ਬਿਨ ਪੈਰਾਂ ਦਾ ਸਫ਼ਰ

Mandeep Kaur Guraya

MAIN JATTI PUNJAB DI ..
ਉਸ ਨੇ ਰੋਜ਼ਾਨਾਂ ਦੀ ਤਰਾਂ ਸਬਜ਼ੀ ਲੈਣ ਲਈ ਚੁਬਾਰੇ ਦੀ ਖਿੜਕੀ 'ਚੋਂ ਰੱਸੀ ਨਾਲ ਬੱਝੀ ਟੋਕਰੀ ਹੇਠਾਂ ਲਮਕਾ ਦਿੱਤੀ। ਰੇਹੜੀ ਵਾਲੇ ਨੇ ਸਬਜ਼ੀ ਟੋਕਰੀ ਵਿੱਚ ਰੱਖੀ, ਬਣਦੇ ਪੈਸੇ ਚੁੱਕੇ ਅਤੇ ਬਾਕੀ ਪੈਸੇ ਟੋਕਰੀ ਦੀ ਇੱਕ ਨੁੱਕਰ ਵਿੱਚ ਰੱਖ ਦਿੱਤੇ। ਉਸ ਨੇ ਟੋਕਰੀ ਉਤਾਂਹ ਖਿੱਚੀ ਅਤੇ ਖਿੜਕੀ ਬੰਦ ਕਰ ;ਕਂ।
ਰੋਜ਼ ਸਬਜ਼ੀ ਵਾਲੇ ਦਾ ਹੋਕਾ ਸੁਣ ਕੇ ਉਹ ਖਿੜਕੀ ਖੋਲ੍ਹਦੀ ਤੇ ਆਪਣੀ ਸੁਰੀਲੀ ਅਵਾਜ਼ ਵਿੱਚ ਰੇਹੜੀ ਵਾਲੇ ਨੂੰ ਸਬਜ਼ੀ ਟੋਕਰੀ ਵਿੱਚ ਪਾਉਣ ਲਈ ਆਖਦੀ। ਅੱਜ ਫਿਰ ਉਸ ਨੇ ਸਬਜ਼ੀ ਲੈਣ ਲਈ ਖਿੜਕੀ ਖੋਲ੍ਹੀ ਸੀ।
''ਇੱਕ ਕਿੱਲੋ ਜਬ਼ਹਿ:, ਇੱਕ ਦੋ ਵਠਵਿਗ, ਸਬਜ਼ੀ ਤੇ ਧਨੀਆਂ....ਊ ੁਲਮਤ। ''
ਸਬਜ਼ੀ ਵਾਲੇ ਨੇ ਝੱਟ ਟੋਕਰੀ ਵਿੱਚ ਸਾਮਾਨ ਰੱਖ ਦਿੱਤਾ। ਉਹ ਹਾਲੇ ਰੱਸੀ ਉਪਰ ਖਿੱਚ ਹੀ ਰਹੀ ਸੀ ਕਿ ਤਾਰਿਕ ਦੀ ਨਜ਼ਰ ਉਸ 'ਤੇ ਪੈ ਗਈ, ਉਸ ਨੂੰ ਵੀ ਕੁਝ ਚਿਰ ਲਈ ਰੱਸੀ ਦਾ ਚੇਤਾ ਭੁਲਾ ਕੇ ਤਾਰਿਕ ਵੱਲ ਦੇਖਿਆ ਤੇ ਮੁੜ ਖਿੜਕੀ ਭੇੜ ;ਕਂ। ਤਾਰਿਕ ਕਿੰਨਾ ਚਿਰ ਬਾਜ਼ਾਰ ਵਿੱਚ ਖੜਾ ਉਸ ਵੱਲ ਤੱਕਦਾ ਜਗੀਬਿ ਹਾਲਾਂਕਿ ਖਿੜਕੀ ਬੰਦ ਹੋ ਚੁੱਕੀ ਤਂ।
