ਪੰਜਾਬ ਕਿਸਾਨ



ਪੰਜਾਬ ਕਿਸਾਨ ਕਮਿਸ਼ਨ ਵੱਲੋਂ ਹਾਲ ਹੀ ਵਿੱਚ ਜਾਰੀ ਅਧਿਐਨ ਰਿਪੋਰਟ ਵਿੱਚ ਇਹ ਕਹਿਣਾ ਇੱਕ ਬੇਹੱਦ ਗ਼ੈਰ ਜ਼ਿੰਮੇਂਵਾਰ ਅਤੇ ਇੱਕ ਖਾਸ ਤਰ੍ਹਾਂ ਦੇ ਮਾਈਂਡਸੈੱਟ ਵਿੱਚੋਂ ਕੱਢਿਆ ਗਿਆ ਨਤੀਜਾ ਹੈ ਕਿ ਪੰਜਾਬ ਅੰਦਰ ਜੈਵਿਕ ਖੇਤੀ, ਰਸਾਇਣਕ ਖੇਤੀ ਦਾ ਬਦਲ ਫਿਲਹਾਲ ਨਹੀਂ ਬਣ ਸਕਦੀ। ਲਗਦਾ ਹੈ ਕਿ ਇਹ ਰਿਪੋਰਟ ਪੰਜਾਬ ਅੰਦਰ ਜੈਵਿਕ/ਕੁਦਰਤੀ ਖੇਤੀ ਪ੍ਰਤੀ ਕਿਸਾਨਾਂ ਦੀ ਵਧ ਰਹੀ ਰੁਚੀ ਅਤੇ ਵਿਸ਼ਵਾਸ ਨੂੰ ਨਿਰਉਤਸਾਹਤ ਕਰਨ ਲਈ ਹੀ ਜਾਰੀ ਕੀਤੀ ਗਈ ਹੈ, ਜਿਹੜੀ ਜ਼ਮੀਨੀ ਹਕੀਕਤਾਂ ਤੋਂ ਅੱਖਾਂ ਮੁੰਦ ਕੇ ਤਿਆਰ ਕੀਤੀ ਗਈ ਹੈ।


