ਮਹਿਕਦੇ ਅੱਖਰ

'MANISH'

yaara naal bahara
ਸੰਪਾਦਕ: ਕੇਵਲ ਮਾਣਕਪੁਰੀ
ਸਫੇ: 128, ਮੁੱਲ 160 ਰੁਪਏ
ਪ੍ਰਕਾਸ਼ਕ: ਤਰਲੋਚਨ ਪਬਲਿਸ਼ਰਜ਼
ਚੰਡੀਗੜ੍ਹ

‘ਮਹਿਕਦੇ ਅੱਖਰ’ ਵੱਖ-ਵੱਖ 35 ਕਵੀਆਂ ਦੀਆਂ ਕਵਿਤਾਵਾਂ ਉਤੇ ਆਧਾਰਤ ਹੈ। ਐਸੇ ਹੀ ਸਾਂਝੇ ਕਾਵਿ ਸੰਗ੍ਰਹਿ ਮਾਣਕਪੁਰੀ ਪਹਿਲਾਂ ਵੀ ਪ੍ਰਕਾਸ਼ਤ ਕਰਵਾ ਚੁੱਕਾ ਹੈ ਜਿਨ੍ਹਾਂ ਵਿਚ ‘ਪ੍ਰੀਤ ਸਰੋਵਰ’ ‘ਮੁੰਦਰਾਂ’, ‘ਕਾਵਿ ਚੇਤਨਾ’, ‘ਵਲਵਲੇ’ ਅਤੇ ‘ਅੰਬਰੀਂ ਉਡਦੀਆਂ’ ਸ਼ਾਮਲ ਹਨ। ਹਥਲਾ ਸਾਂਝਾ ਕਾਵਿ-ਸੰਗ੍ਰਹਿ ਅਤੇ ਪੂਰਬਲੇ ਕਾਵਿ ਸੰਗ੍ਰਹਿ ਨੰਦ ਲਾਲ ਨੂਰਪੁਰੀ ਸਾਹਿਤ ਸਭਾ ਵੱਲੋਂ ਉੱਦਮ ਕਰਕੇ ਛਾਪੇ ਗਏ ਹਨ। ਮਾਣਕਪੁਰੀ ਸਭਾ ਦਾ ਪ੍ਰਧਾਨ ਹੈ। ਪੁਸਤਕ ਦੀ ਭੂਮਿਕਾ ਪ੍ਰਸਿੱਧ ਗ਼ਜ਼ਲਕਾਰ ਅਤੇ ਪੱਤਰਕਾਰ ਥੰਮਣ ਸਿੰਘ ਸੈਣੀ ਨੇ ਬੜੇ ਮੋਹ ਨਾਲ ਲਿਖੀ ਹੈ। ਸ਼ਾਮਲ ਕਵੀਆਂ ਦੀ ਜੇਕਰ ਵੰਡ ਕਰੀਏ ਤਾਂ ਕੁਝ ਕਵੀ ਹੰਢੇ ਵਰਤੇ ਅਤੇ ਪ੍ਰੋਢ ਕਾਵਿ ਦੇ ਮਾਲਕ ਹਨ ਪਰ ਕੁਝ ਨਵੇਂ ਹਸਤਾਖਰ ਹਨ। ਸ਼ਾਮਲ ਕੀਤੇ ਗਏ ਕੁਝ ਕਵੀਆਂ ਨੇ ਕਵਿਤਾ ਦੇ ਖੇਤਰ ਵਿਚ ਮਾਅਰਕੇ ਮਾਰੇ ਹਨ। ਅਮਰੀਕ ਤਲਵੰਡੀ, ਆਰਿਫ ਗੋਬਿੰਦਪੁਰੀ, ਸੇਵੀ ਰਾਇਤ, ਕੇਵਲ ਮਾਣਕਪੁਰੀ, ਬਾਬੂ ਸਿੰਘ ਚੌਹਾਨ, ਹਰਦੀਪ ਢਿੱਲੋਂ, ਦਿਆਲ ਸਿੰਘ ਪਿਆਸਾ, ਪੂਰਨ ਸਿੰਘ ਕਿਰਤੀ, ਚਮਕ ਸੁਰਜੀਤ ਅਤੇ ਭੁਪਿੰਦਰ ਸਿੰਘ ਬੇਕਸ ਇਸੇ ਮਿਆਰ ਦੇ ਕਵੀ ਹਨ। ਪਰ ਕਈ ਅਸਲੋਂ ਨਵੇਂ ਕਵੀ ਵੀ ਸ਼ਾਮਲ ਕਰ ਲਏ ਗਏ ਹਨ ਜਿਨ੍ਹਾਂ ਦਾ ਮੈਂ ਕਦੇ ਨਾਂ ਪੜ੍ਹਿਆ ਸੁਣਿਆ ਨਹੀਂ। ਸਮਿੱਲਤ ਕਾਵਿ ਸੰਗ੍ਰਹਿਾਂ ਦਾ ਇਹ ਗੁਣ ਹੈ ਕਿ ਕਈ ਕਵੀਆਂ ਦੀਆਂ ਵੱਖ ਸੁਰ ਦੀਆਂ ਕਵਿਤਾਵਾਂ ਨੂੰ ਇਕ ਹੀ ਸੰਗ੍ਰਹਿ ਵਿਚ ਵਾਚਣ ਦਾ ਸਹਿਜ ਮੌਕਾ ਮਿਲਦਾ ਹੈ। ਇਸ ਤਰ੍ਹਾਂ ਸਹਿਕਾਰੀ ਤੌਰ ’ਤੇ ਆਰਥਿਕਤਾ ਦਾ ਮਸਲਾ ਵੀ ਹੱਲ ਕੀਤਾ ਜਾ ਸਕਦਾ ਹੈ। ਵੇਖਿਆ ਗਿਆ ਹੈ ਕਿ ਬਹੁਤ ਸਾਰੇ ਸਮਰਥਵਾਨ ਕਵੀ ਵੀ ਆਪਣਾ ਕਾਵਿ ਸੰਗ੍ਰਹਿ ਛਪਵਾਉਣ ਤੋਂ ਅਸਮਰੱਥ ਰਹਿੰਦੇ ਹਨ।
ਪ੍ਰੰਤੂ ਪੁਸਤਕ ਕਿਸੇ ਸਾਵੇਂ ਮਿਆਰ ਵਿਚ ਨਹੀਂ ਰੱਖੀ ਗਈ। ਜੇਕਰ ਪੰਜਾਬ ਪੱਧਰ ਦੇ ਕਵੀ ਸ਼ਾਮਲ ਕਰਨੇ ਸਨ ਤਾਂ ਮਹਾਨ ਕਵੀਆਂ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਗਿਆ? ਇਹ ਪ੍ਰਸ਼ਨ ਬਹੁਤ ਖਟਕਦਾ ਹੈ। ਮੈਂ ਵੇਖਿਆ ਹੈ ਕਿ ਇਸ ਤਰ੍ਹਾਂ ਦੇ ਸੰਗ੍ਰਹਿ ਮਾਲੀ ਕਾਰਨਾਂ ਕਰਕੇ ਜਾਂ ਜੀ ਹਜੂਰੀ ਕਰਕੇ ਆਪਣਾ ਮਿਆਰ ਗੁਆ ਲੈਂਦੇ ਹਨ। ਕਈ ਕਵੀਆਂ ਨੂੰ ਅਜੇ ਐਸੇ ਕਾਵਿ ਸ੍ਰੰਗਹਿ ਵਿਚ ਸ਼ਾਮਲ ਨਹੀਂ ਸੀ ਕਰਨਾ ਚਾਹੀਦਾ। ਚਾਹੀਦਾ ਇਹ ਹੈ ਕਿ ਐਸੀਆਂ ਪੁਸਤਕਾਂ ਦਾ ਕੋਈ ਨਾ ਕੋਈ ਸਟੈਂਡਰਡ ਜ਼ਰੂਰ ਰੱਖਿਆ ਜਾਵੇ। ਯਾਰੀਆਂ ਤੇ ਨਜ਼ਦੀਕੀਆਂ ਸਾਹਿਤ ਨੂੰ ਹਾਨੀ ਪਹੁੰਚਾਉਂਦੀਆਂ ਹਨ। ਫਿਰ ਵੀ ਕੁਝ ਵੀ ਨਾ ਕਰਨ ਨਾਲੋਂ ਕੁਝ ਕਰਨਾ ਬਿਹਤਰ ਹੁੰਦਾ ਹੈ। ਪੰਧ ਹੀ ਰਹਿਬਰੀ ਕਰਦੇ ਨੇ…
 
Top