ਉਸ ਦੇ ਮੁੱਖੜੇ ਦੀ ਇੱਕ ਨਿੱਕੀ ਜਹੀ ਝਲਕ ਹੀ ਤਾਰਿਕ ਅੰਦਰ ਡੂੰਘੀ ਦਸਤਕ ਦੇ ਰਹੀ ਤਂ। ਉਸ ਦੇ ਚਾਂਦੀ ਰੰਗੇ ਮੁੱਖੜੇ 'ਤੇ ਸੋਨੇ ਰੰਗੇ ਵਾਲਾਂ ਦੀਆਂ ਕੁਝ ਕੁ ਲੜੀਆਂ ਆਪਣੀ ਹੀ ਮਸਤੀ ਵਿੱਚ ਖੇਡ ਰਹੀਆਂ ਸੀ। ਝੀਲ ਵਿੱਚ ਬਣਦੇ ਭੰਵਰਾਂ ਵਰਗੀਆਂ ਬਲੌਰੀ ਅੱਖਾਂ ਤਾਰਿਕ ਨੂੰ ਬਦੋ-ਬਦੀ ਆਪਣੇ ਵੱਲ ਖਿੱਚ ਰਹੀਆਂ ਸਨ। ਉਹ ਡਾਢੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਦਾ ਹੋਇਆ ਅੱਗੇ ਟੁਰ ਜਬ਼ਬਿ ਪਰ ਉਸ ਦਾ ਦਿਲ ਉਸ ਨੂੰ ਦੁਬਾਰਾ ਉਥੇ ਹੀ ਜਾਣ ਨੂੰ ਉਕਸਾ ਰਿਹਾ ਸੀ।
ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਲੋਕਾਂ ਨੇ ਦੁਕਾਨਾਂ ਉਪਰ ਆਪਣੀ ਰਿਹਾਇਸ਼ ਵੀ ਰੱਖ ਰੱਖੀ ਸੀ ਤੇ ਹਰ ਮਕਾਨ ਦੀ ਤਕਰੀਬਨ ਇੱਕ ਖਿੜਕੀ ਜ਼ਰੂਰ ਹੀ ਬਾਜ਼ਾਰ ਵੱਲ ਾਂਚਮ;.ਦਂ, ਜਿਥੋਂ ਸਾਰੇ ਬਾਜ਼ਾਰ ਦਾ ਨਜ਼ਾਰਾ ਸੌਖੇ ਹੀ ਵੇਖਿਆ ਜਾ ਸਕਦਾ ਸੀ। ਬਹੁਤੇ ਘਰ ਵਾਲਿਆਂ ਨੇ ਸਾਮਾਨ ਖ਼ਰੀਦਣ ਵਾਸਤੇ ਇੱਕ ਟੋਕਰੀ ਰੱਸੀ ਬੰਨ੍ਹ ਕੇ ਰੱਖੀ ੀਚਝਦਂ, ਤੇ ਉਹਨਾਂ ਜਦੋ ਵੀ ਕੋਈ ਸ਼ੈਅ ਖ਼ਰੀਦਣੀ ਹੁੰਦੀ ਤਾਂ ਟੋਕਰੀ ਹੇਠਾਂ ਆਪਣੀ ਦੁਕਾਨ ਵਾਲਿਆਂ ਜਾਂ ਰੇਹੜੀ ਵਾਲਿਆਂ ਲਈ ਲਮਕਾ ਦਿੰਦੇ ਤੇ ਜ਼ਰੂਰਤ ਦੀ ਸ਼ੈਅ਼ ਟੋਕਰੀ ਵਿੱਚ ਪੁਆ ;ਢਟਦਖ। ਇਸ ਤਰ੍ਹਾਂ ਉਹਨਾਂ ਨੂੰ ਬਾਰ-ਬਾਰ ਬਾਜ਼ਾਰ ਆੳਣਿ ਦੀ ਜ਼ਹਿਮਤ ਨਾ ਉਠਾਉਣੀ ਪੈਂਦੀ। ਬਹੁਤੀ ਦਫ਼ਾ ਸ਼ਾਮ ਨੂੰ ਜਾਂ ਸਵੇਰ ਵੇਲੇ ਬਹੁਤੇ ਲੋਕ ਸੈਰ ਕਰਨ ਦੇ ਨਾਲ-ਨਾਲ ਖ਼ਰੀਦੋ ਫ਼ਰੋਖ਼ਤ ਵੀ ਕਰ ;ਢਟਦਖ, ਪਰ 'ਮੁਕੱਦਸ' ਨੂੰ ਕਦੀ ਵੀ ਬਾਜ਼ਾਰ ਵਿੱਚ ਸਮਾਨ ਖ਼ਰੀਦਦਿਆਂ ਨਹੀਂ ਦੇਖਿਆ ਗਿਆ। ਉਹ ਹਮੇਸ਼ਾਂ ਰੱਸੀ ਵਾਲੀ ਟੋਕਰੀ ਥੱਲੇ ਲਮਕਾ ਦਿੰਦੀ ਅਤੇ ਰਿਹੜੀਆਂ ਜਾਂ ਦੁਕਾਨਾਂ ਵਾਲੇ ਜ਼ਰੂਰਤ ਦਾ ਸਾਮਾਨ ਟੋਕਰੀ ਵਿੱਚ ਪਾ ਦਿੰਦੇ। ਬਾਜ਼ਾਰ ਵਿੱਚ ਇਹ ਕੁੜੀ ਸਭ ਤੋਂ ਸੋਹਣੀ ਸੀ। ਉਹ ਅਚਾਨਕ ਇੱਕ ਦਿਨ ਰਾਤ ਵੇਲੇ ਪਤਾ ਨਹੀਂ ਕਿਥੋਂ ਆਈ ਸੀ ਅਤੇ ਦੁਕਾਨਾਂ ਦੇ ਉਪਰ ਬਣੇ ਦੋ ਕਮਰਿਆਂ ਵਿੱਚ ਰਹਿਣ ਲੱਗ ਬਕਂ। ਉਸ ਦਾ ਨਿੱਕਾ ਭਰਾ ਵੀ ਸੀ ਜੋ ਆਟੇ ਵਾਲੀ ਚੱਕੀ 'ਤੇ ਮਜ਼ਦੂਰੀ ਕਰਦਾ ਸੀ।
ਤਾਰਿਕ ਨੂੰ ਪਿੰਡ ਜਾ ਕੇ ਵੀ ਉਸ ਦੀ ਸੂਰਤ ਨਾ ਭੁੱਲਦੀ। ਉਹ ਰੋਜ਼ ਬਾਜ਼ਾਰ ਵਿੱਚ ਉਸ ਥਾਂ ਆਣ ਖਲੋਂਦਾ ਤੇ ਖਿੜਕੀ ਖੁੱਲ੍ਹਣ ਦੀ ਉਡੀਕ ਪਿਆ ਕਰਦਾ ਰਹਿੰਦਾ। ਤਾਰਿਕ ਦੇ ਦਿਲੋ-ਦਿਮਾਗ 'ਤੇ ਮੁਕੱਦਸ ਘਰ ਕਰ ਚੁੱਕੀ ਸੀ। ਦਿਨ ਰਾਤ ਤਾਰਿਕ ਨੂੰ ਬੱਸ ਉਸ ਦਾ ਹੀ ਖਿਆਲ ਰਹਿਣ ਲੱਗਾ। ਉਸ ਨੇ ਕਈ ਵਾਰ ਖਿੜਕੀ ਖੁੱਲ੍ਹਣ 'ਤੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਾ੍ਰਂਂ, ਪਰ ਉਹ ਜਲਦੀ ਹੀ ਖਿੜਕੀ ਬੰਦ ਕਰ ਦਿੰਦੀ। ਗਰਮੀਆਂ ਦਾ ਮੌਸਮ ਆ ਚੁੱਕਾ ਤਂ, ਤਾਰਿਕ ਦਾ ਸਬਰ ਹੋਰ ਵੀ ਟੁੱਟਦਾ ਜਾ ਰਿਹਾ ਤਂ। ਉਹ ਉਸ ਨੂੰ ਅੰਦਰੋ-ਅੰਦਰੀ ਹੀ ਚਾਹੁਣ ਲੱਗ ਪਿਆ ਤਂ। ਸਵੇਰੇ ਉਹ ਖਿੜਕੀ ਖੁੱਲ੍ਹਣ ਦਾ ਇੰਤਜ਼ਾਰ ਕਰਦਾ-ਕਰਦਾ ਆਪਣੇ ਦਫ਼ਤਰ ਤੋਂ ਵੀ ਲੇਟ ਹੋ ਜਾਂਦਾ ਤੇ ਆਪਣੇ ਬੌਸ ਕੋਲੋਂ ਝਿੜਕਾਂ ਵੀ ਾਂਸ਼ਦ੤ਿ ਦੁਪਹਿਰ ਵੇਲੇ ਉਹ ਰੋਟੀ ਖਾਣ ਦੀ ਬਜਾਏ ਬਾਜ਼ਾਰ ਦੀ ਉਸ ਨੁੱਕਰ 'ਤੇ ਆ ਖਲੋਂਦਾ। ਬਾਰੀ ਰੋਜ਼ ਖੁੱਲ੍ਹਦੀ ਤੇ ਬੰਦ ੀਚਝਦਂ। ਮੁਕੱਦਸ ਦੇ ਦੀਦਾਰ ਕਰਨ ਤੋਂ ਬਿਨਾ ਉਸ ਨੂੰ ਚੈਨ ਨਾ ਆਉਂਦਾ। ਇਸ ਗੱਲ ਦਾ ਅਹਿਸਾਸ ਸ਼ਾਇਦ ਮੁਕੱਦਸ ਨੂੰ ਵੀ ਹੁੰਦਾ ਜਾ ਰਿਹਾ ਸੀ। ਹੁਣ ਤਾਂ ਬਾਜ਼ਾਰ ਵਾਲੇ ਵੀ ਤਾਰਿਕ ਨੂੰ ਉਥੇ ਖੜਾ ਵੇਖ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਏ ਤਅ।
ਤਾਰਿਕ ਦਾ ਸਬਰ ਦਿਨੋਂ ਦਿਨ ਟੁੱਟਦਾ ਜਾ ਰਿਹਾ ਸੀ। ਇਕ ਦਿਨ ਉਸ ਨੇ ਆਪਣੇ ਇੱਕ ਦੋਸਤ ਨਾਲ ਗੱਲ ਕੀਤੀ ਜੋ ਉਸ ਦੇ ਹੀ ਦਫ਼ਤਰ ਵਿੱਚ ਕੰਮ ਕਰਦਾ ਸੀ। ਉਸਦੇ ਦੋਸਤ ਹਾਫਿਜ਼ ਨੇ ਤਾਰਿਕ ਨੂੰ ਆਪਣੇ ਦਿਲ ਦੀ ਗੱਲ ਉਸ ਤੱਕ ਪਹੁੰਚਾਉਣ ਲਈ ਇੱਕ ਤਰਕੀਬ ਦੱਸੀ। ਅਗਲੇ ਦਿਨ ਤਾਰਿਕ ਅਤੇ ਹਾਫਿਜ਼ ਨੇ ਰਿਹੜੀ ਵਾਲੇ ਨੂੰ ਪੈਸੇ ਦੇ ਕੇ ਉਸ ਕੋਲੋਂ ਸਬਜ਼ੀ ਸਮੇਤ ਰੇਹੜੀ ਕਿਰਾਏ 'ਤੇ ਲੈ ਲਈ।
ਅੱਜ ਫਿਰ ਰੋਜ਼ਾਨਾ ਦੀ ਤਰ੍ਹਾਂ ਖਿੜਕੀ ਾਂਚਮ;.ਂ, ਮਖਮਲੀ ਕਲਾਈਆਂ ਨਾਲ ਉਸ ਨੇ ਟੋਕਰੀ ਦੀ ਰੱਸੀ ਢਿੱਲੀ ਕਰ ਕੇ ਟੋਕਰੀ ਥੱਲੇ ਲਮਕਾ ਦਿੱਤੀ।
''ਦੋ ਕਿਲੋ ਆਲੂ...ਲੂ..!''
