ਪਾਪਾਂ ਦਾ ਭਾਰ

Mandeep Kaur Guraya

MAIN JATTI PUNJAB DI ..
ਕਿਸੇ ਨੇ ਨਿੱਤ ਆਉਂਦੇ ਭੁਚਾਲਾਂ ਦੇ ਝਟਕੇਆਂ ਤੋਂ ਤੰਗ ਆ ਕੇ ਇੱਕ ਸਿੰਗ ਤੇ ਧਰਤੀ ਚੁੱਕੀ ਖਲੋਤੇ ਬਲਦ ਨੂ ਪੁਛੇਆ, " ਭਗਤਾ, ਕੀ ਗੱਲ ਅੱਗੇ ਤਾਂ ਤੂੰ ਕਈ ਕਈ ਸਾਲਾਂ ਤੋਂ ਬਾਅਦ ਸਿੰਗ ਬਦਲਦਾ ਸੀ | ਹੁਣ ਨਿੱਤ ਹੀ ਬਦਲੀ ਰਖਦਾ ਏਂ | ਤਾਹੀਉਂ ਰੋਜ਼ਾਨਾ ਭੂਚਾਲ ਆਉਂਦੇ ਨੇ |"
ਇਨਸਾਨ ਦੀ ਗੱਲ ਸੁਣ, ਧਰਤੀ ਚੁੱਕੀ ਖਲੋਤੇ ਬਲਦ ਨੇ ਸਚੀ ਕਹ ਸੁਣਾਈ, " ਕੀ ਦੱਸਾਂ ਭਗਤਾ, ਪਹਿਲਾਂ ਸਤਯੁੱਗ ਸੀ, ਧਰਤੀ ਤੇ ਭਾਰ ਨਹੀ ਸੀ | ਅੱਸੀ ਸਾਲਾਂ ਤਕ ਇਸ ਨੂੰ ਆਰਾਮ ਨਾਲ ਚੁੱਕ ਲੈਂਦੇ ਸੀ | ਪਰ ਹੁਣ ਇਸ ਧਰਤੀ ਤੇ ਪਾਪਾਂ ਦਾ ਭਾਰ ਇੰਨਾ ਵਧ ਚੁੱਕਾ ਹੈ ਕੀ ਸਾਨੂੰ ਰੋਜ਼ਾਨਾ ਦੂਜੇ ਸਿੰਗ ਤੇ ਭਾਰ ਕਰਨਾ ਪੈਂਦਾ ਹੈ |"
ਧਰਤੀ ਹੇਠਲੇ ਬਲਦ ਦਾ ਕੌੜਾ ਸਚ ਸੁਣ ਕੇ ਪੁਛਣ ਵਾਲੇ ਇਨਸਾਨ ਖਾਮੋਸ਼ ਸਨ |
-ਸ਼ਿੰਦਰ ਸਮਰਾਹ
 
Top