ਪੰਜ ਵਿਕਾਰ

ਮੈਂ ਨਿਮਾਣੇ ਨੇ ਕੀ ਪਿਆਰ ਸੀ ਕਰਨਾਂ, ਜਿੰਦਗੀ ਵਿੱਚ ਧੋਖੇ ਖਾ ਖਾ ਕੇ,
ਮੈਂ ਕੁਕਰਮੇ ਨੇ ਕੀ ਚੰਗੀ ਥਾਂਏਂ ਸੀ ਜਾਣਾ, ਜਿੰਦਗੀ ਗਵਾ ਲਈ "ਕੋਠੇ" ਜਾ ਜਾ ਕੇ,
ਮੈਂ ਹੰਕਾਰੀ ਨੇ ਕੀ ਕਿਸੇ ਦਾ ਭਲਾ ਹੈ ਕਰਨਾਂ, ਉਸਾਰ ਲਏ ਮਹਿਲ ਕਿਸੇ ਦੀ ਕੁੱਲੀ ਢਾਹ ਢਾਹ ਕੇ,
ਮੈਂ "ਕਾਮੀ" ਨੇ ਹਰ ਕਿਸੇ ਵੱਲ ਮਾੜਾ ਹੈ ਤੱਕਿਆ, ਆਪਣੇ ਘਰ ਦੀ ਮਾਂ, ਧੀ ਤੇ ਭੈਣ ਭੁਲਾ ਭੁਲਾ ਕੇ,
ਮੈਂ ਕ੍ਰੋਧੀ ਨੇ ਕਦੇ ਨਿਮਰਤਾ ਨੀਂ ਵਿਖਾਈ ਤੇ ਲੜਿਆ ਬਾਂਹਾਂ ਸਦਾ ਦੋਵੇਂ ਉਠਾ ਉਠਾ ਕੇ,
ਮੈਂ ਮੋਹ ਮਾਇਆ ਦੇ ਜਾਲ ਵਿੱਚ ਫੱਸ ਕਦੇ ਕੀਤਾ ਨਾਂ ਸ਼ੁਕਰਾਨਾ ਗੁਰੂ ਜੀ ਦੇ ਚਰਨਾਂ ਵਿੱਚ ਜਾ ਜਾ ਕੇ,
ਮੈਂ ਲੋਭੀ ਨੇ ਕਦੇ ਦਸਬੰਧ ਨਹੀਂ ਕੱਢਿਆ ਤੇ ਉੜਾ ਦਿੱਤੀ ਮਾਇਆ ਯਾਰਾਂ ਦੋਸਤਾਂ ਨਾਲ ਮਿਹਖਾਨੇ ਲਾ ਲਾ ਕੇ,
ਹੇ ਮੇਰੇ ਦਾਤਾ, "ਪ੍ਰੀਤ" ਤੇਰੇ ਦਰ ਘਰ ਦਾ ਕੁੱਤਾ ਆ, ਤੋਰੀ ਰੱਖ ਇਹਨੂੰ ਆਪਣੇ ਖਾਜਾਨਿਆਂ ਚੋਂ ਰੋਟੀ ਪਾ ਪਾ ਕੇ ।
 
Top