ਜਦੋਂ ਉਸ ਦੀ ਨਜ਼ਰ ਸਬਜ਼ੀ ਵੇਚਦੇ ਤਾਰਿਕ 'ਤੇ ਪਈ ਤਾਂ ਉਹ ਅੱਗੇ ਬੋਲ ਨਾ ਤਾਂ। ਬੱਸ ਹਾਉਕਾ ਜਿਹਾ ਲੈ ਕੇ ਰਹਿ ਗਈ
''ਹਾਏ! ਅੱਲਾ...ਇਹ ਤਾਂ ਓਹੋ ਮੁੰਡਾ ਏ...!''
ਤਾਰਿਕ ਨੇ ਟੋਕਰੀ ਵਿੱਚ ਸਬਜ਼ੀ ਦੇ ਨਾਲ-ਨਾਲ ਇੱਕ ਖ਼ਤ ਵੀ ਰੱਖ ਦਿੱਤਾ। ਉਸ ਨੇ ਰੱਸੀ ਉਪਰ ਖਿੱਚੀ ਤੇ ਖ਼ਤ ਖੋਲ੍ਹਿਆ, ਖ਼ਤ ਵਿੱਚ ਲਿਖਿਆ ਸੀ, ''ਮੈ ਤੈਨੂੰ ਬਹੁਤ ਚਾਹੁੰਦਾ ਹਾਂ, ਸ਼ਾਇਦ ਖ਼ੁਦਾ ਤੋਂ ਵੀ ਜ਼ਿਆਦਾ, ਅੱਲਾਹ ਦੀ ਸਹੁੰ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ। ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹੁਦਾ ਹਾਂ। ਜੇ ਤੂੰ ਇਨਕਾਰ ਕੀਤਾ ਤਾਂ ਮੈਂ ਜ਼ਿੰਦਾ ਨਹੀਂ ਰਹਿ ਸਕਾਂਗਾ। ਤੈਨੂੰ ਫੁਰਸਤ ਹੋਵੇ ਤਾਂ ਖ਼ਤ 'ਤੇ ਦਿੱਤੇ ਪਤੇ 'ਤੇ ਜ਼ਰੂਰ ਆ ਜਾਵੀਂ।''
ਖ਼ਤ ਪੜ੍ਹ ਕੇ ਉਹ ਕਿੰਨੀ ਦੇਰ ਗੁੰਮ-ਸੁੰਮ ਬੈਠੀ ਗੀਂ, ਫਿਰ ਉਸ ਨੇ ਇੱਕ ਖ਼ਤ ਤਾਰਿਕ ਦੇ ਨਾਮ ਲਿਖ ਦਿੱਤਾ। ਅਗਲੇ ਦਿਨ ਤਾਰਿਕ ਫਿਰ ਸਬਜ਼ੀ ਦੀ ਰੇਹੜੀ ਲੈ ਕੇ ਹੋਕਾ ਦੇ ਰਿਹਾ ਸੀ। ਉਸ ਨੇ ਟੋਕਰੀ ਵਿੱਚ ਪੈਸਿਆਂ ਦੇ ਨਾਲ ਇੱਕ ਖ਼ਤ ਰੱਖ ਦਿੱ਼ਤਾ। ਤਾਰਿਕ ਨੇ ਖ਼ਤ ਚੁੱਕਿਆ ਤੇ ਸਬਜ਼ੀ ਨਾਲ ਟੋਕਰੀ ਭਰ ਦਿਤੀ। ਤਾਰਿਕ ਨੇ ਖ਼ਤ ਪੜ੍ਹਨਾ ਸ਼ੁਰੂ ਕੀਤਾ:-
