦ ਆਪਣੇ ਨੂੰਹ-ਪੁੱਤਰ ਦੇ ਨਾਂਅ ਕਰਵਾ ਦਿੱਤੀ, ਕੁਝ ਮਹੀਨਿਆਂ ਬਾਅਦ ਹੀ ਨੂੰਹ ਦੀਆਂ ਅੱਖਾਂ ਹੋਰ, ਦੀਆਂ ਹੋਰ ਹੋ ਗਈਆਂ ਤੇ ਇਹ ਸਭ ਕੁਝ ਵੇਖਦਿਆਂ ਬਚਨ ਕੌਰ ਮੰਜੇ 'ਤੇ ਬਿਮਾਰ ਪੈ ਗਈ.
ਪੁੱਤਰ ਨੇ ਨੌਕਰੀ ਤੋਂ ਘਰ ਪਰਤਣਾ ਤੇ ਘਰੇਲੂ ਜ਼ਿੰਦਗੀ ਵਿਚ ਬਿਜ਼ੀ ਹੋ ਜਾਣਾ ਤੇ ਆਪਣੀ ਬਜ਼ੁਰਗ ਮਾਤਾ ਵੱਲ ਕੋਈ ਧਿਆਨ ਨਾ ਦੇਣਾ, ਬਚਨ ਕੌਰ ਕਈ ਦਿਨਾਂ ਤੋਂ ਸਾਹ ਦੀ ਬਿਮਾਰੀ ਨਾਲ ਪੀੜਤ ਦਵਾਈ ਲੈਣ ਵਾਸਤੇ ਆਪਣੀ ਨੂੰਹ ਨੂੰ ਕਹਿ ਰਹੀ ਸੀ, ਪਰ ਨੂੰਹ ਅੱਜਕੱਲ ਦਵਾਈ ਲੈ ਕੇ ਦੇਣ ਦੇ ਬਹਾਨੇ ਬਣਾ ਰਹੀ ਸੀ ਤੇ ਰੱਬ ਕੋਲੋਂ ਲੱਖਾਂ-ਦੁਆਵਾਂ ਕਰ ਕੇ ਲਿਆ ਪੁੱਤਰ ਘਰ ਵਾਲੀ ਤੋਂ ਪੁੱਛੇ ਬਿਨਾਂ ਪੈਰ ਨਹੀਂ ਸੀ ਪੁੱਟ ਸਕਦਾ.
ਨੂੰਹ ਦੇ ਪੇਕਿਆਂ ਤੋਂ ਫੋਨ ਆਇਆ ਕਿ ਮਾਤਾ ਨੂੰ ਹਲਕਾ ਜਿਹਾ ਬੁਖਾਰ ਹੈ ਤਾਂ ਨੂੰਹ ਨੇ ਸਪੈਸ਼ਲ ਫੋਨ ਕਰਕੇ ਪਤੀ ਨੂੰ ਦਫਤਰੋਂ ਤੁਰੰਤ ਬੁਲਾ ਲਿਆ, ਮਾਤਾ ਦਾ ਪਤਾ ਲੈਣ ਲਈ ਪੇਕਿਆਂ ਨੂੰ ਚੱਲ ਪਏ.
ਸਾਹ ਦੀ ਬਿਮਾਰੀ ਨਾਲ ਪੀੜਤ ਬਚਨ ਕੌਰ ਸੋਚ-ਸੋਚ ਕੇ ਪਛਤਾਅ ਰਹੀ ਸੀ ਕਿ ਜੇਕਰ ਮੈਂ ਇਸ ਪੁੱਤ ਪ੍ਰਾਪਤੀ ਲਈ ਆਪਣੀਆਂ ਦੋ ਲੜਕੀਆਂ ਦੀ ਭਰੂਣ ਹੱਤਿਆ ਨਾ ਕੀਤੀ ਹੁੰਦੀ ਤਾਂ ਅੱਜ ਮੇਰੀਆਂ ਉਹ ਲੜਕੀਆਂ ਵੀ ਮੇਰੇ ਬਿਮਾਰ ਹੋਣ 'ਤੇ ਭੱਜੀਆਂ ਆਉਂਦੀਆ....
 
U

userid97899

Guest
jissa bejya ohi vadhna pauga , good messege bhaji :-)

tfs
 
Top