ਪਿਉ ਦਾ ਦੁੱਖ

Jeeta Kaint

Jeeta Kaint @
(ਪਿਉ ਦਾ ਦੁੱਖ)
ਇਕ ਕੂੜੀ ਆਪਣੇ ਵਿਆਹ ਸਮੇਂ ਢੋਲੀ ਵਿਚ ਬੈਠੀ
ਤੇ ਆਪਣੇ ਪਿਉ ਵੱਲ ਵੇਖ ਕੇ ਕਹਿੰਦੀ ਹੈ..
ਵੇ ਬਾਬਲਾ....
ਕਿ ਕਹਿਰ ਕੀਤਾ ਮੇਰੇ ਤੇ
ਕਿਉਂ ਮੈਨੂੰ ਠਕਰਾਇਆ ਹੈ
ਕਿ ਦੋ ਰੋਟੀਆਂ ਭਾਰੀ ਸੀ ਮੈਨੂੰ
ਜੋ ਵਿਆਹ ਮੇਰਾ ਕਰਵਾਇਆ ਏ
ਕਿ ਹੋਇਆ ਜੇ ਵਿਹਲੀ ਰਹਿੰਦੀ ਸੀ
ਪਰ ਮਾਂ ਦਾ ਹੱਥ ਵਟਾਉੰਦੀ ਸੀ
ਹਮੇਸ਼ਾ ਤੇਰੀ ਸ਼ੇਵਾ ਕਰਦੀ
ਤੇਰੇ ਵਿਹੱੜੇ ਖੁਸ਼ਿਆਂ ਵੰਡਦੀ ਸੀ
ਫੇਰ ਕਿਉਂ ਬਣਿਆ ਮੇਰੇ ਤੋਂ ਪਰਾਇਆ ਹੈ
ਕਿ ਦੋ ਰੋਟੀਆਂ ਭਾਰੀ ਸੀ ਮੈਨੂੰ ਜੋ ਵਿਆਹਿਆ ਹੈ.........
(ਕੁੜੀ ਦਿਆਂ ਗੱਲਾਂ ਸੁਣ ਕੇ ਰੋੰਦੇ ਪਿਉ ਨੇ ਕੂੜੀ ਨੂੰ ਇਹ ਕਿਹਾ)
ਕਹਿਰ ਤਾਂ ਧੀਏ ਮੇਰੇ ਤੇ ਹੋਇਆ
ਜੋ ਤੇਨੂੰ ਮੈਂ ਦੁੱਖ ਦਿੱਤਾ ਹੈ
ਹੁੰਦਾ ਪਿਉ ਦਾ ਸਪਨਾ ਵਿਆਹ ਧੀ ਦਾ
ਉਸ ਵਿਚ ਦਿਲ ਮੇਰਾ ਬਹੁਤ ਰੋਇਆ ਹੈ
ਸੇਵਾ ਮੇਰੀ ਕਰਦੀ ਹੁੰਦੀ ਸੀ
ਮੇਰੇ ਵਿਹੱੜੇ ਖੁਸ਼ਿਆਂ ਵੰਡਦੀ ਸੀ
ਪਰ ਹੂਣ ਤਾਂ ਸਵੇਰ ਵੀ ਸ਼ਾਮ ਲੱਗਣੀ ਐ
ਜਦ ਤੇਰੀ ਯਾਦ ਸੀਨੇ ਵਜੱਣੀ ਐ
ਜਿਹੜਾ ਤੇਨੂੰ ਹਸੱਦਾ ਰਖੱਦਾ ਸੀ
ਅੱਜ਼ ਉਹੀ ਪਿਉ ਹੋਯਾ ਪਰਾਇਆ ਹੈ
ਤੂੰ ਤਾਂ ਸਾਨੂੰ ਭੂੱਲ ਹੀ ਜਾਣਾ
ਕੇਹਰ ਤਾਂ ਕੁੜੀਏ ਸਾਡੇ ਤੇ ਹੋਇਆ ਹੈ...
 
Top