''ਸ਼ਾਇਦ ਤੂੰ ਨਹੀਂ ਜਾਣਦਾ ਕੇ ਪਿਆਰ ਕਿੰਨੀ ਔਖੀ ਸ਼ੈਅ ਦਾ ਨਾਮ ਕਖ, ਮੇਰੀ ਸੋਹਣੀ ਤੇ ਦਿਲਕਸ਼ ਸੂਰਤ ਨਾਲ ਪਿਆਰ ਏ ੍ਰਢਅਓਝ, ਪਰ ਤੂੰ ਮੈਨੂੰ ਚੰਗੀ ਤਰਾਂ ਦੇਖਿਆ ਕਿਥੇ ਐ। ਫਿਰ ਵੀ ਜੇ ਤੂੰ ਮੇਰੇ ਨਾਲ ਸ਼ਾਦੀ ਕਰਨਾਂ ਚਾਹੁੰਦਾ ਹੈ ਤਾਂ ਮੈਨੂੰ ਕੋਈ ਇਤਰਾਜ਼ ਅੀਂਟ, ਪਰ ਮੈਂ ਤੈਨੂੰ ਥੱਲੇ ਆ ਕੇ ਨਹੀਂ ਮਿਲ ਤਾਦਂ, ਹਾਂ ਜੇ ਤੂੰ ਮੈਨੂੰ ਮਿਲਣਾ ਏ ਤਾਂ ਉਪਰ ਆ ਜਾਵੀਂ।
ਤਾਰਿਕ ਖ਼ਤ ਪੜ੍ਹ ਕੇ ਬਹੁਤ ਖੁਸ਼ ਸੀ ਜਿਵੇਂ ਉਸ 'ਤੇ ਖ਼ੁਦਾ ਨੇ ਰਹਿਮਤਾਂ ਦੀ ਬਰਸਾਤ ਕਰ ਦਿੱਤੀ ਹੋਵੇ। ਉਸ ਦੇ ਪੈਰ ਭੁੰਝੇ ਨਹੀਂ ਸਨ ਪੈ ਰਹੇ। ਅਗਲੀ ਹੀ ਸਵੇਰ ਤਾਰਿਕ ਤਿਆਰ ਹੋ ਕੇ ਸ਼ਹਿਰ ਆ ਬੀਚਝਫਬਿ ਮੌਕਾ ਵੇਖ ਕੇ ਉਹ ਚੁਬਾਰੇ ਦੀਆਂ ਪੌੜੀਆਂ ਚੜ੍ਹ ਜਪ਼੤ਿ ਉਸ ਨੇ ਦਰਵਾਜ਼ਾ ਖੜਕਾਇਆ। ਮੁਕੱਦਸ ਨੇ ਖਿੜਕੀ ਵਾਲੀ ਜਗ੍ਹਾ ਤੋਂ ਹੀ ਇੱਕ ਹੋਰ ਰੱਸੀ ਖਿਚ ਕੇ ਦਰਵਾਜ਼ਾ ਖੋਲ੍ਹ ਦਿੱਤਾ।
ਮੁਕੱਦਸ ਨੂੰ ਵੀਲ੍ਹ ਚੇਅਰ 'ਤੇ ਬੈਠੀ ਵੇਖ ਤਾਰਿਕ ਦੀਆਂ ਅੱਖਾਂ ਖੁਲ੍ਹੀਆਂ ਹੀ ਰਹਿ ਪਕਂ਼ਸ਼, ਮੁਕੱਦਸ ਦੀਆਂ ਤਾਂ ਲੱਤਾਂ ਹੀ ਨਹੀਂ ਸਨ ਤੇ ਉਹ ਤੁਰਨ-ਫਿਰਨ ਤੋਂ ਵੀ ਮਾਜੂਰ ਸੀ।