ਦੇਸ਼ ਅੰਦਰ ਤੇ ਬਾਹਰ ਅਜਿਹੀਆਂ ਅਨੇਕ ਜਿਉਂਦੀਆਂ ਉਦਾਹਰਨਾਂ ਹਨ ਜਿੰਨ੍ਹਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਜੈਵਿਕ ਖੇਤੀ ਨਾ ਸਿਰਫ ਕਿਸਾਨਾਂ ਲਈ ਫਾਇਦੇਮੰਦ ਹੈ, ਭੋਜਨ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੈ, ਸਗੋਂ ਬਹੁਤ ਹੀ ਗੰਭੀਰ ਰੁਖ਼ ਅਖ਼ਤਿਆਰ ਕਰ ਰਹੇ ਵਾਤਾਵਰਣ ਤੇ ਸਿਹਤ ਸੰਕਟਾਂ ਤੋਂ ਨਿਜ਼ਾਤ ਪਾਉਣ ਲਈ ਵੀ ਜੈਵਿਕ /ਕੁਦਰਤੀ ਖੇਤੀ ਵੱਲ ਮੁੜਨਾ ਹੁਣ ਲਾਜ਼ਮੀ ਹੋ ਗਿਆ ਹੈ।
ਜੈਵਿਕ ਖੇਤੀ ਕਿਸੇ ਦੇਸ਼ ਦੀਆਂ ਭੋਜਨਾ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੈ। ਕਿਊਬਾ ਨਾਂਅ ਦਾ ਦੇਸ਼ ਏਸ ਦੀ ਵੱਡੀ ਮਿਸਾਲ ਹੈ ਜੋ ਕਦੇ ਭੁੱਖਾ ਮਰਦਾ ਸੀ। ਆਪਣੀਆ ਲੋੜਾਂ ਦਾ ਬਹੁਤਾ ਅਨਾਜ ਬਾਹਰੋਂ ਮੰਗਵਾਉਂਦਾ ਸੀ। ਪਰ ਜੈਵਿਕ ਖੇਤੀ ਅਪਨਾਉਣ ਤੋਂ ਬਾਅਦ ਨਾ ਸਿਰਫ ਆਪਣੀਆਂ ਘਰੇਲੂ ਲੋੜਾਂ ਪੂਰੀਆ ਕਰਨ ਦੇ ਸਮਰੱਥ ਹੋਇਆ ਸਗੋਂ ਅੱਜ ਜੈਵਿਕ ਅਨਾਜ ਦਾ ਵੱਡਾ ਉਤਪਾਦਕ ਦੇਸ਼ ਬਣਿਆ ਹੋਇਆ ਹੈ। ਏਸੇ ਤਰ੍ਹਾਂ ਦੇਸ਼ ਦੇ ਅੰਦਰ ਬਹੁਤ ਸਾਰੇ ਥਾਈਂ ਜੈਵਿਕ ਜਾਂ ਕੁਦਰਤੀ ਖੇਤੀ ਦੇ ਸਫਲ ਤਜ਼ਰਬੇ ਕੀਤਾ ਜਾ ਚੁੱਕੇ ਹਨ। ਮਹਾਂਰਾਸ਼ਟਰ ਦੇ ਕੁਦਰਤੀ ਖੇਤੀ ਮਾਹਰ ਸੁਭਾਸ਼ ਪਾਲੇਕਰ ਦੀ ਪ੍ਰੇਰਣਾ ਨਾਲ ਦੇਸ਼ ਦੇ ਅਨੇਕ ਹਿੱਸਿਆਂ ਵਿੱਚ ਕੁਦਰਤੀ ਖੇਤੀ ਦੇ ਸਫਲ ਮਾਡਲ ਖੜ੍ਹੇ ਕੀਤੇ ਗਏ ਹਨ। ਆਂਧਰਾ ਪ੍ਰਦੇਸ਼ ਵਿੱਚ ਸੈਂਟਰ ਫਾਰ ਸਸਟੇਨੇਬਲ ਐਗਰੀਕਲਚਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਬੇਹੱਦ ਚੰਗੇ ਨਤੀਜੇ ਸਾਹਮਣੇ ਆਏ ਹਨ। ਓਥੇ 10 ਲੱਖ ਏਕੜ ਜ਼ਮੀਨ ਨੂੰ ਜੈਵਿਕ/ ਕੁਦਰਤੀ ਖੇਤੀ ਤਹਿਤ ਲਿਆਂਦਾ ਗਿਆ ਹੈ। ਸੀ਼ ਐਸ.ਏ ਦੇ ਡਾਇਰੈਕਟਰ ਡਾ. ਰਾਮਾਨੁਜਾਇਲੂ ਦਾ ਦਾਅਵਾ ਹੈ ਕਿ ਏਹਨਾਂ 10 ਲੱਖ ਏਕੜਾਂ ਵਿੱਚੋਂ ਕਿਸੇ ਇੱਕ ਏਕੜ ਵਿੱਚ ਵੀ ਕਿਸੇ ਫਸਲ ਦਾ ਝਾੜ ਨਹੀਂ ਘਟਿਆ। ਏਸ ਖੇਤੀ ਤਕਨੀਕ ਲਈ ਰਾਜ ਤੇ ਕੇਂਦਰ ਸਰਕਾਰ ਨੇ ਬਾਕਾਇਦਾ ਸਹਿਯੋਗ ਸ਼ੁਰੂ ਕਰ ਦਿੱਤਾ ਹੈ। ਖੇਤੀ ਵਿਰਾਸਤ ਮਿਸ਼ਨ ਵੱਲੋਂ ਚਲਾਈ ਜਾ ਰਹੀ ਕੁਦਰਤੀ ਖੇਤੀ ਲੋਕ ਲਹਿਰ ਦੇ ਵੀ ਕਾਫੀ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ। ਏਸ ਵਾਰ ਝੋਨੇ ਦੀ ਕੁਦਰਤੀ ਫਸਲ ਦਾ ਝਾੜ ਰਸਾਇਣਕ ਖੇਤੀ ਵਾਲੀਆਂ ਫਸਲਾਂ ਤੋਂ ਜ਼ਿਆਦਾ ਆਇਆ ਹੈ। ਖੁਦ ਕਾਲਕਟ ਸਾਹਬ ਪਿੰਗਲਵਾੜਾ ਦਾ ਧੀਰਕੋਟ ਵਾਲਾ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਦੇਖ ਚੁੱਕੇ ਹਨ। ਹੁਣ ਜੇ ਕੋਈ ਸਭ ਕੁਝ ਅੱਖੀਂ ਦੇਖ ਵੀ ਨਾ ਸਮਝਣਾ ਚਾਹੇ ਤਾਂ ਉਸ ਦੀ ਨੀਅਤ ਵਿੱਚ ਖੋਟ ਹੈ ਜਾਂ ਫੇਰ ਸਮਝ ਬੂਝ ਵਿੱਚ।

ਇਹ ਕਹਿਣਾ ਬਿਲੁਕਲ ਨਿਰਾਧਾਰ ਤੇ ਕਿਸਾ਼ਨਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਕਿ ਰਸਾਇਣਕ ਖੇਤੀ ਬਿਨਾਂ ਉਹ ਬਚ ਨਹੀਂ ਸਕਦੇ। ਜੇਕਰ ਰਸਾਇਣਕ ਖੇਤੀ ਏਨੀ ਹੀ ਕਿਸਾਨ ਹਿਤੈਸ਼ੀ ਸੀ ਤਾਂ ਫੇਰ ਹਰੀ ਕ੍ਰਾਂਤੀ ਤੋਂ ਬਾਅਦ ਦੇਸ਼ ਅੰਦਰ 1 ਲੱਖ 60 ਹਜ਼ਾਰ ਕਿਸਾਨ ਕਿਵੇਂ ਖੁਦਕੁਸ਼ੀ ਕਰਨ ਲਈ ਮਜਬੂਰ ਹੋਏ? ਉਹ ਕਿਹੜੀ ਖੇਤੀ ਕਰਦੇ ਸਨ? ਪੰਜਾਬ ਦੇ ਜਿਹੜੇ15-16 ਹਜ਼ਾਰ ਕਿਸਾਨਾਂ ਨੇ ਆਰਥਿਕ ਤੰਗੀ ਕਾਰਨ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ ਉਹ ਕਿਹੜੀ ਖੇਤੀ ਕਰਦੇ ਸਨ? ਬਿ਼ਨਾਂ ਸ਼ੱਕ ਉਹ ਸਾਰੇ ਦੇ ਸਾਰੇ ਰਸਾਇਣਕ ਖੇਤੀ ਹੀ ਕਰਦੇ ਸਨ।ਜਿਸ ਬਿਨਾਂ ਜਨਾਬ ਕਾਲਕਟ ਸਾਹਬ ਨੂੰ ਲਗਦੈ ਕਿ ਕਿਸਾਨਾਂ ਦਾ ਭਲਾ ਨਹੀਂ। ਪੰਜਾਬ ਅੰਦਰ ਸਾਰੀਆਂ ਹੱਦਾਂ ਪਾਰ ਕਰਦਾ ਸਿਹਤ ਸੰਕਟ, ਕੈਂਸਰ,ਦਿਮਾਗ਼ ਵਿਹੂਣੇ ਬੱਚਿਆਂ ਦੀ ਜਨਮ ਦਰ ਵਿੱਚ ਵਾਧਾ, ਔਰਤਾਂ ਅੰਦਰ ਪ੍ਰਜਣਨ ਰੋਗਾਂ ਦੀ ਬੇਕਾਬੂ ਹੁੰਦੀ ਦਰ, ਨਵੀਂ ਪੀੜ੍ਹੀ ਦੇ ਮਰਦਾਂ ਅੰਦਰ ਵਧ ਰਹੀ ਨਾਮਰਦਗੀ ਲਈ ਕੌਣ ਜ਼ਿੰਮੇਂਦਾਰ ਹੈ? ਜੰਮਦੇ ਬੱਚਿਆਂ ਦੇ ਖੂਨ ਅੰਦਰ ਅਨੇਕ ਤ੍ਹਰ੍ਹਾਂ ਦੇ ਜ਼ਹਿਰਾਂ ਦਾ ਪਾਇਆ ਜਾਣਾ, ਪੰਜਾਬੀਆ ਦੇ ਖੂਨ ਵਿੱਚ ਕੀੜੇਮਾਰ ਜ਼ਹਿਰਾਂ ਦਾ ਅਸਰ ਸਾਹਮਣੇ ਆਉਣਾ, ਮਾਂ ਦੇ ਅੰਮ੍ਰਿਤ ਰੂਪੀ ਦੁੱਧ ਵਿੱਚ ਕੀੜੇਮਾਰ ਜ਼ਹਿਰਾਂ ਦੇ ਅੰਸ਼ ਮਿਲਣਾ, ਇਹ ਸਭ ਕਿਸ ਦੀ ਦੇਣ ਹੈ? ਇਹਦਾ ਹਿਸਾਬ ਕੌਣ ਦੇਵੇਗਾ? ਇਹ ਰਸਾਇਣਕ ਖੇਤੀ ਕਿੰਨੀ ਕੁ ਕਿਸਾਨ ਹਿਤੈਸ਼ੀ ਹੈ, ਏਹ ਕੋਈ ਓਸ ਮਾਂ ਤੋਂ ਪੁੱਛ ਕੇ ਦੇਖੇ ਜਿਸ ਦੇ ਬੁਢਾਪੇ ਦਾ ਸਹਾਰਾ ਬਣਨ ਵਾਲੇ ਤਿੰਨ ਤਿੰਨ ਪੁੱਤਰ ਕੈਂਸਰ ਨੇ ਨਿਗਲ ਲਏ। ਕੋਈ ਓਸ ਪਰਵਾਰ ਤੋਂ ਪੁੱਛ ਕੇ ਦੇਖੇ ਜਿਸ ਦੀਆਂ ਤਿੰਨ ਤਿੰਨ ਪੀੜ੍ਹੀਆਂ ਕੈਂਸਰ ਦਾ ਸ਼ਿਕਾਰ ਹੋ ਗਈਆਂ।

