ਮੂਰਤੀ

Yaar Punjabi

Prime VIP

ਜਿੰਦਰ ਤੇ ਉਹਦੇ ਭਾਜੀ ਦੁਕਾਨ ਤੇ ਜੂਸ ਪੀ ਰਹੇ ਸੀ , ਗਰਮੀਆਂ ਦੇ ਦਿਨ ਤੇ ਆਥਣ ਕੁ ਦਾ ਵੇਲਾ l
ਉਹ ਅਕਸਰ ਹੀ ਫਿਲੋਸਫ਼ਰਾ ਵਾਂਗ ਵਾਂਗ ਵਾਹਵਾ ਹੀ ਗੂੜੇ-ਗੂੜੇ ਮੁੱਦਿਆਂ ਤੇ ਗੱਲਾਂ ਕਰਦੇ l ਤਕਰੀਬਨ ਉਹਨਾਂ ਦੇ ਸਾਰੇ ਹੀ ਵਿਚਾਰ ਮਿਲਦੇ ਸਨ ਬਸ ਇੱਕ ਧਾਰਮਿਕ ਮੁੱਦੇ ਤੇ ਉਹਨਾਂ ਦੇ ਵਿਚਾਰ ਇੱਕ ਦੂਜੇ ਨਾਲ ਖਹਿ-ਖਹਿ ਕੇ ਲੰਗਦੇ ..............ਜਿੰਦਰ ਨੂੰ ਅਮ੍ਰਿਤਧਾਰੀ ਹੋਣ ਤੇ ਮਾਣ ਸੀ ਤੇ ਭਾਜੀ ਉਹਦੇ ਮੋਨੇ l
.
ਜਿੰਦਰ ਕਦੇ-ਕਦੇ ਤਾਂ ਕੱਟੜ-ਪੰਥੀਆਂ ਵਾਂਗ ਸੋਚਣ ਲੱਗ ਪੈਦਾ ਤੇ ਗਰਮ ਵੀ ਹੋ ਜਾਂਦਾ ਸੀ l ਕਦੇ ਕਦੇ ਇਹਨਾਂ ਹੀ ਗੱਲਾਂ ਤੇ ਉਹ ਮਾਣ ਵੀ ਮਹਿਸੂਸ ਕਰਦਾ l
.
ਉਹ ਜੂਸ ਵਾਲਾ ਕੰਮ ਮੁਕਾ ਕੇ ਵਾਪਿਸ ਘਰ ਵੱਲ ਨੂੰ ਤੁਰ ਪਏ ...ਗੱਲਾਂ ਬਾਤਾਂ ਕਿਤਾਬਾਂ ਦੀਆਂ ਛਿੜ ਪਈਆਂ .....ਗੱਲ ਹੁੰਦੀ ਹੁੰਦੀ ਜਿੰਦਰ ਦੇ ਸ਼ੋਕੇਸ ਤੇ ਪੁੱਜ ਗਈ .....ਜਿਸ ਵਿੱਚ ਉਹ ਸਿਰਫ ਤੇ ਸਿਰਫ ਕਿਤਾਬਾਂ ਹੀ ਰੱਖਦਾ ਸੀ , ਸਵਾਏ ਦਸਾ ਗੁਰੂਆਂ ਦੀ ਇੱਕ ਤਸਵੀਰ ਦੇ l
ਭਾਜੀ ਕਹਿੰਦੇ, " ਯਾਰ ਜਿੰਦਰ, ਮੈਂ ਇੱਕ ਦਿਨ ਤੇਰੇ ਘਰ ਗਿਆ ਸੀ , ਘੱਟ ਤੋਂ ਘੱਟ ਆਪਣੀਆਂ ਕਿਤਾਬਾਂ ਤੋਂ ਮਿੱਟੀ ਤਾਂ ਝਾੜ ਲਿਆ ਕਰ ਲਿਆ ਪਤੰਦਰਾਂ "l
ਜਿੰਦਰ ਨੂੰ ਉਹ ਕਿਤਾਬਾਂ ਪੜ੍ਹ ਕੇ ਸਾਭੀਆਂ ਨੂੰ ਸਮਾਂ ਹੋ ਗਿਆ ਸੀ, ਸੋ ਮਿੱਟੀ ਪੈ ਗਈ ਤੇ ਕਿਤਾਬਾਂ ਦਾ ਸ਼ੌਕੀਨ ਹੋਣ ਕਰਕੇ ਗੱਲ ਦਿਲ ਨੂੰ ਲੱਗ ਗਈ ..
