ਮਹਿਕ

Mandeep Kaur Guraya

MAIN JATTI PUNJAB DI ..
"ਤਾਜ਼ੀ ਸਬਜ਼ੀ ਲੈ ਲਓ" ਸਬਜ਼ੀ ਵਾਲਾ ਗਲੀ ਵਿਚ ਹੋਕਾ ਦੇ ਰਿਹਾ ਸੀ |
"ਭਾਈ ਤੂੰ ਸਬਜ਼ੀ ਬੜੀ ਮਹਿੰਗੀ ਵੇਚਦੈਂ |"
"ਕਿਉਂ ਬੀਬੀ ? ਤੂੰ ਕਦੇ ਖਰੀਦੀ ਵੀ ਹੈ ?"
" ਲੈ ! ਮੈਂ ਨੀ ਖਰੀਦੀ ਤਾਂ ਕੀ ਹੋਇਆ ਮੇਰੀ ਗੁਵਾਧਨ ਤਾਂ ਰੋਜ਼ ਹੀ ਖ਼ਰੀਦਦੀ ਐ ਨਾ |"
"ਤੈਨੂੰ ਉਹਦੇ ਨਾਲ ਕੀ ਮਤਲਬ ?"
"ਭਾਈ ਮਤਲਬ ਕਿਉਂ ਨਹੀ ? ਮੁਹੱਲੇ ਵਾਲਿਆਂ ਨੂ ਕੀ ਪਤੈ ਤੜਕੇ ਦੀ ਮਹਿਕ ਸਾਡੇ ਦੋਵੇਂ ਘਰਾਂ ਵਿਚੋਂ ਕਿਹੜੇ ਘਰੋਂ ਆਉਂਦੀ ਐ ? "
- ਨੀਲਮ ਸੰਜੀਵ
 
Top