ਰਹੀ ਗੱਲ ਅਨਾਜ ਦੀ ਥੁੜ੍ਹ ਦੀ ਤਾਂ ਏਹ ਗੱਲ ਬਹੁਤ ਹੀ ਬੇਈਮਾਨੀ ਭਰਪੂਰ ਹੈ ਕਿ ਪੰਜਾਬ ਜਾਂ ਦੇਸ਼ ਕੋਲ ਅਨਾਜ ਦੀ ਕੋਈ ਕਮੀ ਹੈ। ਹਕੀਕਤ ਇਹ ਹੈ ਕਿ ਅਰਬਾਂ-ਖਰਬਾਂ ਰੁਪਏ ਦਾ ਅਨਾਜ ਸੰਭਾਲਣ ਖੁਣੋਂ ਖੁਲ੍ਹੇ ਅਸਮਾਨ ਥੱਲੇ ਪਿਆ ਗਲ ਸੜ ਜਾਂਦਾ ਹੈ। ਬਾਕੀ ਗੋਦਾਮਾਂ ਵਿਚ ਖਰਾਬ ਹੋ ਜਾਂਦਾ ਹੈ। ਪਰ ਗਰੀਬਾਂ ਦੇ ਢਿੱਡ ਭੁਖਣ ਭਾਣੇ ਹੀ ਰਹਿੰਦੇ ਹਨ। ਇਹਦਾ ਮਤਲਬ ਇਹ ਨਹੀਂ ਕਿ ਅਨਾਜ ਹੈ ਨਹੀਂ, ਘਾਟ ਤਾਂ ਸਹੀ ਤੇ ਸੁਚੱਜੀ ਵੰਡ ਪ੍ਰਣਾਲੀ ਦੀ। ਲੋਕ ਕੋਲ ਖਰੀਦ ਤਾਕਤ ਹੀ ਨਹੀਂ ਹੈ।

ਏਸੇ ਰਿਪੋਰਟ ਵਿੱਚ ਕਿਸਾਨਾਂ ਨੂੰ ਇਹ ਵੀ ਰਾਇ ਦਿੱਤੀ ਗਈ ਹੈ ਕਿ ਕਿਸਾਨ ਜੇਕਰ ਜੈਵਿਕ /ਕੁਦਰਤੀ ਖੇਤੀ ਕਰਨੀ ਚਾਹੁੰਦੇ ਹਨ ਤਾਂ ਉਹ ਠੇਕਾ ਅਧਾਰਤ ਖੇਤੀ ਕਰਨ। ਯਾਨੀ ਉਹ ਹਰ ਹੀਲੇ ਬਹੁਕੌਮੀ ਕਾਰਪੋਰੇਸ਼ਨਾਂ ਜਾਂ ਕੰਪਨੀਆਂ ਦੀ ਗ਼ੁਲਾਮੀ ਦਾ ਜੂਲਾ ਆਪਣੇ ਗਲ ਪਾਈ ਰੱਖਣ। ਏਥੇ ਇਹ ਵੀ ਪੁਛਿਆ ਜਾ

