ਬੌਲੀ

Parv

Prime VIP
http://www.jagbani.com/news/article_443540/photo/523827#http://www.jagbani.com/news/article_443540/photo/523826#glrysss ਬੌਲੀ ਉਸ ਖੂਹ ਨੂੰ ਕਹਿੰਦੇ ਹਨ, ਜਿਸ ਖੂਹ ਦੇ ਪਾਣੀ ਤੱਕ ਪੌੜੀਆਂ ਬਣੀਆਂ ਹੋਣ। ਇਨ੍ਹਾਂ ਪੌੜੀਆਂ ਰਾਹੀਂ ਜਾ ਕੇ ਹੀ ਬੌਲੀ 'ਚੋਂ ਪਾਣੀ ਲਿਆ ਕੇ ਵਰਤਿਆ ਜਾਂਦਾ ਹੈ। ਕਈ ਇਲਾਕਿਆਂ 'ਚ ਬੌਲੀ ਨੂੰ ਬੌੜੀ ਜਾਂ ਬਾਵੜੀ ਵੀ ਕਹਿੰਦੇ ਹਨ। ਗੁਰਦੁਆਰਾ ਬੌਲੀ ਸਾਹਿਬ ਗੋਇੰਦਵਾਲ 'ਚ ਅਤੇ ਗੁਰਦੁਆਰਾ ਬੌਲੀ ਸਾਹਿਬ ਅਨੰਦਪੁਰ 'ਚ ਵੀ ਬੌਲੀਆਂ ਹਨ। ਇਨ੍ਹਾਂ ਗੁਰਦੁਆਰਿਆਂ 'ਚ ਬੌਲੀਆਂ ਬਣੀਆਂ ਹੋਣ ਕਰਕੇ ਹੀ ਇਨ੍ਹਾਂ ਦਾ ਨਾਂ 'ਬੌਲੀ ਸਾਹਿਬ' ਗੁਰਦੁਆਰਾ ਹੈ। ਪਾਣੀ ਦੀ ਕਿੱਲਤ ਹੋਣ ਕਾਰਨ ਪਹਿਲੇ ਸਮਿਆਂ 'ਚ ਬੌਲੀ ਲਾਉਣਾ 100 ਖੂਹਾਂ ਦੇ ਬਰਾਬਰ ਮਹਾਤਮ ਗਿਣਿਆ ਜਾਂਦਾ ਸੀ।
ਮਨੁੱਖੀ ਵਿਕਾਸ ਦੇ ਮੁੱਢਲੇ ਦੌਰ 'ਚ ਜੋ ਲੋਕ ਦਰਿਆਵਾਂ, ਨਦੀਆਂ, ਨਾਲਿਆਂ ਅਤੇ ਢਾਬਾਂ ਦੇ ਨੇੜੇ ਰਹਿੰਦੇ ਸਨ, ਉਹ ਇਨ੍ਹਾਂ ਦਾ ਪਾਣੀ ਵਰਤਦੇ ਸਨ। ਜੋ ਇਨ੍ਹਾਂ ਤੋਂ ਦੂਰ ਰਹਿੰਦੇ ਸਨ, ਉਹ ਟੋਭਿਆਂ ਅਤੇ ਛੱਪੜਾਂ ਆਦਿ 'ਚ ਮੀਂਹ ਦਾ ਇਕੱਠਾ ਹੋਇਆ ਪਾਣੀ ਵਰਤਦੇ ਸਨ। ਫਿਰ ਮਨੁੱਖੀ ਸੂਝ ਵਧਣ ਦੇ ਨਾਲ-ਨਾਲ ਜਿਹੜੀਆਂ ਥਾਵਾਂ 'ਤੇ ਧਰਤੀ ਹੇਠਲਾ ਪਾਣੀ ਬਹੁਤਾ ਦੂਰ ਨਹੀਂ ਹੁੰਦਾ ਸੀ, ਉਥੇ ਬੌਲੀਆਂ ਬਣਾਈਆਂ ਗਈਆਂ। ਪਹਿਲਾਂ ਸਾਰੀਆਂ ਬੌਲੀਆਂ ਕੱਚੀਆਂ ਹੁੰਦੀਆਂ ਸਨ। ਫਿਰ ਬੌਲੀਆਂ ਪੱਕੀਆਂ ਬਣਨ ਲੱਗੀਆਂ। ਫਿਰ ਖੂਹੀਆਂ ਅਤੇ ਖੂਹ ਲੱਗੇ, ਜਿਨ੍ਹਾਂ ਦਾ ਪਾਣੀ ਵਰਤਿਆ ਜਾਣ ਲੱਗਾ। ਹੁਣ ਬੌਲੀਆਂ ਸਿਰਫ ਇਤਿਹਾਸਕ ਥਾਵਾਂ 'ਤੇ ਹੀ ਰਹਿ ਗਈਆਂ ਹਨ
 
Top