.
ਉਸੇ ਰਾਤ ਜਾ ਕੇ ਪਾ ਤਾਂ ਖਿਲਾਰਾ ਕਮਰੇ ਦਾ ....ਸਾਰਾ ਹੀ ਸਾਫ਼ ਕਰ ਸੁੱਟਿਆ ....ਹੋਣ ਲੱਗ ਗਈ ਸਫਾਈਆਂ .....
ਸਭ ਕੁਝ ਸੈਟ ਕਰਕੇ ਉਸ ਦੀ ਨਜ਼ਰ ਇੱਕ ਨਿਕੀ ਜਿਹੀ ਧਾਰਮਿਕ ਮੂਰਤੀ ਤੇ ਗਈ ਜੋ ਕੇ ਦੂਸਰੇ ਧਰਮ ਦੀ ਸੀ , ਜਿੰਦਰ ਕਦੇ ਵੀ ਦੂਸਰੇ ਧਰਮ ਦੀਆਂ ਮੂਰਤੀਆਂ ਪਸੰਦ ਨਹੀ ਸੀ ਕਰਦਾ l
ਪਰ ਇਹ ਤਾਂ ਅਲਮਾਰੀ ‘ਚ ਸਾਭੀ ਪਈ ਸੀ l
"..ਇਸ ਮੂਰਤੀ ਨੂੰ ਹੱਥ 'ਚ ਲੈ ਕੇ ਪਤਾ ਹੀ ਨਹੀ ਲੱਗਿਆ ਕਦੋਂ ਉਹ ਪਿਛਲੀਆਂ ਯਾਦਾਂ ‘ਚ ਘੁੰਮਣ ਚਲਾ ਗਿਆ l
ਇਹ ਮੂਰਤੀ ਉਸ ਨੂੰ ‘ਰਾਬੀਆਂ’ ਨੇ ਦਿੱਤੀ ਸੀ. ਜੋ ਕਦੇ ਉਸਦੀ ਜਮਾਤਨ ਹੁੰਦੀ ਸੀ ..ਜਿੰਦਗੀ ਦੇ ਖੂਬਸੂਰਤ ਪੰਜ ਸਾਲ ਇੱਕ-ਇੱਕ ਕਰ ਅੱਖਾਂ ਸਾਹਮਣੇ ਦੀ ਗੁਜਰਨ ਲੱਗੇ ...ਵਾਹ ਕਿਆ ਦਿਨ ਹੁੰਦੇ ਸੀ ..ਬਸ ਦੋ ਜਾਣਿਆ ਦਾ ਹੀ ਜਹਾਨ ਹੁੰਦਾ ਸੀ....ਉਹ ਦੋਵੇ ਇੱਕ ਦੂਜੇ ਨੂੰ ਬੇਹੱਦ ਮੁਹਾਬਤ ਕਰਦੇ ਸਨ l
.
ਅੱਜ ਉਹ ਮੂਰਤੀ ਉਸ ਨੂੰ ਪਿਆਰੀ ਲੱਗ ਰਹੀ ਸੀ , ਬੜਾ ਹੈਰਾਨ ਜਿਹਾ ਹੋਇਆ ਖੜਾ ਸੀ ਕਿ ਮੇਰੀ ਧਾਰਮਿਕ ਕੱਟੜਤਾ ਕਿਥੇ ਚਲ ਗਈ ਸੀ ਜਾਂ ਉਸ ਸਮੇਂ ਸਿਰਫ਼ ਆਪਣਾ ਪਿਆਰਾ ਯਾਦ ਆ ਰਿਹਾ ਸੀ ਉਸ ਵਿਚੋਂ ...ਕੋਈ ਧਰਮ ਨਹੀ ....
...........................ਕਮਰਾ ਸਾਫ਼ ਕਰਨ ਤੋਂ ਬਾਅਦ ਜਦ ਸ਼ੋਕੇਸ ਵੱਲ ਦੇਖ ਰਿਹਾ ਸੀ ਤਾਂ , ਕਿਤਾਬਾਂ ਨਾਲ ਸਜੀ ਪਈ ਮੂਰਤੀ ਉਸ ਵੱਲ ਦੇਖ ਮੁਸਕਰਾ ਰਹੀ ਸੀ ਤੇ ਨਾਲ-ਨਾਲ ਉਹ ਵੀ ......
 
Top