ਸਕਦਾ ਹੈ ਕਿ ਜੇਕਰ ਜੈਵਿਕ ਖੇਤੀ ਠੇਕਾ ਆਧਾਰਤ ਖੇਤੀ ਤਹਿਤ ਕਰ ਲਈ ਜਾਵੇ ਤਾਂ ਕੀ ਉਹ ਭੋਜਨ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੋ ਜਾਵੇਗੀ? ਰਿਪੋਰਟ ਦਾ ਇਹ ਅੰਸ਼ ਰਿਪੋਰਟ ਦੀ ਅਸਲ ਮਨਸ਼ਾ ਨੂੰ ਜਾਹਰ ਕਰਦਾ ਹੈ ਕਿ ਇਹ ਰਿਪੋਰਟ ਵੀ ਖੇਤੀ ਮਾਹਰਾਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦੇ ਨਕਸ਼ -ਇ-ਕਦਮ ਤੇ ਚਲਦਿਆਂ ਕਾਰਪੋਰੇਟ ਹਿਤਾਂ ਦੀ ਪੂਰਤੀ ਕਰਨ ਵਾਲੀ ਹੈ। ਰਿਪੋਰਟ ਤਿਆਰ ਕਰਨ ਵਾਲਿਆਂ ਨੂੰ ਅਸਲ ਫਿਕਰ ਕਿਸਾਨਾਂ ਦਾ ਨਹੀਂ ਬਹੁਕੌਮੀ ਕੰਪਨੀਆਂ, ਖਾਦਾਂ ਤੇ ਕੀੜੇਮਾਰ ਜ਼ਹਿਰ ਬਣਾਉਣ ਤੇ ਵੇਚਣ ਵਾਲਿਆਂ ਦਾ ਹੈ। ਕਿਸਾਨਾਂ ਨੂੰ ਬਦਹਾਲੀ ਦਾ ਡਰ ਜੈਵਿਕ ਜਾਂ ਕੁਦਰਤੀ ਖੇਤੀ ਤੋ ਨਹੀਂ ਸਗੋਂ ਕਿਸਾਨਾਂ ਦੀ ਬੇਹਤਰੀ ਦੇ ਨਾਂਅ ਤੇ ਸਥਾਪਤ ਅਦਾਰਿਆਂ, ਸੰਸਥਾਵਾਂ , ਕਮਿਸ਼ਨਾਂ ਦੀ ਨੀਅਤ ਤੋਂ ਜ਼ਿਆਦਾ ਹੈ। ਇਹਨਾਂ ਸਾਰਿਆਂ ਨੇ ਰਲ ਮਿਲ ਕੇ ਧਰਤੀ ਨਾਲੋਂ ਕਿਸਾਨ ਦਾ ਮਾਂ ਪੁੱਤਰ ਵਾਲਾ ਰਿਸ਼ਤਾ ਤੋੜ ਦਿੱਤਾ ਹੈ। ਅਖੌਤੀ ਖੇਤੀ ਮਾਹਰਾਂ ਤੇ ਯੂਨੀਵਰਸਿਟੀਆਂ ਨੇ ਜਿਸ ਤਰ੍ਹਾਂ ਅਮਰੀਕਾ /ਯੂਰਪ ਤੋਂ ਬੇਲੋੜੇ ਮਾਡਲ ਤੇ ਤਕਨੀਕਾਂ ਲਿਆ ਕੇ ਸਾਡੇ ਕਿਸਾਨਾਂ ਦੇ ਸਿਰ ਮੜ੍ਹ ਦਿੱਤੇ ਹਨ, ਓਸ ਨੇ ਕਿਸਾਨਾਂ ਨੂੰ ਬਰਬਾਦੀ ਦੇ ਰਾਹ ਤੋਰਿਐ। --
 

pps309

Prime VIP
I am waiting for the movie "Kissan". let's see how are they going to project problem of Punjab kissan.

Actually there will be 2 movies coming one is bollywood movie (*ing Jackie Shroff, Sohail Khan) and another by Sach Production.
Sach Production made the thought provoking, 2 best documentary awards and 6 official selection in international events "The Widow Colony".
 
Top