ਮੇਰਾ ਕੋਈ ਧਰਮ ਨਹੀ

Saini Sa'aB

K00l$@!n!
ਦੰਗਿਆਂ ਨੇ ਸਾਰੇ ਸ਼ਹਿਰ ਦਾ ਵਾਤਾਵਰਣ ਗੰਧਲਾ ਕਰ ਦਿੱਤਾ । ਸ਼ਹਿਰ ਦੀ ਕੋਈ ਨਹੀ ਸੀ ਸੜਕ-ਗਲੀ ਖਾਲੀ ਜਿਥੇ ਨਾ ਪਏ ਹੋਣ ਲਹੂ ਦੇ ਧੱਬੇ। ਲੋਕ ਘਰਾਂ ‘ਚ ਚੁੱਪ ਸਨ ਸਾਧੀ ਬੈਠੇ। ਕੁਝ ਕੁ ਅਰਾਜਕਤਾ ਫੈਲਾਉਣ ਵਾਲੇ ਘੁੰਮ ਰਹੇ ਸਨ ਨੰਗੀਆਂ ਤਲਵਾਰਾਂ ਹੱਥਾਂ ‘ਚ ਫੜੀ।

ਇੱਕ ਕੁੱਤਾ ਘੁੰਮਦਾ ਚੌਂਕ ਦੇ ਵਿਚਾਲੇ ਆ ਗਿਆ। ਉਸਨੂੰ ਮਾਰਨ ਲਈ ਕਈ ਜਣੇ ਅੱਗੇ ਵਧੇ।

ਮੁਸਲਮਾਨ ਟੋਲਿ ‘ਚ ਕੋਈ ਬੋਲਿਆ,”ਇਹ ਸਰਦਾਰਾਂ ਦੇ ਘਰ ਦਾ ਰਖਵਾਲਾ ਲੱਗਦਾ। ਵੱਢ ਸੁੱਟੋ ਇਹਨੂੰ।”

ਸਰਦਾਰਾਂ ਦੀ ਟੋਲੀ ਬੋਲੀ,”ਨਹੀਓ! ਇਹ ਕਿਸੇ ਹਿੰਦੂ ਘਰ ਦਾ ਰਾਖਾ। ਇਹਨੂੰ ਅਸੀਂ ਵੱਢਾਂਗੇ।”

ਐਨਾ ਸੁਣ ਹਿਦੂੰਆਂ ਦੀ ਟੋਲੀ ਭੜਕ ਉੱਠੀ,”ਸਾਡਾ ਨਹੀ ਇਹ। ਮੁਸਲਮਾਨ ਘਰ ਦਾ ਪਾਲਿਆ ਲੱਗਦਾ। ਅਸੀ ਮਾਰਾਂਗੇ ਇਹਨੂੰ।”

ਤਿੰਨਾਂ ਟੋਲੀਆਂ ਨੇ ਕੁੱਤੇ ਨੂੰ ਵੱਢਣ ਲਈ ਤਲਵਾਰਾਂ ਕੁੱਟੇ ਤੇ ਧਰ ਦਿੱਤੀਆਂ।

ਅੱਲਾ,ਵਾਹਿਗੁਰੂ,ਰਾਮ-ਰਾਮ ਕਰਦਾ ਇੱਕ ਬਜੁ਼ਰਗ ਵਿਚਕਾਰ ਆ ਬੋਲਿਆ,”ਆਪਸੀ ਫਿਰਕਿਆਂ ‘ਚ ਇਸ ਬੇਜੁ਼ਬਾਨੇ ਦਾ ਕੀ ਕਸੂਰ?”

ਕੁੱਤੇ ਨੂੰ ਭੁੱਲ ਕੇ ਤਿੰਨੋਂ ਧਿਰਾਂ ਉਸ ਆਦਮੀ ਤੇ ਤਲਵਾਰਾਂ ਧਰ ਬੋਲੀਆਂ,”ਇਹਨੂੰ ਛੱਡ। ਤੂੰ ਦੱਸ ਤੇਰਾ ਕਿਹੜਾ ਧਰਮ ਐ।” ਕਿਉਂਕਿ ਉਹਨਾਂ ਨੂੰ ਉਸ ਬਜੁ਼ਰਗ ਦੇ ਪਹਿਰਾਵੇ ਅਤੇ ਦਿੱਖ ਤੋਂ ਉਸਦੀ ਪਹਿਚਾਣ ਕਰਨ ਵਿੱਚ ਮੁਸ਼ਕਿਲ ਆਈ।

ਬਜੁ਼ਰਗ ਹਿੱਕ ਚੌੜੀ ਕਰ ਆਖਣ ਲੱਗਾ,” ਮੇਰਾ ਕੋਈ ਧਰਮ ਨਹੀ। ਸਿਰਫ਼ ਇੱਕ ਇਨਸਾਨ ਹਾਂ ਮੈਂ।”
 
Top