UNP

ਮਿੱਟੀ ਦੇ ਸੁਆਲ

Go Back   UNP > Contributions > Punjabi Culture

UNP Register

 

 
Old 08-Sep-2010
chandigarhiya
 
ਮਿੱਟੀ ਦੇ ਸੁਆਲ

ਪੰਨੇ 104, ਮੁੱਲ: 150 ਰੁਪਏ
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ।

Register

ਮਿੱਟੀ ਦੇ ਸੁਆਲ ਦਾ ਕਵੀ ਆਪਣੇ ਆਲੇ-ਦੁਆਲੇ ਦੇ ਜੀਵਨ, ਸਮਾਜ, ਸਿਆਸਤ, ਸਭਿਆਚਾਰ, ਵਿਵਹਾਰ, ਦੰਭ ਤੇ ਹੋਰ ਕਈ ਕੁਝ ਬਾਰੇ ਸੁਆਲ ਉਠਾਉਂਦਾ ਹੈ। ਇਹ ਸੁਆਲ ਉਸ ਦੀ ਸੰਵੇਦਨਸ਼ੀਲਤਾ ਦੀ ਦੇਣ ਹਨ। ਇਨ੍ਹਾਂ ਦਾ ਸਰੂਪ, ਤਿਖਾਪਣ ਤੇ ਵਿਭਿੰਨਤਾ ਕਵੀ ਦੇ ਹਸਾਸ ਸੁਭਾਅ ਦਾ ਪ੍ਰਮਾਣ ਹਨ। ਇਨ੍ਹਾਂ ਨੂੰ ਕਾਵਿਕਤਾ ਵਿੱਚ ਢਾਲਣ ਦੀ ਪ੍ਰਵੀਨਤਾ ਬੇਜ਼ਾਰ ਦੀ ਸਾਹਿਤ ਯੋਗਤਾ ਦਾ ਪ੍ਰਮਾਣ ਹੈ। ਇਨ੍ਹਾਂ ਨੂੰ ਕਾਵਿਕਤਾ ਵਿੱਚ ਢਾਲਣ ਦੀ ਪ੍ਰਬੀਨਤਾ ਬੇਜ਼ਾਰ ਦੀ ਸਾਹਿਤ ਯੋਗਤਾ ਦਾ ਪ੍ਰਮਾਣ ਹੈ।
ਬੇਜ਼ਾਰ ਦੇ ਸੁਆਲ ਉਠਾਣ ਦੀ ਵਿਧੀ ਤੇ ਸ਼ੈਲੀ ਵਿੱਚ ਹੀ ਇਨ੍ਹਾਂ ਦੇ ਉਤਰ ਵੀ ਅਕਸਰ ਸ਼ਾਮਲ ਹਨ। ਇਹ ਵਿਅੰਗ ਨਾਲ ਸੁਝਾਏ ਗਏ ਹਨ ਜਾਂ ਚੁੱਪਚਾਪ ਚਿੰਤਨ ਦੇ ਛਿਣਾਂ ਵਿੱਚ ਆਪੇ ਸੁਝਣ ਵਾਲੇ ਉਤਰ ਹਨ। ਕਿਤੇ-ਕਿਤੇ ਕਵੀ ਨੇ ਇਨ੍ਹਾਂ ਨੂੰ ਮੱਧਮ ਜਿਹੀ ਸੁਰ ਵਿੱਚ ਆਪ ਵੀ ਉਚਾਰ ਦਿੱਤਾ ਹੈ, ਜਿਵੇਂ ਕਿ ਰੁਕਮਣੀ ਸ਼ੀਰਸਕ ਵਾਲੀ ਪਹਿਲੀ ਹੀ ਨਜ਼ਮ ਵਿੱਚ ਜਿੱਥੇ ਉਹ ਰੂਹਾਨੀ ਪ੍ਰੇਮ ਨੂੰ ਵਧੇਰੇ ਮਹੱਤਵ ਦਿੰਦਾ ਨਜ਼ਰ ਆਉਂਦਾ ਹੈ। ਅਧੂਰੇ ਰਾਵਣ ਵਿੱਚ ਉਸ ਦਾ ਕਟਾਖਸ਼ ਅੱਜ-ਕੱਲ੍ਹ ਦੇ ਰਾਮ ਉਤੇ ਹੈ, ਜੋ ਰਾਵਣ ਨਾਲ ਲੜਦਾ ਨਹੀਂ।
ਸਾਧਾਰਨ ਜੀਵਨ ਵਿਹਾਰ ਜਾਂ ਕਿਸੇ ਜੀਵਨ ਦ੍ਰਿਸ਼ ਵਿੱਚੋਂ ਹੀ ਕਵੀ ਪ੍ਰਸ਼ਨ ਉਠਾਉਣ ਦੇ ਸਮਰਥ ਹੈ। ਬੁਲਡੋਜ਼ਰ ਨਾਲ ਢਹਿੰਦੀਆਂ ਝੁੱਗੀਆਂ ਤੱਕ ਕੇ ਉਹ ਸਵਾਲ ਕਰਦਾ ਹੈ ਕਿ ਕੀ ਇਨ੍ਹਾਂ ਵਿੱਚ ਰਹਿਣ ਵਾਲੇ ਸਾਰੇ ਜਰਾਇਮ ਪੇਸ਼ਾ ਹੀ ਹੁੰਦੇ ਹਨ? ਕਵਿਤਾ ਤੇ ਇਨਕਲਾਬ ਦੇ ਰਿਸ਼ਤੇ ਨੂੰ ਸਮਝਣ ਲਈ ਵੰਗਾਰਦਾ ਹੈ ਕਵੀ। ਸੀਤਾ ਦੀ ਅਗਨੀ ਪ੍ਰੀਖਿਆ ਵੀ ਉਸ ਦੇ ਪ੍ਰਸ਼ਨਾਂ ਦੀ ਜ਼ਦ ਵਿੱਚ ਹੈ ਅਤੇ ਯੂਨੀਵਰਸਿਟੀਆਂ ਦੇ ਬੁੱਧੀਜੀਵੀਆਂ ਦਾ ਵਿਹਾਰ ਵੀ। ਕੁਝ ਨਜ਼ਮਾਂ ਸਚਮੁੱਚ ਹੀ ਕਥਾਕਾਰ ਮਸਕੀਨ ਦਾ ਚੋਤਾ ਕਰਵਾਉਂਦੀਆਂ ਹਨ।ਆਦਤ ਵਾਂਗ ਹੀ ਜ਼ਿੰਦਗੀ ਜੀਣੀ ਜਾਣ ਅਤੇ ਲੋਕਾਂ ਨੂੰ ਬੇਜ਼ਾਰ ਦੀ ਪ੍ਰਸ਼ਨ ਬਹੁਤ ਕੁਝ ਪੁੱਛਦੇ ਹਨ। ਇਨ੍ਹਾਂ ਪ੍ਰਸ਼ਨਾਂ ਨਾਲ ਤੁਸੀਂ ਵੀ ਸੰਵਾਦ ਰਚਾ ਸਕੋ ਤਾਂ ਚੰਗਾ ਹੋਵੇ।

Post New Thread  Reply

« ਝਲਕਾਂ-ਮਲਵਈ ਸਭਿਆਚਾਰ ਦੀਆਂ | ਡੱਬੂ ਸ਼ਾਸਤਰ »
X
Quick Register
User Name:
Email:
Human Verification


UNP