''ਆ ਜਾ ਅੰਦਰ ਆ ਹਬਿ ਮੇਰੇ ਕੋਲ ਲਢੳ, ਤੂੰ ਤਾਂ ਮੈਨੂੰ ਡਾਢਾ ਪਿਆਰ ਕਰਦਾ ਏ ਨਾਂ'' ਮੁਕੱਦਸ ਨੇ ਪਿਆਰ ਨਾਲ ਆਖਿਆ।
''ਪਰ...ਪ...ਪੈ...ਪਰ...? '' ਤਾਰਿਕ ਸੀਤ ਹੋਇਆ ਬੋਲਿਆ। ਉਸ ਤੋਂ ਲਫ਼ਜ਼ ਵੀ ਪੂਰੇ ਨਾ ਬੋਲੇ ਪਕਖ।
''ਹਾਂ, ਮੇਰੇ ਪੈਰ ਨਹੀਂ ਅਖ, ਪਰ ਕੁਝ ਸਫ਼ਰ ਤਾਂ ਇੰਝ ਦੇ ਵੀ ਹੁੰਦੇ ਨੇ ਜਿਹੜੇ ਬਿਨਾ ਪੈਰਾਂ ਦੇ ਵੀ ਸਰ ਕੀਤੇ ਜਾ ਸਕਦੇ ਨੇ। ਕੀ ਤੂੰ ਮੇਰੇ ਨਾਲ ਅਜਿਹਾ ਸਫ਼ਰ ਤੈਅ ਕਰ ਸਕੇਂਗਾ? ''
ਤਾਰਿਕ ਕੁਝ ਬੋਲ ਨਾ ਸਕਿਆ, ਬਸ ਬੁੱਤ ਸੀ। ਉਸ ਨੂੰ ਇੰਝ ਲੱਗਾ ਜਿਵੇਂ ਮਕਾਨ ਦੀ ਛੱਤ ਉਸ ਦੇ ਸਿਰ 'ਤੇ ਆਣ ਪਈ ੀਰਡਖ। ਉਸ ਦਾ ਸਾਹ ਘੁੱਟਣ ਲੱਗਾ ਤੇ ਉਹ ਕਾਹਲੀ ਨਾਲ ਪੌੜੀਆਂ ਉਤਰ ਼ਜਿਕ਼੤ਿ ਉਹ ਕਈਂ ਦਿਨ ਪਿੰਡੋਂ ਬਾਹਰ ਨਾ ਜਾ ਸਕਿਆ। ਕਿੰਨੇ ਦਿਨ ਬੀਤ ਪਕਖ। ਫਿਰ ਉਹ ਰੋਜ਼ਾਨਾਂ ਦੀ ਤਰ੍ਹਾਂ ਆਪਣੇ ਦਫ਼ਤਰ ਜਾਣ ਲੱਗ ਜਬ਼ਬਿ ਅਤੇ ਉਸ ਨੂੰ ਫਿਰ ਕਦੀ ਕਿਸੇ ਨੇ ਵੀ ਬਾਜ਼ਾਰ ਦੀ ਉਸ ਨੁੱਕਰੇ ਖੜ੍ਹਾ ਨਹੀਂ ਡਖਜਾਂ਼ਬਿ ਜਿਥੇ ਉਹ ਅਕਸਰ ਖਿੜਕੀ ਖੁੱਲ੍ਹਣ ਦਾ ਇੰਤਜ਼ਾਰ ਕਰਦਾ ਹੁੰਦਾ ਸੀ।
 
Top