ਭੈਣ ਭਰਾ

Yaar Punjabi

Prime VIP
ਇੱਕ ਵਾਰ America ਦੇ Stanford Hospital ਵਿੱਚ ਇੱਕ ਛੋਟੀ ਜਿਹੀ ਬੱਚੀ ਜਿਸਦਾ ਨਾਮ Liza ਸੀ ਨੂੰ ਇੱਕ ਐਸੀ ਬਿਮਾਰੀ ਨਾਲ ਝੂਜਣਾ ਪੈ ਰਿਹਾ ਸੀ ਕੇ ਉਸਨੂੰ ਬਚਾਉਣ ਲਈ ਖ਼ੂਨ ਦੀ ਸਖ਼ਤ ਜ਼ਰੂਰਤ ਸੀ, ਖ਼ੂਨ ਵੀ ਕਿਸੇ ਆਮ ਇਨਸਾਨ ਦਾ ਨਹੀਂ ਚਾਹੀਦਾ ਸੀ, ਬਲਕਿ ਉਸੇ ਹੀ ਬੰਦੇ ਦਾ ਚਾਹੀਦਾ ਸੀ ਜੋ ਖ਼ੁਦ ਆਪ ਇਸ ਬਿਮਾਰੀ ਤੋਂ ਬੱਚ ਨਿਕਲਿਆ ਹੋਵੇ ਤੇ ਉਸਦੇ ਖ਼ੂਨ ਵਿੱਚ ਓਹ ਵਿਸ਼ੇਸ਼ Antibiotics ਬਣ ਚੁੱਕੀਆਂ ਹੋਣ ਜੋ ਇਸ ਬਿਮਾਰੀ ਦੇ ਇਲਾਜ ਲਈ ਜਰੂਰੀ ਸਨ.

ਉਸ ਵਖਤ ਸਿਰਫ਼ ਇੱਕ ਹੀ ਸ਼ਖ਼ਸ ਮੌਜੂਦ ਸੀ, ਉਸ ਬੱਚੀ ਦਾ ਪੰਜ ਸਾਲ ਦਾ ਭਰਾ, ਜੋ ਇਸ ਨਾਮੁਰਾਦ ਬਿਮਾਰੀ ਤੋਂ ਨਿਜਾਤ ਪਾ ਚੁੱਕਿਆ ਸੀ.

ਡਾਕਟਰਾਂ ਨੇ Liza ਦੇ ਭਰਾ ਨੂੰ ਪੁਛਿਆ ਕਿ ''ਤੇਰੀ Sister ਇੱਕ ਹੀ ਤਰੀਕੇ ਨਾਲ ਬੱਚ ਸਕਦੀ ਹੈ, ਜੇ ਤੇਰਾ ਖੂਨ ਉਸ ਨੂੰ ਦਿੱਤਾ ਜਾਵੇ,
ਕੀ ਤੂੰ ਇਹ ਕਰਨ ਲਈ ਰਾਜ਼ੀ ਹੈਂ ? ਤਿਆਰ ਹੈਂ ?''
ਬੱਚੇ ਨੇ ਥੋੜੀ ਦੇਰ ਸੋਚਿਆ ਤੇ ਹਾਂ ਕਰ ਦਿੱਤੀ...

ਜਦੋਂ ਖੂਨ ਦਿੱਤਾ ਜਾ ਰਿਹਾ ਸੀ ਤਾਂ ਭਰਾ ਆਪਣੀ ਭੈਣ ਦੇ ਚਿਹਰੇ ਤੇ ਆ ਰਹੀ ਲਾਲੀ ਨੂੰ ਦੇਖ ਕੇ ਮੁਸਕਰਾ ਰਿਹਾ ਸੀ, ਪਰ ਉਸ ਦਾ ਆਪਣਾ ਚਿਹਰਾ ਪੀਲਾ ਹੋਣ ਲੱਗ ਪਿਆ, ਓਹ ਉਦਾਸ ਹੋ ਗਿਆ ਤੇ ਹੌਲੀ ਜਿਹੀ ਅਵਾਜ਼ ਵਿੱਚ ਡਾਕਟਰ ਨੂੰ ਕਹਿਣ ਲੱਗਾ,
''ਮੈਂ ਖੁਸ਼ ਹਾਂ ਕਿ ਮੇਰੀ ਸਿਸਟਰ ਬੱਚ ਗਈ, ਪਰ ਮੈਂ ਇੱਕ ਦਮ ਮਰ ਜਾਵਾਂਗਾ ਕਿ ਥੋੜਾ ਵਕਤ ਲੱਗੇਗਾ ? ਹਾਲੇ ਕਿੰਨਾ ਕੁ ਖੂਨ ਬਚਿਆ ਹੈ ਮੇਰੇ ਵਿੱਚ ?''

ਉਸ ਭਰਾ ਨੇ ਸੋਚਿਆ ਸੀ ਕਿ ਉਸਨੂੰ ਆਪਣੇ ਸ਼ਰੀਰ ਦਾ ਸਾਰਾ ਖੂਨ ਆਪਣੀ ਭੈਣ ਨੂੰ ਦੇਣਾ ਪੈਣਾ ਹੈ ਤਾਂ ਹੀ ਓਹ ਬਚੇਗੀ, ਫੇਰ ਵੀ ਉਸ ਨੇ ਹਾਂ ਕਰ ਦਿੱਤੀ ਸੀ...

ਉਸ ਭਰਾ ਦਾ ਕਿੰਨਾ ਵੱਡਾ ਦਿਲ ਸੀ, ਕਿੰਨਾ ਪਿਆਰ ਸੀ ਆਪਣੀ ਛੋਟੀ ਭੈਣ ਨਾਲ, ਜਿਸਨੇ ਬਿਨਾਂ ਕਿਸੇ ਡਰ, ਲਾਲਚ, ਸਵਾਰਥ ਦੇ ਆਪਣੀ ਜਾਨ ਵਾਰੇ ਵੀ ਨਾ ਸੋਚਿਆ ਕੇ ਓਹ ਮਰ ਜਾਵੇਗਾ ਤੇ ਭੈਣ ਬੱਚ ਜਾਵੇਗੀ, ਫਿਰ ਵੀ ਖ਼ੂਨ ਦੇਣ ਲਈ ਹਾਂ ਕਰ ਦਿੱਤੀ...

ਦੋਸਤੋਂ ਹਮੇਸ਼ਾ ਆਪਣੀ ਭੈਣ ਨਾਲ ਪਿਆਰ ਰੱਖੋ, ਚਾਹੇ ਛੋਟੀ ਹੈ ਚਾਹੇ ਵੱਡੀ, ਪਿਆਰ ਸਿਰਫ਼ ਤੋਹਫਿਆਂ ਵਿਚਕਾਰ ਨਾ ਸਿਮਟ ਕੇ ਰਹਿ ਜਾਵੇ, ਦਿਲੋਂ ਪਿਆਰ ਕਰਿਓ, ਪਾਕ, ਨਿਸ਼ਕਾਮ !

ਮਾਂ ਤੋਂ ਬਾਅਦ ਭੈਣ ਹੀ ਦੁੱਜੀ ਮਾਂ ਹੁੰਦੀ ਹੈ...

 
Top