ਫੱਕਰ ਲੋਕ ਨਾ ਸੌਦੇ ਲੋਕੋ

dj--sanjh

-->RaMgArHiA<--
ਫੱਕਰ ਲੋਕ ਨਾ ਸੌਦੇ ਲੋਕੋ , ਸੌ ਗਈ ਖਲਕਤ ਸਾਰੀ

ਨਾਮ ਗੁਰਾਂ ਦਾ ਚੇਤੇ ਰਹਿੰਦਾ , ਭੁੱਲ ਗਈ ਦੁਨੀਆਂਦਾਰੀ

ਜੱਗ ਦੇ ਝੂਠੇ ਧੰਦੇ ਛੱਡਕੇ , ਤਾਂ ਚੜਦੀ ਨਾਮ ਖੁਮਾਰੀ

ਖੱਟ ਲੈ ਨਾਮ ਗੁਰਾਂ ਦਾ ਬੰਦਿਆ , ਤੁਰ ਜਾਣਾ ਵਾਰੋ ਵਾਰੀ

ਨੋਟ ਕੰਮਾਉਣੇ ਸੌਖੇ ਲੋਕੋ , ਗੁਰਾਂ ਦਾ ਨਾਮ ਕੰਮਾਉਣਾ ਭਾਰੀ

ਕੋਈ ਕੋਈ ਖੜਦਾ ਹਿੱਕ ਨੂੰ ਤਣਕੇ ,ਜਦ ਤਨ ਤੇ ਚੱਲਦੀ ਆਰੀ

ਤਨ ਦਾ ਪਿੰਜ਼ਰਾ ਰਹਿ ਜਾਣਾ ਖਾਲੀ , ਵਿੱਚੋ ਮਾਰੂ ਭੌਰ ਉਡਾਰੀ

ਕੱਪੜੇ ਤਾਂ ਰੰਗਦਾ ਹਰ ਕੋਈ ਫਿਰਦਾ, ਮਨ ਵਿਰਲਾ ਰੰਗੇ ਲਲਾਰੀ

,ਚਾਨਿਆ,ਅੱਡਿਆ ਪੱਲਾ ਮੂਹਰੇ ਅੱਲਾ , ਮੇਰਾ ਅੱਲਾ ਸ਼ਾਸ਼ਤਰਧਾਰੀ

ਮੈ ਨੀਵਾਂ ਮੇਰੀ ਜਾਤ ਵੀ ਨੀਵੀ , ਲਾਈ ਉੱਚਿਆ ਦੇ ਸੰਗ ਯਾਰੀ



 
Top